ਮੋਗਾ: ਘਰੇਲੂ ਔਰਤਾਂ ਨੂੰ ਆਰਗੈਨਿਕ ਸ਼ਬਜੀਆਂ ਪ੍ਰਤੀ ਜਾਗੂਰਕ ਕਰਨ ਲਈ ਮਾਈ ਮੋਗਾ ਵੈਲਫੇਅਰ ਸੁਸਾਇਟੀ ਵੱਲੋਂ ਕਿਚਨ ਟੂ ਕਿਚਨ ਸਮਾਗਮ ਕਰਵਾਇਆ ਗਿਆ। ਇਸ 'ਚ ਬਿਮਾਰੀਆਂ ਤੋਂ ਬਚਣ ਲਈ ਆਰਗੈਨਿਕ ਸਬਜੀਆਂ ਨੂੰ ਪੈਦਾ ਕਰਨ ਲਈ ਖੇਤੀ ਮਾਹਿਰਾਂ ਨੇ ਘਰੇਲੂ ਔਰਤਾਂ ਨੂੰ ਜਾਣਕਾਰੀ ਦਿੱਤੀ। ਇਸ ਸਮਾਗਮ 'ਚ ਹਲਕਾ ਵਿਧਾਇਕ ਤੇ ਮੋਗਾ ਦੀ ਏਡੀਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਹਰ ਦਿਨ ਅਨੇਕਾ ਹੀ ਮਰੀਜ਼ ਕੈਂਸਰ ਤੇ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਇਸ ਦਾ ਮੁੱਖ ਕਾਰਨ ਜ਼ਹਿਰਲੀਆਂ ਦਵਾਈਆਂ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਸਬਜੀਆਂ ਹਨ। ਇਸ ਦੌਰਾਨ ਇਸ ਸਮਾਗਮ 'ਚ ਇਨ੍ਹਾਂ ਸ਼ਬਜੀਆਂ ਦੀ ਵਰਤੋਂ ਨਾ ਕਰ ਖੁਦ ਪੈਦਾ ਕੀਤੀਆਂ ਸਬਜੀਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਏਡੀਸੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਸਾਨੂੰ ਘਰਾਂ ਵਿੱਚ ਬਗੀਚਾ ਬਣਾ ਕੇ ਰਸੋਈ ਤੋਂ ਵੇਸਟ ਹੋਣ ਵਾਲੇ ਪਦਾਰਥ ਨਾਲ ਸਬਜ਼ੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਆਪਣੇ ਘਰਾਂ ਵਿੱਚ ਤਿਆਰ ਕੀਤੀਆਂ ਸਬਜ਼ੀਆਂ ਵਰਤਾਂਗੇ ਤਾਂ ਅਸੀਂ ਕਦੇ ਵੀ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਨਹੀਂ ਹੋਵਾਂਗੇ।