ਮੋਗਾ:ਪੰਜਾਬ ਸਰਕਾਰ ਵੱਲੋਂ ਅੰਤਰਜਾਤੀ ਵਿੱਚ ਵਿਆਹ ਕਰਵਾਉਣ ਵਾਲਿਆਂ ਨੂੰ ਵਿੱਤੀ ਮਦਦ ਦੇਣ ਹਿੱਤ ਸ਼ੁਰੂ ਕੀਤੀ ਗਈ, ਅੰਤਰਜਾਤੀ ਵਿਆਹ ਸ਼ਗਨ ਯੋਜਨਾ Intercaste Marriage Shagan Yojana ਤਹਿਤ ਵੱਡੀ ਗਿਣਤੀ ਲਾਭਪਾਤਰੀਆਂ ਨੂੰ 10 ਸਾਲਾਂ ਤੋਂ ਇਸ ਸ਼ਗਨ ਨਹੀਂ ਮਿਲਿਆ। ਜੇ ਗੱਲ ਕਰੀਏ ਮੋਗਾ ਦੀ ਤਾਂ ਵੱਖ-ਵੱਖ ਕਈ ਪਿੰਡਾਂ ਅਤੇ ਸ਼ਹਿਰ ਵਿਚ ਅਜਿਹੇ 95 ਮੌਜੂਦ ਜੋੜੀਆਂ ਲਾਭਪਾਤਰੀ ਹਨ, ਜਿਨ੍ਹਾਂ ਨੂੰ ਹਾਲੇ ਤੱਕ ਇਸ ਸਕੀਮ ਦਾ ਲਾਭ ਨਹੀਂ ਮਿਲਿਆ।
ਜਦੋਂ ਇਸ ਮਾਮਲੇ ਸਬੰਧੀ ਸ਼ਬਨਮ ਨੇ ਕਿਹਾ ਕਿ ਅਸੀਂ ਪਿਛਲੇ 2 ਸਾਲ ਪਹਿਲਾਂ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਸੀ ਅਤੇ ਸਾਨੂੰ ਹਾਲੇ ਤੱਕ ਇਹ ਸਕੀਮ ਦਾ ਲਾਭ ਨਹੀਂ ਮਿਲਆ। ਉਨ੍ਹਾਂ ਕਿਹਾ ਅਸੀਂ ਬਹੁਤ ਵਾਰ ਦਫ਼ਤਰਾਂ ਵਿਚ ਚੱਕਰ ਕੱਟ ਚੁੱਕੇ ਹਾਂ, ਪਰ ਜੇਕਰ ਸਰਕਾਰਾਂ ਸੱਚਮੁਚ ਹੀ ਜਾਤ-ਪਾਤ ਦਾ ਭੇਦ-ਭਾਵ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਇਹ ਸਕੀਮ ਸਾਨੂੰ ਮੁਹੱਈਆ ਕਰਵਾਏ।
ਉੱਥੇ ਹੀ ਦੂਜੇ ਪਾਸੇ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਅਸੀਂ 2012 ਵਿੱਚ ਕਿਸੇ ਹੋਰ ਜਾਤੀ ਵਿੱਚ ਵਿਆਹ ਕਰਵਾਇਆ ਸੀ ਅਤੇ ਅੰਤਰਜਾਤੀ ਸਕੀਮ ਤਹਿਤ ਇਕ ਫਾਈਲ ਭਰੀ ਸੀ। ਜਿਸ ਵਿਚ ਸਾਨੂੰ ਕਿਹਾ ਗਿਆ ਸੀ ਕਿ ਕਿਸੇ ਹੋਰ ਜਾਤੀ ਵਿੱਚ ਵਿਆਹ ਕਰਾਉਣ ਦੇ ਲਈ ਇਕ ਸਕੀਮ ਦਿੱਤੀ ਜਾਂਦੀ ਹੈ।ਪਰ ਹੁਣ ਤੱਕ ਨਾ ਤਾਂ ਸਾਨੂੰ ਇਹ ਸਕੀਮ ਮਿਲੀ ਪਰ ਦਫ਼ਤਰਾਂ ਦੇ ਚੱਕਰ ਜਰੂਰ ਮਿਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਵੀ 10 ਸਾਲ ਦੇ ਹੋ ਗਏ ਹਨ।