ਪੰਜਾਬ

punjab

ETV Bharat / state

ਸਹੀ ਟਾਇਮ ਆਉਣ 'ਤੇ ਮੈਂ ਰਾਜਨੀਤੀ ਵਿੱਚ ਆਵਾਂਗਾ- ਸੂਦ - sonu sood

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਅੱਜ ਮੋਗਾ ਵਿਖੇ ਲੋੜਵੰਦਾਂ ਨੂੰ ਸਾਇਕਲ ਵੰਡੇ। ਇਸ ਦੌਰਾਨ ਸੂਦ ਨੇ ਕਿਹਾ ਕਿ ਉਹ ਸਮਾਂ ਆਉਣ ਤੇ ਰਾਜਨੀਤੀ ਵਿੱਚ ਆਉਣਗੇ।

ਸਹੀ ਟਾਇਮ ਆਉਣ 'ਤੇ ਮੈਂ ਰਾਜਨੀਤੀ ਵਿੱਚ ਆਵਾਂਗਾ-ਸੂਦ

By

Published : Mar 14, 2019, 9:10 PM IST

ਮੋਗਾ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਅੱਜ ਮੋਗਾ ਵਿਖੇ ਲੋੜਵੰਦਾਂ ਨੂੰ ਸਾਇਕਲ ਵੰਡੇ। ਇਸ ਸਾਇਕਲ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਅਤੇ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਵੰਡੇ।

ਸਹੀ ਟਾਇਮ ਆਉਣ 'ਤੇ ਮੈਂ ਰਾਜਨੀਤੀ ਵਿੱਚ ਆਵਾਂਗਾ-ਸੂਦ

ਇਸ ਮੌਕੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਸੂਦ ਨੇ ਕਿਹਾ ਕਿ ਇੱਕ ਫਿਟਨੇਸ ਪ੍ਰੇਮੀ ਹੋਣ ਦੇ ਚਲਦੇ ਅਤੇ ਆਪਣੇ ਸ਼ਹਿਰ ਵਾਸੀਆਂ ਨਾਲ ਜੁੜੇ ਰਹਿਣ ਦੇ ਮਕਸਦ ਨਾਲ ਉਨ੍ਹਾਂ ਨੇ ਇਹ ਸਾਈਕਲ ਵੰਡੇ ਹਨ। ਭਵਿੱਖ ਵਿਚ ਵੀ ਉਹ ਇੰਜ ਹੀ ਸਾਈਕਲ ਵੰਢਦੇ ਰਹਿਨਾ ਚਾਹੁੰਦੇ ਹਨ।

ਸੂਦ ਨੇ ਕਿਹਾ ਕਿ ਸਾਇਕਲ ਉਨ੍ਹਾਂ ਜ਼ਰੂਰਤਮੰਦਾਂ ਨੂੰ ਵੰਡੇ ਗਏ ਹਨ ਜਿਨ੍ਹਾਂ ਨੂੰ ਇਨ੍ਹਾਂ ਦੀ ਬਹੁਤ ਜ਼ਰੂਰਤ ਸੀ। ਇਸ ਦੇ ਨਾਲ ਹੀ ਸੂਦ ਨੇ ਕਿਹਾ ਕਿ ਸਾਇਕਲ ਚਲਾਉਣ ਨਾਲ ਲੋਕਾਂ ਦੀ ਸਿਹਤ ਵੀ ਬਣਗੇ।

ਪੱਤਰਕਾਰਾਂ ਵੱਲੋਂ ਰਾਜਨੀਤੀ ਵਿੱਚ ਆਉਣ ਦੇ ਸਵਾਲ ਦੇ ਜਵਾਬ ਵਿੱਚ ਸੂਦ ਨੇ ਕਿਹਾ, ਸਹੀ ਸਮਾਂ ਆਉਣ ਤੇ ਮੈਂ ਰਾਜਨੀਤੀ ਵਿੱਚ ਜ਼ਰੂਰ ਆਵਾਂਗਾ ਪਰ ਅਜੇ ਮੈਂ ਬਤੌਰ ਅਦਾਕਾਰ ਕਾਫ਼ੀ ਰੁੱਝਿਆ ਹੋਇਆਂ ਹਾਂ। ਰਾਜਨੀਤੀ ਲੋਕਾਂ ਦੀ ਆਵਾਜ਼ ਚੁੱਕਣ ਦਾ ਵਧੀਆ ਜ਼ਰੀਆ ਹੈ।

ABOUT THE AUTHOR

...view details