ਪੰਜਾਬ

punjab

ETV Bharat / state

ਮੋਗਾ ਪੁਲਿਸ ਨਾਲ ਕੁੱਟਮਾਰ ਕਰਨ ਵਾਲੇ 8 ਅਰੋਪੀਆ ਵਿੱਚੋ 5 ਨੂੰ ਕੀਤਾ ਕਾਬੂ - moga crime news

ਮੋਗਾ: ਕੁੱਝ ਦਿਨ ਪਹਿਲਾਂ ਪੁਲਿਸ ਨਾਲ ਹੱਥੋਪਾਈ ਕਰ ਕੁਝ ਬਦਮਾਸ਼ ਏਕੇ 47 ਰਾਇਫ਼ਲ ਖੋਹ ਕੇ ਲੈ ਗਏ ਸਨ, ਉਹਨਾਂ 8 ਆਰੋਪੀਆ ’ਚੋੋਂ ਪੁਲਿਸ ਨੇ 5 ਆਰੋਪੀਆ ਨੂੰ ਕਾਬੂ ਕਰ ਲਿਆ ਹੈ। ਐਸਐਸਪੀ ਹਰਮਨਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਨ੍ਹਾਂ ਅਰੋਪੀਆ ਨੂੰ ਕਾਬੂ ਕਰਕੇ ਏਕੇ 47 ਅਤੇ 5 ਜਿੰਦਾ ਕਾਰਤੂਸ ਸਮੇਤ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਵਾਰਦਾਤ ’ਚ ਸ਼ਾਮਲ 3 ਹੋਰ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

ਤਸਵੀਰ
ਤਸਵੀਰ

By

Published : Dec 8, 2020, 10:41 PM IST

ਮੋਗਾ: ਕੁੱਝ ਦਿਨ ਪਹਿਲਾਂ ਪੁਲਿਸ ਨਾਲ ਹੱਥੋਪਾਈ ਕਰ ਕੁਝ ਬਦਮਾਸ਼ ਏਕੇ 47 ਰਾਇਫ਼ਲ ਖੋਹ ਕੇ ਲੈ ਗਏ ਸਨ, ਉਹਨਾਂ 8 ਆਰੋਪੀਆ ’ਚੋਂ ਪੁਲਿਸ ਨੇ 5 ਆਰੋਪੀਆ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਮੁੱਖ ਦੋਸ਼ੀ ਨੇ ਕਿਹਾ ਕਿ ਉਹ ਤੇ ਉਸਦੇ ਕੁੱਝ ਸਾਥੀ ਰਾਤ ਨੂੰ ਸੜਕ ’ਤੇ ਨਸ਼ੇ ਦੀ ਹਾਲਤ ’ਚ ਫੌਜੀਆਂ ਦੀ ਵਰਦੀ ਪਾਈ ਖੜ੍ਹੇ ਸੀ।

ਮੋਗਾ ਪੁਲਿਸ ਨਾਲ ਕੁੱਟਮਾਰ ਕਰਨ ਵਾਲੇ 8 ਅਰੋਪੀਆ ਵਿੱਚੋ 5 ਨੂੰ ਕੀਤਾ ਕਾਬੂ

ਇਸ ਦੌਰਾਨ ਪੁਲਿਸ ਮੁਲਾਜ਼ਮ ਆਏ ਅਤੇ ਗੱਲਬਾਤ ਦੌਰਾਨ ਉਨ੍ਹਾਂ ਦੀ ਪੁਲਿਸ ਵਾਲਿਆਂ ਨਾਲ ਬਹਿਸ ਹੋ ਜਾਣ ਕਾਰਨ ਉਨ੍ਹਾਂ ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਅਤੇ ਏਕੇ 47 ਲੈ ਕੇ ਭੱਜ ਗਏ। ਮੁੱਖ ਮੁਲਜ਼ਮ ਨੇ ਦੱਸਿਆ ਕਿ ਉਨ੍ਹਾਂ ਏ.ਕੇ. 47 ਇਸ ਲਈ ਖੋਹੀ ਸੀ ਤਾਂ ਕਿ ਪੁਲਿਸ ਵਾਲੇ ਉਨ੍ਹਾਂ ਨੂੰ ਮਾਰ ਨਾ ਦੇਣ।

ਜਾਣਕਾਰੀ ਦਿੰਦੇ ਐਸਐਸਪੀ ਹਰਮਨਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਨ੍ਹਾਂ ਅਰੋਪੀਆ ਨੂੰ ਕਾਬੂ ਕਰਕੇ ਏਕੇ 47 ਅਤੇ 5 ਜਿੰਦਾ ਕਾਰਤੂਸ ਸਮੇਤ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਵਾਰਦਾਤ ’ਚ ਸ਼ਾਮਲ 3 ਹੋਰ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details