ਪੰਜਾਬ

punjab

ETV Bharat / state

ਮੋਗਾ 'ਚ ਚੋਰਾਂ ਨੇ ਟਿੰਬਰ ਸਟੋਰ ਨੂੰ ਬਣਾਇਆ ਨਿਸ਼ਾਨਾਂ, ਲੱਖਾਂ ਦੇ ਪਲਾਈ ਬੋਰਡ ਕੀਤੇ ਚੋਰੀ - ਚੋਰੀ ਦੀ ਸੀਸੀਟੀਵੀ ਵਾਇਰਲ

ਮੋਗਾ ਵਿੱਚ ਚੋਰਾਂ ਨੇ ਇਕ ਟਿੰਬਰ ਪਲਾਈ ਬੋਰਡ ਦੀ ਫੈਕਟਰੀ ਵਿੱਚੋਂ ਕਰੀਬ ਪੰਜ ਲੱਖ ਦੀ ਪਲਾਈ ਬੋਰਡ ਅਤੇ ਲੱਕੜ ਦਾ ਕੰਮ ਕਰਨ ਵਾਲੇ ਟੂਲ ਚੋਰੀ ਕਰ ਲਈ ਹਨ। ਇਹ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

In Moga, the thief made marks at the Tibner store
ਮੋਗਾ 'ਚ ਚੋਰਾਂ ਨੇ ਟਿੰਬਰ ਸਟੋਰ ਨੂੰ ਬਣਾਇਆ ਨਿਸ਼ਾਨਾਂ, ਲੱਖਾਂ ਦੇ ਪਲਾਈ ਬੋਰਡ ਕੀਤੇ ਚੋਰੀ

By

Published : May 14, 2023, 6:49 PM IST

ਮੋਗਾ:ਪੰਜਾਬ ਵਿਚ ਚੋਰੀਆਂ ਤੇ ਲੁੱਟਾ ਖੋਹਾਂ ਦੀਆ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਰੋਜਾਨਾਂ ਹੀ ਪੰਜਾਬ ਵਿਚ ਜੇ ਗੱਲ ਕਰੀਏ ਤਾ ਚੋਰਾਂ ਵਲੋਂ ਦੁਕਾਨਾਂ ਫੈਕਟਰੀਆਂ ਨੂੰ ਨਿਸ਼ਾਨਾ ਬਣਿਆ ਜਾ ਰਿਹਾ ਹੈ। ਮਾਮਲਾ ਮੋਗਾ ਦੇ ਅਕਲਸਰ ਰੋਡ ਦਾ ਹੈ, ਜਿਥੇ ਚੋਰਾ ਨੇ ਇਕ ਟਿਬੰਰ ਪਲਾਈ ਬੋਰਡ ਦੀ ਫੈਕਟਰੀ ਵਿੱਚੋਂ ਕਰੀਬ ਪੰਜ ਲੱਖ ਦੀ ਪਲਾਈ ਬੋਰਡ ਅਤੇ ਲੱਕੜ ਦਾ ਕੰਮ ਕਰਨ ਵਾਲੇ ਟੂਲ ਚੋਰੀ ਕੀਤੇ ਹਨ।

ਸੀਸੀਟੀਵੀ ਕੈਮਰੇ ਰਾਹੀਂ ਮਿਲੀ ਜਾਣਕਾਰੀ :ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੇ ਕਿਹਾ ਕਿ ਫੈਕਟਰੀ ਵਿੱਚ ਲੱਸੀ ਸੀਸੀਟੀਵੀ ਕੈਮਰੇ ਜੋ ਕਿ ਫੋਨ ਨਾਲ ਅਟੈਚ ਹਨ, ਜਦੋਂ ਉਨ੍ਹਾਂ ਰਾਤ ਇਕ ਵਜੇ ਫੋਨ ਦੇਖਿਆ ਤਾਂ ਲੱਗਾ ਕਿ ਸਾਡੀ ਫੈਕਟਰੀ ਵਿੱਚ ਚੋਰੀ ਹੋ ਰਹੀ ਹੈ। ਤਾਂ ਉਹ ਆਪਣੀ ਗੱਡੀ ਲੈਕੇ ਮੌਕੇ ਉੱਤੇ ਪਹੁੰਚੇ ਅਤੇ ਚੋਰ ਨੂੰ ਫੜਨ ਦੀ ਕੋਸ਼ਿਸ ਕੀਤੀ ਪਰ ਉਹ ਮੌਕੇ ਤੋਂ ਭੱਜ ਗਿਆ ਹੈ। ਕਰੀਬ ਪੰਜ ਲੱਖ ਦਾ ਸਾਮਾਨ ਅਤੇ ਸਾਰੇ ਸੰਦ ਚੋਰ ਲੈਕੇ ਫਰਾਰ ਹੋ ਗਿਆ ਹੈ। ਫੈਕਟਰੀ ਮਾਲਕ ਨੇ ਦੱਸਿਆ ਕਿ ਸਾਡੀ ਫੈਕਟਰੀ ਦੇ ਨੇੜੇ ਨਸ਼ੇੜੀਆਂ ਨੇ ਨਸ਼ੇ ਕਰਨ ਲਈ ਅੱਡਾ ਬਣਾਇਆ ਹੋਇਆ ਹੈ। ਕਿਸੇ ਨਸ਼ੇੜੀ ਨੇ ਹੀ ਫੈਕਟਰੀ ਵਿੱਚ ਚੋਰੀ ਕੀਤੀ ਹੈ। ਸਾਡੇ ਵਲੋਂ ਬਹੁਤ ਵਾਰੀ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਪਰ ਉਹ ਨਸ਼ੇੜੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਇਸ ਤੋਂ ਇਲਾਵਾ ਪੁਲਿਸ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ। ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

  1. Ludhiana Toxic fumes: ਗਿਆਸਪੁਰਾ ਵਿੱਚ ਜਾਨਲੇਵਾ ਗੈਸ ਤੋਂ ਬਾਅਦ ਹੁਣ ਜ਼ਹਿਰੀਲੇ ਧੂੰਏਂ ਦਾ ਕਹਿਰ
  2. ਗੋਲਡਨ ਟੈਂਪਲ ਮੇਲ ਉਤੇ ਅਣਪਛਾਤਿਆਂ ਨੇ ਵਰ੍ਹਾਏ ਪੱਥਰ, ਰੇਲਵੇ ਪੁਲਿਸ ਨੇ ਮਾਮਲਾ ਕੀਤਾ ਦਰਜ
  3. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ

ਦੂਜੇ ਪਾਸੇ ਪੁਲਿਸ ਨੇ ਫੈਕਟਰੀ ਮਾਲਕ ਦੇ ਬਿਆਨਾ ਉੱਤੇ ਮੁਲਜਮ ਦੇ ਖਿਲਾਫ 457,380 ਦੇ ਅਧੀਨ ਮਾਮਲਾ ਦਰਜ ਕਰਕੇ ਚੋਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details