ਮੋਗਾ: ਪੰਜਾਬ ਵਿੱਚ ਵਾਪਰੀ ਭਿਆਨਕ ਜ਼ਹਿਰੀਲੀ ਸ਼ਰਾਬ ਤਰਾਸਦੀ ਤੋਂ ਬਾਅਦ ਅਬਾਕਾਰੀ ਵਿਭਾਗ ਅਤੇ ਪੁਲਿਸ ਹਰਕਤ ਵਿੱਚ ਆਈ ਹੋਈ ਵਿਖਾਈ ਦੇ ਰਹੀ ਹੈ। ਇਸ ਹਰਕਤ ਵਿੱਚ ਆਏ ਪ੍ਰਸ਼ਾਸਨ ਨੂੰ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕ ਵੀ ਪੁੱਠਾ ਪੈ ਰਹੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਥਾਣੇ ਅਧੀਨ ਪੈਂਦੇ ਪਿੰਡ ਮਾਹਲਾ ਕਲਾਂ ਵਿੱਚ ਵਿਖਾਈ ਦਿੱਤਾ ਹੈ। ਅਬਾਕਾਰੀ ਵਿਭਾਗ ਨੇ ਇੱਕ ਮੋਟਰ 'ਤੇ ਚੱਲ ਰਹੀ ਨਜਾਇਜ਼ ਸ਼ਰਾਬ ਦੀ ਭੱਠੀ 'ਤੇ ਛਾਪਾ ਮਾਰਿਆ ਤਾਂ ਭੱਠੀ ਚਾਲ ਰਹੇ ਅਕਾਲੀ ਦਲ ਦੇ ਪੰਚ ਲਖਵੀਰ ਸਿੰਘ ਨੇ ਵਿਭਾਗ ਦੀ ਟੀਮ 'ਤੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ।
ਅਕਾਲੀ ਪੰਚ ਦੀ ਮੋਟਰ ਤੋਂ ਫੜ੍ਹਗੀ ਨਜਾਇਜ਼ ਸ਼ਰਾਬ, ਛਾਪਾ ਮਾਰਨ ਗਈ ਟੀਮ 'ਤੇ ਕੀਤਾ ਹਮਲਾ - ਅਕਾਲੀ ਪੰਚ ਦੀ ਮੋਟਰ ਤੋਂ ਫੜ੍ਹਗੀ ਨਜਾਇਜ਼ ਸ਼ਰਾਬ
ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਥਾਣੇ ਅਧੀਨ ਪੈਂਦੇ ਪਿੰਡ ਮਾਹਲਾ ਕਲਾਂ ਵਿੱਚ ਵਿਖਾਈ ਦਿੱਤਾ ਹੈ। ਅਬਾਕਾਰੀ ਵਿਭਾਗ ਨੇ ਇੱਕ ਮੋਟਰ 'ਤੇ ਚੱਲ ਰਹੀ ਨਜਾਇਜ਼ ਸ਼ਰਾਬ ਦੀ ਭੱਠੀ 'ਤੇ ਛਾਪਾ ਮਾਰਿਆ ਤਾਂ ਭੱਠੀ ਚਾਲ ਰਹੇ ਅਕਾਲੀ ਦਲ ਦੇ ਪੰਚ ਲਖਵੀਰ ਸਿੰਘ ਨੇ ਵਿਭਾਗ ਦੀ ਟੀਮ 'ਤੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ।
ਅਬਾਕਾਰੀ ਵਿਭਾਗ ਦੇ ਇਨਸਪੈਕਟਰ ਬਲਕਰਨ ਸਿੰਘ ਨੇ ਦੱਸਿਆ ਕਿ ਮੁਖਬਰ-ਏ-ਖ਼ਾਸ ਦੀ ਇਤਲਾਹ 'ਤੇ ਉਨ੍ਹਾਂ ਨੇ ਮਾਹਲਾ ਕਲਾਂ ਵਿੱਚ ਲਖਵੀਰ ਸਿੰਘ ਦੀ ਮੋਟਰ 'ਤੇ ਛਾਪਾ ਮਾਰਿਆ ਸੀ । ਛਾਪੇ ਦੌਰਾਨ ਉਨ੍ਹਾਂ ਨੇ ਉੱਥੋਂ 200 ਲੀਟਰ ਲਾਹਣ ਅਤੇ 18 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ। ਇਸੇ ਦੌਰਾਨ ਹੀ ਲਖਵੀਰ ਸਿੰਘ ਆਪਣੇ 10 ਤੋਂ 12 ਸਾਥੀਆਂ ਨਾਲ ਵਿਭਾਗ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਹੀ ਉਨ੍ਹਾਂ ਨੇ ਲਾਹਣ ਦਾ ਕੁਝ ਹਿੱਸਾ ਰੋੜ੍ਹ ਦਿੱਤਾ ਅਤੇ ਨਜਾਜ਼ਿ ਸ਼ਰਾਬ ਵੀ ਰੋੜ੍ਹ ਦਿੱਤੀ।
ਇਸ ਸਾਰੇ ਮਾਮਲੇ ਬਾਰੇ ਥਾਣਾ ਮੁਖੀ ਹਰਮਨਜੀਤ ਸਿੰਘ ਨੇ ਕਿਹਾ ਕਿ ਅਬਾਕਾਰੀ ਵਿਭਾਗ ਦੀ ਟੀਮ ਨੇ ਜੋ ਛਾਪਾ ਮਾਰਿਆ ਹੈ। ਉਸ ਛਾਪੇ ਦੌਰਾਨ ਲਖਵੀਰ ਸਿੰਘ ਨੇ ਟੀਮ 'ਤੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 4 ਲੋਕਾਂ ਨੂੰ ਇਸ ਮਾਮਲੇ ਵਿੱਚ ਨਾਮਜਦ ਕਰ ਅਤੇ ਬਾਕੀ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦਲ ਹੀ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।