ਪੰਜਾਬ

punjab

ETV Bharat / state

ਸੋਸ਼ਲ ਮੀਡੀਆ 'ਤੇ ਰੀਲ ਪਾਉਣ 'ਤੇ ਪਤਨੀ ਦਾ ਬੇਰਿਹਮੀ ਨਾਲ ਕਤਲ ! ਪਤਨੀ 'ਤੇ ਨਾਜਾਇਜ਼ ਸਬੰਧਾਂ ਦੇ ਇਲਜ਼ਾਮ

Moga Murder News: ਮੋਗਾ ਵਿਖੇ ਪਤਨੀ ਵਲੋਂ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓ ਬਣਾ ਕੇ ਅਪਲੋਡ ਕਰਨ ਉੱਤੇ ਪਤੀ ਨੇ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਜਖਮੀ ਔਰਤ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜਿਆ।

Moga Murder News
Moga Murder News

By ETV Bharat Punjabi Team

Published : Jan 9, 2024, 4:52 PM IST

ਸੋਸ਼ਲ ਮੀਡੀਆਂ 'ਤੇ ਰੀਲ ਪਾਉਣ 'ਤੇ ਪਤਨੀ ਦਾ ਬੇਰਿਹਮੀ ਨਾਲ ਕਤਲ !

ਮੋਗਾ:ਪਿੰਡ ਬਹੋਨਾ ਵਿੱਚ ਐਤਵਾਰ ਸਵੇਰੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਦੇ ਚੱਲਦਿਆਂ ਇਕ ਔਰਤ ਨੂੰ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖਮੀ ਔਰਤ ਦੀਆਂ ਦੋਵੇਂ ਬਾਹਾਂ ਅਤੇ ਸਿਰ ਬੁਰੀ ਤਰ੍ਹਾਂ ਵੱਢਿਆ ਗਿਆ। ਪਿੰਡ ਵਾਸੀਆਂ ਨੇ ਜਖ਼ਮੀ ਔਰਤ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਔਰਤ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਅਤੇ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਔਰਤ ਸਰਬਜੀਤ ਕੌਰ ਦੀ ਮੌਤ ਹੋ ਗਈ।

ਧੀ ਦੇ ਮ੍ਰਿਤਕ ਮਾਂ ਉੱਤੇ ਇਲਜ਼ਾਮ :ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪੁੱਤਰੀ ਰਮਨਦੀਪ ਕੌਰ ਨੇ ਇਲਜ਼ਾਮ ਲਾਇਆ ਕਿ ਉਸ ਦੀ ਮਾਂ ਸਰਬਜੀਤ ਕੌਰ ਦੇ ਇਕ ਲੜਕੇ ਨਾਲ ਨਾਜਾਇਜ਼ ਸਬੰਧ ਸਨ ਅਤੇ ਘਟਨਾ ਵਾਲੇ ਦਿਨ ਉਸ ਦੇ ਘਰ ਆਈ ਹੋਇਆ ਸੀ ਅਤੇ ਪਿਤਾ ਨੇ ਗੁੱਸੇ ਵਿਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਅੱਜ ਸੋਮਵਾਰ ਨੂੰ ਮੇਰੀ ਮਾਂ ਉੱਤੇ ਉਸ ਮੁੰਡੇ ਨੇ ਕੋਰਟ ਮੈਰਿਜ ਕਰਨੀ ਸੀ। ਉਸ ਨੇ ਕਿਹਾ ਕਿ ਮਾਂ ਗ਼ਲਤ ਸੀ, ਤਾਂ ਹੀ ਉਸ ਨਾਲ ਗ਼ਲਤ ਹੋਇਆ।

ਮਾਂ ਅੱਜ ਕਰਵਾਉਣ ਜਾ ਰਹੀ ਸੀ ਕੋਰਟ ਮੈਰਿਜ :ਮ੍ਰਿਤਕ ਦੇ ਪੁੱਤਰ ਨੇ ਵੀ ਦੱਸਿਆ ਕਿ ਪਿਤਾ ਨੇ ਮਾਂ ਉੱਤੇ ਸ਼ੱਕ ਸੀ, ਜੋ ਕਿ ਸੱਚ ਨਿਕਲਿਆ। ਮਾਂ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਸਨ ਜਿਸ ਨਾਲ ਉਹ ਅੱਜ ਵਿਆਹ ਕਰਵਾਉਣ ਜਾ ਰਹੇ ਸਨ, ਪਰ ਪਿਤਾ ਨੇ ਉਸ ਨੂੰ ਮਾਰ ਦਿੱਤਾ। ਪੁੱਤਰ ਸੋਨੂੰ ਨੇ ਦੱਸਿਆ ਕਿ ਮਾਂ ਨੂੰ ਪਹਿਲਾਂ ਪਿਤਾ ਨੇ ਬਹੁਤ ਵਾਰ ਸਮਝਾਇਆ ਸੀ, ਪਰ ਉਹ ਨਹੀਂ ਮੰਨੇ।

ਪਤੀ ਨੂੰ ਗ੍ਰਿਫਤਾਰ ਕਰ ਜਾਂਚ ਸ਼ੁਰੂ ਕੀਤੀ:ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐੱਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬਹੋਨਾ, ਮੋਗਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੂੰ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਸਰਬਜੀਤ ਕੌਰ ਦੀ ਅੱਜ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਸਰਬਜੀਤ ਕੌਰ ਦਾ ਪਤੀ ਉਸ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ। ਸਰਬਜੀਤ ਕੌਰ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details