ਪੰਜਾਬ

punjab

ETV Bharat / state

ਇੰਦਰਜੀਤ ਸਿੰਘ ਭੰਗੇਰੀਆਂ ਬਣੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ - ਇੰਦਰਜੀਤ ਸਿੰਘ ਭੰਗੇਰੀਆਂ

ਇੰਦਰਜੀਤ ਸਿੰਘ ਭੰਗੇਰੀਆਂ ਨੇ ਵਿਰੋਧੀ ਧਿਰ ਦੇ ਜਗਰੂਪ ਸਿੰਘ ਤਖਤੂਪੁਰਾ ਨੂੰ ਹਰਾ ਕੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਦੇ ਅਹੁਦੇ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਬੀਬੀ ਪਰਮਜੀਤ ਕੌਰ ਨੇ ਵਾਈਸ ਚੇਅਰਮੈਨ ਦੀ ਚੋਣ ਜਿੱਤੀ।

ਫ਼ੋਟੋ

By

Published : Sep 16, 2019, 7:24 AM IST

ਮੋਗਾ: ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੇ ਹੀ ਦੋ ਧੜਿਆਂ ਵਿੱਚ ਚੱਲ ਰਹੀ ਖਿੱਚੋਤਾਣ ਖ਼ਤਮ ਹੋ ਗਈ ਹੈ। ਇੰਦਰਜੀਤ ਸਿੰਘ ਭੰਗੇਰੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਵਜੋਂ ਚੁਣ ਲਿਆ ਗਿਆ ਹੈ।

ਵੇਖੋ ਵੀਡੀਓ

ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਜਿੱਤ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਸਾਥੀ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਵੋਟ ਦੇ ਆਧਾਰ 'ਤੇ ਇੰਦਰਜੀਤ ਸਿੰਘ ਭੰਗੇਰੀਆਂ ਚੇਅਰਮੈਨ ਬਣੇ। ਉੱਥੇ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਣੇ ਗਏ ਇੰਦਰਜੀਤ ਸਿੰਘ ਭੰਗੇਰੀਆਂ ਨੇ ਕਾਂਗਰਸ ਦੀ ਹਾਈ ਕਮਾਨ ਅਤੇ ਸਮੁੱਚੇ ਕਾਂਗਰਸੀ ਵਰਕਰਾਂ ਅਤੇ ਵਿਧਾਇਕ ਸੁਰਜੀਤ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬਹੁਤ ਹੀ ਸਾਫ਼ ਸੁੱਥਰੇ ਢੰਗ ਨਾਲ ਚੋਣ ਹੋਈ ਜਿਸ ਦੇ ਵਿੱਚ ਉਨ੍ਹਾਂ ਨੂੰ 20 ਵਿੱਚੋਂ 12 ਵੋਟਾਂ ਪਈਆਂ ਹਨ ਜਦਕਿ ਦੂਜੇ ਧੜੇ ਦੇ ਜਗਰੂਪ ਸਿੰਘ ਤਖਤੂਪੁਰਾ ਨੂੰ 8 ਵੋਟਾਂ ਪਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਨੇ 14 ਵੋਟਾਂ ਹਾਸਲ ਕਰ ਵਿਰੋਧੀ ਬਲਜੀਤ ਕੌਰ ਨੂੰ ਹਰਾ ਕੇ ਵਾਈਸ ਚੇਅਰਮੈਨ ਦੀ ਕੁਰਸੀ 'ਤੇ ਆਪਣਾ ਕਬਜਾ ਕੀਤਾ ਹੈ।

ABOUT THE AUTHOR

...view details