ਮੋਗਾ: ਕਝ ਦਿਨ ਪਹਿਲਾਂ ਇੱਕ ਲੜਕੀ ਵੱਲੋਂ ਆਪਣੇ ਦੋਸਤ ਉੱਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ (attempted rape of a girl at the stadium in Moga) ਲਾਏ ਗਏ ਸੀ। ਉਸ ਲੜਕੀ ਨੇ ਪੰਜਾਬ ਸਰਕਾਰ ਅਤੇ ਮੋਗਾ ਪੁਲਿਸ ਤੋਂ ਇਨਸਾਫ ਮੰਗਦੇ ਹੋਏ ਹੁਣ ਇੱਕ ਚਿੱਠੀ ਲਿਖੀ (victim family demanded justice from the Bhagwant Mann government) ਹੈ। ਚਿੱਠੀ ਵਿੱਚ ਲੜਕੀ ਨੇ ਲਿਖਿਆ ਕਿ ਜਤਿਨ ਕੰਡਾ ਨਾਮ ਦਾ ਮੇਰਾ ਇੱਕ ਦੋਸਤ ਹੈ ਅਤੇ ਮੈਨੂੰ 12 ਅਗਸਤ ਨੂੰ ਸ਼ਾਮ ਨੂੰ ਫੋਨ ਕਰਕੇ ਗੋਧੇਵਾਲਾ ਸਟੇਡੀਅਮ ਬੁਲਾਇਆ ਸੀ। ਲੜਕੀ ਨੇ ਅੱਗੇ ਲਿਖਿਆ ਕਿ ਜਤਿਨ ਦੇ ਨਾਲ ਪਹਿਲਾਂ ਤੋਂ ਹੀ ਉਸ ਦੇ ਦੋ ਦੋਸਤ ਉੱਥੇ ਮੌਜੂਦ ਸੀ ਅਤੇ ਜਤਿਨ ਵੱਲੋਂ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਮੈਂ ਫੋਨ ਨਹੀਂ ਦਿੱਤਾ ਤਾਂ ਉਸ ਨੇ ਮੇਰੇ ਨਾਲ ਮਾਰਕੁੱਟ ਕੀਤੀ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਲੜਕੀ ਨੇ ਚਿੱਠੀ ਲਿਖ ਮੰਗਿਆ ਇਨਸਾਫ ਲੜਕੀ ਨੇ ਚਿੱਠੀ ਲਿਖ ਮੰਗਿਆ ਇਨਸਾਫ:ਲੜਕੀ ਨੇ ਕਿਹਾ ਜਦੋਂ ਉਸਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਤਿਨ ਨੇ ਉਸਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਡੇਗ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ । ਪੀੜਤ ਲੜਕੀ ਨੇ ਲਿਖਿਆ ਕਿ ਉਹ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਤੇ ਪੰਜਾਬ ਸਰਕਾਰ ਤੋਂ ਮਦਦ ਮੰਗਦੀ ਹੈ। ਲੜਕੀ ਦਾ ਕਹਿਣਾ ਹੈ ਕਿ ਉਹ ਮਿਡਲ ਕਲਾਸ ਪਰਿਵਾਰ ਨਾਲ ਸਬੰਧਿਤ ਹੈ ਉਸਦੀ ਮਦਦ ਕੀਤੀ ਜਾਵੇ।
ਲੜਕੀ ਦੇ ਪਿਤਾ ਦੀ ਸਰਕਾਰ ਤੇ ਪੁਲਿਸ ਅੱਗੇ ਗੁਹਾਰ:ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਲੜਕੀ ਮੋਗਾ ਸਥਿਤ ਗੋਧੇਵਾਲਾ ਸਟੇਡੀਅਮ ਖੇਡਣ ਗਈ ਸੀ ਜਦੋਂ ਉਸ ਨੂੰ ਉਸ ਦੇ ਦੋਸਤ ਨੇ ਸਟੇਡੀਅਮ ਦੀ ਛੱਤ ਉੱਤੇ ਬੁਲਾ ਲਿਆ ਅਤੇ ਮੇਰੀ ਲੜਕੀ ਤੋਂ ਉਸ ਦੇ ਦੋਸਤ ਜਤਿਨ ਕੰਡਾ ਵੱਲੋਂ ਫੋਨ ਮੰਗਿਆ ਗਿਆ ਤੇ ਇਸੇ ਦਰਮਿਆਨ ਦੋਵਾਂ ਦੀ ਆਪਸ ਵਿੱਚ ਤਕਰਾਰ ਹੋ ਗਈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਜਤਿਨ ਕੰਡਾ ਨਾਮ ਦੇ ਲੜਕੇ ਦੇ ਕੁਝ ਹੋਰ ਦੋਸਤ ਵੀ ਉੱਥੇ ਮੌਜੂਦ ਸਨ ਅਤੇ ਆਪਸ ਵਿੱਚ ਤਕਰਾਰਬਾਜ਼ੀ ਤੋਂ ਬਾਅਦ ਜਦੋਂ ਲੜਕੀ ਉਥੋਂ ਭੱਜਣ ਲੱਗੀ ਤਾਂ ਪਿੱਛੋਂ ਜਤਿਨ ਕੰਡਾ ਨੇ ਉਸ ਦੀ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਮੋਗਾ ਵਿਖੇ ਸਟੇਡੀਅਮ ਚ ਲੜਕੀ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਦਾ ਮਾਮਲਾ ਲੜਕੀ ਦੇ ਪਿਤਾ ਨੇ ਆਪਣੇ ਬੱਚਿਆਂ ਦੀ ਜਾਨ ਨੂੰ ਦੱਸਿਆ ਖਤਰਾ: ਉਨ੍ਹਾਂ ਕਿਹਾ ਕਿ ਵਿਰੋਧ ਕਰਨ ਉੱਤੇ ਉਸ ਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ। ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਮੇਰੇ ਦੋ ਬੱਚੇ ਹੋਰ ਵੀ ਹਨ ਮੈਨੂੰ ਹਰ ਸਮੇਂ ਉਨ੍ਹਾਂ ਬੱਚਿਆਂ ਦੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਮੈਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਮੋਗਾ ਪੁਲਸ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਹਾਂ ਕਿ ਜਲਦ ਹੀ ਉਸਨੂੰ ਅਤੇ ਮੇਰੀ ਬੇਟੀ ਨੂੰ ਇਨਸਾਫ ਮਿਲੇਗਾ।
ਲੜਕੀ ਦੇ ਦੋਸਤ ਦੀ ਦਾਦੀ ਆਈ ਮੀਡੀਆ ਸਾਹਮਣੇ: ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਨੂੰ ਲੈਕੇ ਲੜਕੀ ਦੇ ਦੋਸਤ ਜਤਿਨ ਕੰਡਾ ਦੀ ਦਾਦੀ ਆਈ ਮੀਡੀਆ ਸਾਹਮਣੇ ਆਈ ਹੈ ਜਿਸਨੇ ਕਿਹਾ ਹੈ ਕਿ ਮੇਰਾ ਪੋਤਾ ਸੱਚਾ ਹੈ ਉਹਨੂੰ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਲੜਕੇ ਦੀ ਦਾਦੀ ਵੱਲੋਂ ਆਪਣੇ ਪੋਤੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੁਲਿਸ ਸਾਹਮਣੇ ਆਪਣਾ ਪੱਖ ਪੇਸ਼ ਕਰੇ।
ਦਾਦੀ ਦਾ ਬਿਆਨ, ਪੋਤੇ ਨੂੰ ਫਸਾਇਆ ਜਾ ਰਿਹਾ: ਜਤਿਨ ਕੰਡਾ ਦੇ ਮਾਤਾ ਪਿਤਾ ਵੀ ਘਟਨਾ ਵਾਲੇ ਦਿਨ ਤੋਂ ਹੀ ਘਰ ਤੋਂ ਬਾਹਰ ਹਨ। ਇਸ ਨੂੰ ਲੈਕੇ ਲੜਕੇ ਦੀ ਦਾਦੀ ਨੇ ਕਿਹਾ ਨਾ ਮਾਤਾ ਪਿਤਾ ਦਾ ਪਤਾ ਹੈ ਨਾ ਜਤਿਨ ਦਾ ਕਿ ਉਹ ਕਿੱਥੇ ਹੈ। ਇਸਦੇ ਨਾਲ ਹੀ ਲੜਕੇ ਦੀ ਦਾਦੀ ਨੇ ਦਾਅਵਾ ਕੀਤਾ ਹੈ ਕਿ ਉਸਦਾ ਪੋਤਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਹੈ ਕਿ ਘਟਨਾ ਵਾਲੇ ਦਿਨ ਵੀ ਕਰੀਬ 6:30 ਵਜੇ ਤੱਕ ਸਾਡੇ ਕੋਲ ਬੈਠਾ ਰਿਹਾ ਅਤੇ ਘਟਨਾ ਤੋਂ ਬਾਅਦ ਵੀ ਘਰ ਆਇਆ ਸੀ।
ਮਾਮਲੇ ਵਿੱਚ ਆਪ ਵਿਧਾਇਕਾ ਦਾ ਬਿਆਨ: ਉੱਥੇ ਹੀ ਗੱਲਬਾਤ ਕਰਦਿਆਂ ਹੋਇਆ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੀੜਤ ਲੜਕੀ ਨੂੰ ਇਨਸਾਫ ਮਿਲੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੁਤਾਹੀ ਵਰਤਣ ਵਾਲੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਰੋਪੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਮੈਂ ਅਤੇ ਸਾਡਾ ਸਾਰਾ ਆਮ ਆਦਮੀ ਪਾਰਟੀ ਦਾ ਪਰਿਵਾਰ ਪੀੜਤ ਲੜਕੀ ਦੇ ਨਾਲ ਖੜ੍ਹੇ ਹਾਂ। ਉੱਥੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਲਗਭਗ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਭੱਜੇ ਹੋਏ ਹਨ ਕੋਸ਼ਿਸ਼ ਜਾਰੀ ਹੈ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ ਅਤੇ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ।
ਕਿੱਥੇ ਪਹੁੰਚੀ ਪੁਲਿਸ ਜਾਂਚ?:ਉਥੇ ਹੀ ਦੂਜੇ ਪਾਸੇ ਥਾਣਾ ਮੁਖੀ ਦਲਜੀਤ ਸਿੰਘ ਨੇ ਕਿਹਾ ਬਾਰਾਂ ਤਰੀਕ ਦੀ ਘਟਨਾ ਨੂੰ ਲੈਕੇ ਮੁਲਜ਼ਮਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਘਰਾਂ ਦੇ ਉੱਪਰ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੂੰ ਥਾਣੇ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਇੱਕ ਸੋਸ਼ਲ ਮੀਡੀਆ ਉੱਤੇ ਚਿੱਠੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ:ਜਾਣੋ ਪੰਜਾਬ ਦੇ ਹਰ ਹਿੱਸੇ ਵਿੱਚ ਲੋੜਵੰਦਾਂ ਤੱਕ ਰੋਜ਼ਾਨਾ ਕਿਵੇਂ ਪਹੁੰਚਾਇਆ ਜਾ ਰਿਹਾ ਲੰਗਰ