ਮੋਗਾ: ਬਾਘਾ ਪੁਰਾਣਾ ਨੇੜਲੇ ਪਿੰਡ ਸਮਾਧ ਭਾਈ ਵਿਖੇ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਗਲੀ ਉਤੇ ਐਨਆਰ ਆਈ ਵਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਨੂੰ ਸਿਵਲ ਪ੍ਰਸ਼ਾਸਨ ਵਲੋਂ ਪੁਲਿਸ ਦੀ ਮਦਦ ਨਾਲ ਹਟਾ ਦਿੱਤਾ ਹੈ।
ਇਸ ਕਾਰਵਾਈ ਨੂੰ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਸਬੰਧਿਤ ਕਬਜ਼ੇ ਵਾਲੀ ਥਾਂ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ ਪਰ ਜਦੋਂ ਇਸ ਸਬੰਧੀ ਕਾਗਜ਼ਾਤ ਨਾ ਦਿਖਾ ਸਕੇ ਤਾਂ ਬੀਡੀਪੀਓ ਵਲੋਂ ਆਪਣੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਕਾਰਵਾਈ ਨੂੰ ਅਮਲ 'ਚ ਲਿਆਂਦਾ ਗਿਆ ਹੈ। ਪ੍ਰਸ਼ਾਸਨ ਵਲੋਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਕਬਜ਼ੇ ਛਡਵਾਏ ਗਏ ਹਨ।
ਪ੍ਰਸ਼ਾਸਨ ਵਲੋਂ ਸਰਕਾਰੀ ਗਲੀ ਤੋਂ ਹਟਾਇਆ ਨਜਾਇਜ਼ ਕਬਜ਼ਾ ਇਸ ਸਬੰਧੀ ਬੀ ਡੀ ਪੀ ਓ ਬਾਘਾ ਪੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸ਼ਿਕਾਇਤ ਜਸਵਿੰਦਰ ਸਿੰਘ ਪੁੱਤਰ ਸਰਬਣ ਸਿੰਘ ਵੱਲੋਂ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸਬੰਧਤ ਵਿਭਾਗ ਨੂੰ ਦਿੱਤੀ ਗਈ ਸੀ। ਜਿਸ 'ਤੇ ਅੱਜ ਤਿੰਨ ਸਾਲ ਬੀਤਣ ਦੇ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜੋ ਕਿ ਪਹਿਲਾ ਕਾਨੂੰਨੀ ਅੜਚਣਾ ਕਾਰਨ ਅਮਲ ਵਿੱਚ ਨਹੀ ਸੀ ਲਿਆਂਦੀ ਜਾ ਸਕੀ ਸੀ।
ਦੂਸਰੇ ਪਾਸੇ ਜਗਤਾਰ ਸਿੰਘ ਪੁੱਤਰ ਮੁਕੰਦ ਸਿੰਘ ਜੋ ਕਿ ਵਿਦੇਸ਼ ਵਿੱਚ ਹੋਣ ਕਾਰਨ ਉਸਦਾ ਪੱਖ ਨਹੀ ਜਣਿਆ ਜਾ ਸਕਿਆ। ਇਸ ਸਬੰਧੀ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਾਣਯੋਗ ਅਦਾਲਤ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਨਜਾਇਜ਼ ਕਬਜਾ ਹਟਾਕੇ ਮੈਨੂੰ ਇਨਸਾਫ਼ ਦਿੱਤਾ ਗਿਆ ਹੈ। ਇਸ ਸਮੇਂ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ:ਨਸ਼ੇ ਨੇ ਉਜਾੜਿਆ ਪਰਿਵਾਰ, ਵੱਡੇ ਭਰਾ ਦੇ ਭੋਗ ਤੋਂ ਪਹਿਲਾਂ ਛੋਟੇ ਭਰਾ ਦੀ ਹੋਈ ਮੌਤ