ਮੋਗਾ:ਪੂਰੇ ਵਿਸ਼ਵ ਵਿਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾ ਰਿਹਾ ਹੈ। ਇਸ ਤਹਿਦ ਹੀ ਮੋਗਾ ਵਿੱਚ ਵੀ ਨੈਸਲੇ ਇੰਪਲਾਈਜ਼ ਯੂਨੀਅਨ ਵੱਲੋਂ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਦਿਨ ਮਜ਼ਦੂਰਾਂ ਨੂੰ ਸਮਰਪਿਤ ਪ੍ਰੋਗਰਾਮ ਕੀਤਾ। ਮਜ਼ਦੂਰ ਦਿਵਸ ਦਾ ਦਿਹਾੜਾ ਹਰ ਸਾਲ ਹੀ ਨੈਸਲੇ ਇੰਪਲਾਈਜ਼ ਯੂਨੀਅਨ ਵੱਲੋਂ ਮਜ਼ਦੂਰਾਂ ਨਾਲ ਮਿਲ ਕੇ ਮਨਾਇਆ ਜਾਂਦਾ ਹੈ।
ਗਰੀਬ ਮਜ਼ਦੂਰਾਂ ਦੀ ਜਿੰਦਗੀ ਔਖੀ: ਨੈਸਲੇ ਇੰਪਲਾਈਜ਼ ਯੂਨੀਅਨ ਦੇ ਕਾਰਕੁੰਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮਜ਼ਦੂਰਾਂ ਦੀ ਅਸਲ ਕਹਾਣੀ ਇਸ ਦਿਵਸ ਤੋਂ ਕੋਹਾਂ ਦੂਰ ਹੈ ਵਿਕਾਸ ਦੇ ਨਾਂ 'ਤੇ ਦਮਰਾਖੇ ਮਾਰਨ ਵਾਲਿਆਂ ਨੂੰ ਮਜ਼ਦੂਰਾਂ ਦੀ ਸਹੀ ਸਥਿਤੀ ਦਾ ਸ਼ਾਇਦ ਕੋਈ ਅੰਦਾਜ਼ਾ ਨਹੀਂ ਹੈ ਤੇ ਨਾ ਹੀ ਕੋਈ ਇਸ ਨੂੰ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਜ਼ਦੂਰਾਂ ਦੇ ਅਜਿਹੇ ਹਾਲਾਤਾਂ ਲਈ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ। ਦੇਸ਼ ਦੀ ਸਰਕਾਰ ਇਕ ਪਾਸੇ ਤਾਂ ਦੇਸ਼ ਨੂੰ ਡਿਜ਼ੀਟਲ ਇੰਡੀਆ ਬਣਾਉਣ ਦੇ ਸੁਪਨੇ ਵਿਖਾਉਂਦੀ ਰਹੀ ਤੇ ਦੂਸਰੇ ਪਾਸੇ ਰੁਜ਼ਗਾਰ ਨੂੰ ਵੀ ਖ਼ਤਮ ਕਰ ਰਹੀ ਹੈ। ਮਜ਼ਦੂਰਾਂ ਕੋਲ ਰੁਜ਼ਗਾਰ ਨਹੀ ਹੈ ਅਤੇ ਇਹ ਗਰੀਬ ਮਜ਼ਦੂਰ ਦੋ ਡੰਗ ਦੀ ਰੋਟੀ ਲਈ ਸਰਕਾਰਾਂ ਦੇ ਮੂੰਹ ਤੱਕਦੇ ਫਿਰ ਰਹੇ ਹਨ।
ਮਜ਼ਦੂਰ ਦਿਵਸ ਤੋਂ ਜ਼ਿਆਦਾਤਰ ਲੋਕ ਅਣਜਾਣ: ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਇੱਥੇ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਹਨ। ਮਜ਼ਦੂਰ ਦਿਵਸ ਤੋਂ ਜ਼ਿਆਦਾਤਰ ਮਜ਼ਦੂਰ ਅਣਜਾਣ ਹਨ ਉਨ੍ਹਾਂ ਨੂੰ ਨਹੀਂ ਪਤਾ ਕਿ ਮਜ਼ਦੂਰਾਂ ਦਾ ਵੀ ਕੋਈ ਦਿਨ ਹੁੰਦਾ ਹੈ। ਵਧੇਰੇ ਮਜ਼ਦੂਰ ਤਾਂ ਅਜਿਹੇ ਹਨ ਜੋ ਮਜ਼ਦੂਰ ਜਥੇਬੰਦੀਆਂ ਨਾਲ ਜੁੜੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਆਪਣੇ ਕੰਮ ਤੱਕ ਮਤਲਬ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਰੁਜ਼ਗਾਰ ਨਾ ਹੋਣਾ ਬਹੁਤ ਹੀ ਸ਼ਰਮ ਵਾਲੀ ਗਲ ਹੈ। ਹਰ ਸਾਲ ਸੈਂਕੜੇ ਮਜ਼ਦੂਰ ਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਸਰਕਾਰਾਂ ਦੇ ਵਾਅਦਿਆਂ ਨਾਲ ਮਜ਼ਦੂਰਾਂ ਨੂੰ ਇਕ ਦੇ ਰਹੀ ਹੈ ਤਾਂ ਅਜਿਹੇ ਵਿਚ ਮਜ਼ਦੂਰ ਵਰਗ ਉਮੀਦ ਮਿਲੀ ਸੀ ਪਰ ਹੁਣ ਸਰਕਾਰ 'ਆਪਣੇ ਵਾਅਦਿਆਂ ਤੋਂ ਮੁਕਰਦੀ ਵਿਖਾਈ ਦੇ ਰਹੀ ਹੈ।