ਪੰਜਾਬ

punjab

ETV Bharat / state

ਪਤੀ ਹੀ ਬਣਿਆ ਪਤਨੀ ਦਾ ਕਾਤਲ - ਡੀਐੱਸਪੀ ਪਰਮਜੀਤ ਸਿੰਘ ਸੰਧੂ

ਮੋਗਾ ਦੇ ਪਿੰਡ ਚੜਿੱਕ ਵਿੱਚ ਮਾਮੂਲੀ ਝਗੜੇ ਦੇ ਕਾਰਨ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਲਗਭਗ 20 ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ।

ਮੋਗਾ

By

Published : Aug 31, 2019, 7:33 PM IST

ਮੋਗਾ: ਪਿੰਡ ਚੜਿੱਕ ਵਿੱਚ ਇੱਕ 40 ਸਾਲਾਂ ਔਰਤ ਜੋਤੀ ਦਾ ਉਸ ਦੇ ਪਤੀ ਬਲਵੰਤ ਸਿੰਘ ਨੇ ਬੀਤੀ ਰਾਤ ਆਪਣੇ ਇੱਕ ਦੋਸਤ ਜੱਸਾ ਸਿੰਘ ਨਾਲ ਰਲ ਕੇ ਕਹੀ ਅਤੇ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਅਤੇ ਉਸ ਦੇ ਇੱਕ ਦੋਸਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ

ਜੋਤੀ ਅਤੇ ਬਲਵੰਤ ਸਿੰਘ ਦਾ ਲਗਭਗ ਵੀਹ ਸਾਲ ਪਹਿਲਾਂ ਵਿਆਹ ਹੋਇਆ ਸੀ ਜਿਨ੍ਹਾਂ ਦੇ ਤਿੰਨ ਬੱਚੇ ਹਨ, ਦੋ ਲੜਕੀਆਂ ਅਤੇ ਇੱਕ ਲੜਕਾ। ਵੱਡੀ ਲੜਕੀ ਦੀ ਉਮਰ ਲਗਭਗ 18 ਸਾਲ ਹੈ। ਬੀਤੀ ਰਾਤ ਲਗਭਗ 11:30 ਵਜੇ ਦੇ ਕਰੀਬ ਬਲਵੰਤ ਸਿੰਘ ਨੇ ਆਪਣੇ ਇੱਕ ਦੋਸਤ ਜੱਸਾ ਸਿੰਘ ਜੋ ਕਿ ਘੋਲੀਆ ਖੁਰਦ ਦਾ ਰਹਿਣ ਵਾਲਾ ਹੈ ਨਾਲ ਰਲ ਕੇ ਕਹੀ ਅਤੇ ਇਕ ਲੋਹੇ ਦੀ ਰਾਡ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ।

ਬਲਵੰਤ ਸਿੰਘ ਇੱਕ ਟੈਕਸੀ ਚਲਾਉਂਦਾ ਸੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਬਲਵੰਤ ਸਿੰਘ ਆਪਣੇ ਦੋਸਤ ਦਾ ਜੱਸਾ ਸਿੰਘ ਨਾਲ ਰਲ ਕੇ ਸ਼ਰਾਬ ਪੀਂਦਾ ਸੀ ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ ਲੜਾਈ ਰਹਿੰਦੀ ਸੀ। ਬੀਤੀ ਰਾਤ ਵੀ ਜਦੋਂ ਬਲਵੰਤ ਸਿੰਘ ਅਤੇ ਜੱਸਾ ਸ਼ਰਾਬ ਪੀ ਰਹੇ ਸੀ ਬਲਵੰਤ ਸਿੰਘ ਦੀ ਪਤਨੀ ਨੇ ਉਨ੍ਹਾਂ ਨੂੰ ਰੋਕਿਆ ਜਿਸ ਕਰਕੇ ਉਨ੍ਹਾਂ ਦਾ ਝਗੜਾ ਵਧ ਗਿਆ ਅਤੇ ਬਲਵੰਤ ਸਿੰਘ ਨੇ ਆਪਣੇ ਦੋਸਤ ਸਾਥੀ ਨਾਲ ਰਲ ਕੇ ਕਹੀ ਅਤੇ ਰਾਡ ਨਾਲ ਕਤਲ ਕਰਨ ਤੋਂ ਬਾਅਦ ਬਲਵੰਤ ਸਿੰਘ ਨੇ ਖੁਦ ਹੀ ਥਾਣੇ ਵਿੱਚ ਜਾ ਕੇ ਸਰੈਂਡਰ ਕਰ ਦਿੱਤਾ।

ਇਹ ਵੀ ਪੜੋ: ਅਸਮ: NRC ਸੂਚੀ ਜਾਰੀ, 19 ਲੱਖ ਤੋਂ ਵੱਧ ਲੋਕ ਇਸ ਤੋਂ ਬਾਹਰ

ਡੀਐੱਸਪੀ ਪਰਮਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਬਲਵੰਤ ਸਿੰਘ ਅਤੇ ਉਸ ਦੇ ਇੱਕ ਦੋਸਤ ਜੱਸਾ ਸਿੰਘ ਨੇ ਜੋਤੀ ਨਾਮ ਦੀ 40 ਸਾਲਾ ਔਰਤ ਦਾ ਕਹੀ ਅਤੇ ਰਾਡ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਜੋਤੀ ਦੇ ਭਰਾ ਧਰਮਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਲਵੰਤ ਸਿੰਘ ਅਤੇ ਜੱਸਾ ਸਿੰਘ ਦੇ ਵਿਰੁੱਧ 302 ਦਾ ਮੁਕੱਦਮਾ ਦਰਜ ਕਰ ਲਿਆ ਹੈ।

ABOUT THE AUTHOR

...view details