ਪੰਜਾਬ

punjab

ETV Bharat / state

ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਮਿੱਟੀ ਦੇ ਦੀਵੇ ਤੇ ਹੋਰ ਸਮਾਨ ਬਣਾਉਣ ਵਾਲੇ ਕਾਰੀਗਰ ਨਾ ਖੁਸ਼ - ਮਿੱਟੀ ਦੇ ਦੀਵੇ ਤੇ ਹੋਰ ਸਮਾਨ ਬਣਾਉਣ ਵਾਲੇ ਕਾਰੀਗਰ ਨਾ ਖੁਸ਼

ਦੀਵਾਲੀ ਦੇ ਤਿਉਹਾਰ In view of the festival of Diwali ਨੂੰ ਲੈ ਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨਾਲ ਈ.ਟੀ.ਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ ਗੱਲਬਾਤ ਕੀਤੀ ਗਈ। ਇਸ ਦੌਰਾਨ ਇਨ੍ਹਾਂ ਕਾਰੀਗਰਾਂ ਵੱਲੋਂ ਦੀਵਾਲੀ ਦੇ ਦੌਰਾਨ ਆਪਣੀ ਮਿਹਨਤ ਨਾਲ ਬਣਾਏ ਦੀਵੇ ਅਤੇ ਹੋਰ ਸਮਾਨ ਦੀ ਵਿਕਰੀ ਵਿੱਚ ਕਮੀ ਬਾਰੇ ਦੱਸਿਆ। artisans making earthen lamps not happy

In view of the festival of Diwali the artisans making earthen lamps and other items are not happy
In view of the festival of Diwali the artisans making earthen lamps and other items are not happy

By

Published : Oct 20, 2022, 3:43 PM IST

Updated : Oct 20, 2022, 6:18 PM IST

ਮੋਗਾ: ਦੀਵਾਲੀ ਦੇ ਤਿਉਹਾਰ In view of the festival of Diwali ਨੂੰ ਲੈ ਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਵੱਲੋਂ ਮਿੱਟੀ ਦੇ ਦੀਵੇ ਬਣਾਉਣ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਕੀਤਾ ਹੋਇਆ ਹੈ। ਜਿਸ ਕਰਕੇ ਇਹ ਕਾਰੀਗਰ ਦਿਨ ਰਾਤ ਮਿਹਨਤ ਕਰਕੇ ਦੀਵੇ ਬਣਾਉਣ ਵਿੱਚ ਲੱਗੇ ਹੋਏ ਹਨ ਅਤੇ ਘਰ ਦਾ ਇਕ-ਇਕ ਮੈਂਬਰ ਦੀਵੇ ਬਣਾ ਰਿਹਾ ਹੈ। ਪਰ ਅਧੁਨਿਕ ਯੁੱਗ ਦੀ ਦੌੜ ਵਿੱਚ ਇਨ੍ਹਾਂ ਕਾਰੀਗਰਾਂ ਵੱਲੋਂ ਮਿਹਨਤ ਨਾਲ ਬਣਾਏ ਮਿੱਟੀ ਦੇ ਦੀਵੇ ਤੇ ਹਟੜੀਆਂ ਖਰੀਦਣ ਵਾਲੇ ਲੋਕਾਂ ਵਿੱਚ ਘੱਟ ਦਿਲਚਸਪੀ ਦੇ ਕਾਰਨ ਅਤੇ ਇਨ੍ਹਾਂ ਦੀ ਮਿਹਨਤ ਬਾਰੇ ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ ਗੱਲਬਾਤ ਕੀਤੀ ਗਈ। artisans making earthen lamps not happy




ਬਜ਼ੁਰਗਾਂ ਦਾ ਪੁਰਾਣਾ ਕਿੱਤਾ ਸੰਭਾਲ ਰਹੇ :-ਇਸ ਦੌਰਾਨ ਗੱਲਬਾਤ ਕਰਦਿਆ ਦੀਵੇ ਬਣਾਉਣ ਵਾਲੇ ਕਾਰੀਗਰ ਨੇ ਕਿਹਾ ਕਿ' ਅਸੀਂ ਪਿਛਲੇ ਲੰਬੇ ਸਮੇਂ ਤੋਂ ਮਿੱਟੀ ਦਾ ਕੰਮ ਕਰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਵੀ ਮਿੱਟੀ ਦਾ ਕੰਮ ਕਰਦੇ ਹੁੰਦੇ ਸੀ ਅਤੇ ਜਿਸ ਤੋਂ ਬਾਅਦ ਹੁਣ ਉਹ ਬਜ਼ੁਰਗ ਇਹ ਕਿੱਤਾ ਸਾਨੂੰ ਸੰਭਾਲ ਗਏ ਹਨ। ਜਿਸ ਤੋਂ ਬਾਅਦ ਅਸੀਂ ਮਿੱਟੀ ਦਾ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਦ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤਾਂ ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਪਰਿਵਾਰ ਦਾ ਇਕ-ਇਕ ਜੀਅ ਦਿਨ ਰਾਤ ਕੜੀ ਮਿਹਨਤ ਕਰਕੇ ਮਿੱਟੀ ਦੇ ਦੀਵੇ ਅਤੇ ਹਟੜੀਆਂ ਬਣਾਉਦਾ ਹੈ।




ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਮਿੱਟੀ ਦੇ ਦੀਵੇ ਤੇ ਹੋਰ ਸਮਾਨ ਬਣਾਉਣ ਵਾਲੇ ਕਾਰੀਗਰ ਨਾ ਖੁਸ਼





ਮਿੱਟੀ ਦਾ ਸਮਾਨ ਤਿਆਰ ਕਰਨ ਦੀ ਵਿਧੀ:-
ਇਸ ਦੌਰਾਨ ਉਨ੍ਹਾਂ ਅੱਗ ਕਿਹਾ ਕਿ ਸਾਡੇ ਬੱਚੇ ਅਤੇ ਪਰਿਵਾਰਕ ਮੈਂਬਰ ਜਿਹੜੇ ਕਿ ਪਹਿਲਾ ਮਿੱਟੀ ਨੂੰ ਧੁੱਪ ਵਿੱਚ ਸੁਕਾਉਂਦੇ ਹਨ ਅਤੇ ਬਾਅਦ ਵਿੱਚ ਇਸੇ ਮਿੱਟੀ ਨੂੰ ਇਕ ਡੰਡੇ ਦੇ ਨਾਲ ਕੁੱਟ ਕੇ ਬਾਰੀਕ ਕਰਦੇ ਹਨ। ਜਿਸ ਤੋਂ ਬਾਅਦ ਇਹ ਮਿੱਟੀ ਇੱਕ ਟੋਏ ਦੇ ਵਿਚ ਪਾਣੀ ਵਿਚ ਭਿਓ ਦਿੱਤੀ ਜਾਂਦੀ ਹੈ ਅਤੇ ਉਸ ਮਿੱਟੀ ਨੂੰ ਬਾਅਦ ਵਿੱਚ ਆਟੇ ਦੀ ਤਰ੍ਹਾਂ ਗੁੰਨਿਆਂ ਜਾਂਦਾ ਹੈ। ਇਸ ਤੋਂ ਬਾਅਦ ਇਸ ਮਿੱਟੀ ਨੂੰ ਕਾਰੀਗਰਾਂ ਵੱਲੋਂ (ਚੱਕ) ਉੱਪਰ ਰੱਖ ਕੇ ਦੀਵੇ ਤਿਆਰ ਕੀਤੇ ਜਾਂਦੇ ਹਨ। ਕਾਫ਼ੀ ਸਮਾਂ ਦੀਵੇ ਸੁੱਕਣ ਤੋਂ ਬਾਅਦ ਇੱਕ ਭੱਠੀ ਵਿੱਚ ਦੀਵੇ ਪੱਕਣ ਲਈ ਰੱਖ ਦਿੱਤੇ ਜਾਂਦੇ ਹਨ।




ਮਹਿੰਗਾਈ ਤੇ ਅਧੁਨਿਕ ਯੁੱਗ ਕਾਰਨ ਕੰਮ ਮੰਦਾ:-ਉੱਥੇ ਹੀ ਕਾਰੀਗਰ ਨੇ ਕਿਹਾ ਕਿ ਇੰਨੀ ਜ਼ਿਆਦਾ ਮਿਹਨਤ ਹੋਣ ਦੇ ਬਾਵਜੂਦ ਵੀ ਸਾਨੂੰ ਸਾਡੀ ਮਿਹਨਤ ਦਾ ਮੁੱਲ ਨਹੀਂ ਮੁੜਦਾ, ਕਿਉਂਕਿ ਮਿੱਟੀ ਦੀ ਟਰਾਲੀ ਕਰੀਬ 4 ਰੁ ਹਜ਼ਾਰ ਦੀ ਆਉਂਦੀ ਹੈ ਅਤੇ ਦੀਵੇ ਪਕਾਉਣ ਲਈ ਬਾਲਣ, ਪਾਥੀਆਂ, ਬੂਰਾ, ਆਦਿ ਦੀ ਲੋੜ ਪੈਂਦੀ ਹੈ, ਜੋ ਕਿ ਬਹੁਤ ਹੀ ਮਹਿੰਗਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਇਲੈਕਟ੍ਰੋਨਿਕ ਯੁੱਗ ਦੇ ਨਾਲ-ਨਾਲ ਲੋਕ ਬਦਲਦੇ ਜਾ ਰਹੇ ਹਨ। ਕਿਉਂਕਿ ਮਿੱਟੀ ਦੇ ਦੀਵਿਆਂ ਨੂੰ ਲੋਕ ਘੱਟ ਹੀ ਲੈਂਦੇ ਹਨ। ਸਾਡੀ ਜਿੰਨੀ ਮਿਹਨਤ ਹੈ, ਉਨ੍ਹਾਂ ਮੁੱਲ ਨਹੀਂ ਮੁੜਦਾ ਕੋਈ ਟਾਈਮ ਅਜਿਹਾ ਹੁੰਦਾ ਸੀ, ਜਦੋਂ ਲੋਕ ਮਿੱਟੀ ਦੇ ਦੀਵੇ ਹੀ ਘਰਾਂ ਵਿਚ ਬਾਲਦੇ ਹੁੰਦੇ ਸੀ। ਪਰ ਹੁਣ ਤੇਲ ਵੀ ਜ਼ਿਆਦਾ ਮਹਿੰਗਾ ਹੋਣ ਕਰਕੇ ਕਿਤੇ ਨਾ ਕਿਤੇ ਲੋਕ ਮਿੱਟੀ ਦੇ ਦੀਵਿਆਂ ਤੋਂ ਕਿਨਾਰਾ ਵੱਟਦੇ ਨਜ਼ਰ ਆਉਂਦੇ ਹਨ।




ਸਰ੍ਹੋਂ ਦੇ ਤੇਲ ਦੇ ਦੀਵੇ ਮਿੱਟੀ ਦੀ ਹਟੜੀ ਵਿੱਚ ਜਗ੍ਹਾ ਕੇ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਸੀ:-ਉੱਥੇ ਹੀ ਦੂਜੇ ਪਾਸੇ ਮਿੱਟੀ ਦੀਆਂ ਹਟੜੀਆਂ ਜੋ ਕਿ ਦੀਵਾਲੀ ਦੀ ਪੂਜਾ ਵਿੱਚ ਅਹਿਮ ਮੰਨੀਆਂ ਜਾਂਦੀਆਂ ਹਨ ਅਤੇ ਕਾਰੀਗਰਾਂ ਵੱਲੋਂ ਇਨ੍ਹਾਂ ਹਟੜੀਆਂ ਉੱਪਰ ਕਲਾਕ੍ਰਿਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਰੰਗ ਰੋਗਨ ਕਰ ਰਹੀ ਮਹਿਲਾ ਕਾਰੀਗਰ ਵੱਲੋਂ ਕਿਹਾ ਗਿਆ ਕਿ ਪੁਰਾਤਨ ਸਮੇਂ ਵਿੱਚ ਲੋਕ ਦੀਵਾਲੀ ਵਾਲੇ ਦਿਨ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਂਦੇ ਸਨ ਅਤੇ ਮਿੱਟੀ ਦੀ ਬਣੀ ਹਟੜੀ ਦੀ ਪੂਜਾ ਕੀਤੀ ਜਾਂਦੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਮਿੱਟੀ ਦੇ ਬਣੇ ਦੀਵੇ ਸਰ੍ਹੋਂ ਦੇ ਤੇਲ ਨਾਲ ਜਗਾਉਣ ਨਾਲ ਅਤੇ ਮਿੱਟੀ ਨਾਲ ਬਾਣੀ ਹਟੜੀ ਦੀ ਪੂਜਾ ਕਰਨ ਨਾਲ ਘਰ ਵਿਚ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ। ਪਰ ਅੱਜਕੱਲ੍ਹ ਜ਼ਮਾਨਾ ਬਦਲ ਚੁੱਕਿਆ ਹੈ, ਲੋਕ ਮਿੱਟੀ ਦੇ ਦੀਵਿਆਂ ਅਤੇ ਹਟੜੀਆਂ ਤੋਂ ਦੂਰ ਹੁੰਦੇ ਜਾ ਰਹੇ ਹਨ।



ਮਹਿੰਗਾਈ ਕਾਰਨ ਰੋਟੀ ਔਖੀ ਹੀ ਚੱਲਦੀ ਹੈ:-ਉੱਥੇ ਹੀ ਮਹਿਲਾ ਕਾਰੀਗਰ ਨੇ ਕਿਹਾ ਕਿ ਅਸੀਂ ਦਿਨ ਰਾਤ ਘਰ ਦਾ ਇੱਕ ਇੱਕ ਮੈਂਬਰ ਮਿੱਟੀ ਦੀਆਂ ਬਣੀਆਂ ਹਟੜੀਆਂ ਨੂੰ ਰੰਗ ਕਰਨ ਵਿਚ ਲੱਗੇ ਹੋਏ ਹਾਂ, ਪਰ ਜਿੰਨੀ ਸਾਡੀ ਮਿਹਨਤ ਹੈ, ਉਨ੍ਹਾਂ ਸਾਨੂੰ ਮੁੱਲ ਨਹੀਂ ਮੁੜਦਾ। ਉਨ੍ਹਾਂ ਕਿਹਾ ਕਿ ਰੰਗ ਜੋ ਕਿ ਬਹੁਤ ਮਹਿੰਗੇ ਹੋ ਗਏ ਹਨ ਅਤੇ ਇਨ੍ਹਾਂ ਨੂੰ ਪਕਾਉਣ ਦੇ ਲਈ ਬਾਲਣ ਵੀ ਬਹੁਤ ਮਹਿੰਗਾ ਹੋ ਗਿਆ ਹੈ ਹਰ ਇੱਕ ਚੀਜ਼ ਮਹਿੰਗੀ ਹੋਈ ਹੈ। ਇੰਨੀ ਮਹਿੰਗਾਈ ਵਿੱਚ ਸਾਡੀ ਤਾਂ ਸਿਰਫ਼ ਰੋਟੀ ਹੀ ਔਖੀ ਚੱਲਦੀ ਹੈ।

ਇਹ ਵੀ ਪੜੋ:-ਗੋਲਡਮੈਡਲਿਸਟ ਦੀ ਪੰਜਾਬ ਸਰਕਾਰ ਨੇ ਨਹੀਂ ਲਈ ਸਾਰ, ਖੁੱਦ ਬੱਚਿਆਂ ਨੂੰ ਦੇ ਰਿਹਾ ਖੇਡ ਦੀ ਕੋਚਿੰਗ

Last Updated : Oct 20, 2022, 6:18 PM IST

For All Latest Updates

ABOUT THE AUTHOR

...view details