ਮੋਗਾ: ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਤੋਂ ਵੱਖ- ਵੱਖ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਵੱਲੋਂ ਪੂਰੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਤਹਿਤ ਮੋਗਾ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ (Indefinite dharna by farmer organizations) ਲਗਾ ਦਿੱਤਾ ਗਿਆ।ਜਿਸ ਦੇ ਚਲਦਿਆਂ ਮੋਗਾ-ਲੁਧਿਆਣਾ, ਮੋਗਾ-ਫਿਰੋਜ਼ਪੁਰ, ਮੋਗਾ-ਜਲੰਧਰ, ਮੋਗਾ-ਬਰਨਾਲਾ ਹਾਈਵੇ ਮੁਕੰਮਲ ਤੌਰ 'ਤੇ ਜਾਮ ਕਰ ਦਿੱਤਾ ਗਿਆ ।
ਜਾਣਕਾਰੀ ਦਿੰਦਿਆਂ ਹੋਇਆਂ ਬੀਕੇਯੂ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ (BKU President Sukhjinder Singh Khosa) ਨੇ ਦੱਸਿਆ ਕਿ ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਜੋ ਕਿ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਲੰਪੀ ਸਕੀਨ ਬਿਮਾਰੀ ਨਾਲ ਜਿੰਨੀਆਂ ਵੀ ਮੌਤਾਂ ਹੋਇਆ ਹਨ ਉਨ੍ਹਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਹਜ਼ਾਰ ਦੇ ਕਰੀਬ ਵੈਟਨਰੀ ਇੰਸਪੈਕਟਰਾਂ ਅਤੇ ਸੇਵਾਦਾਰਾਂ ਨੂੰ ਪੱਕੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ।
ਮੀਂਹ ਕਾਰਨ ਖਰਾਬ ਹੋਈ ਝੋਨੇ ਦੀ ਫਸਲ ਅਤੇ ਹੋਰ ਫਸਲਾਂ ਦੀ ਗਿਰਦਾਵਰੀ ਕਰਾ ਕੇ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਪੈਦਾਵਾਰ ਤੋਂ ਘੱਟ ਝੋਨੇ ਦੀ ਖਰੀਦ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ। ਕਣਕ ਦਾ ਝਾੜ ਘੱਟਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 500 ਰੁਪੈ ਪ੍ਰਤੀ ਕੁਇੰਟਲ ਬੋਨਸ ਦੀ ਰਾਸ਼ੀ ਜਾਰੀ ਕੀਤੀ ਜਾਵੇ।
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਰਹਿੰਦੇ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਅਤੇ ਉਹਨਾਂ ਦੇ ਵਾਰਸਾਂ ਨੂੰ ਨੌਕਰੀਆਂ ਤੁਰੰਤ ਦਿੱਤੀਆਂ ਜਾਣ। ਕਿਸਾਨੀ ਅੰਦੋਲਨ ਦੌਰਾਨ, ਕੋਵਿਡ ਜਾਂ ਪਰਾਲੀ ਜਲਾਉਣ ਸਬੰਧੀ ਕਿਸਾਨਾਂ ਤੇ ਪਾਏ ਪੁਰਾਣੇ ਪਰਚੇ ਤੁਰੰਤ ਰੱਦ ਕੀਤੇ ਜਾਣ। ਸਾਲ 2022 ਦੌਰਾਨ ਚਿੱਟੀ ਮੱਖੀ, ਮੱਛਰ ਕਾਰਨ ਨਰਮੇ ਦੇ ਹੋਏ ਨੁਕਸਾਨ ਅਤੇ ਦਰਿਆਵਾਂ ਦੇ ਨੇੜਲੇ ਏਰੀਏ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਐਲਾਨ ਕੀਤਾ ਜਾਵੇ। ਮੂੰਗੀ ਕਾਰਨ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕੀਤੀ ਜਾਵੇ।
ਬੁੱਢੇ ਨਾਲੇ ਦੇ ਜਹਿਰਲੇ ਪਾਣੀ ਕਾਰਨ ਫਾਜਿਲਕਾ, ਅਬੋਹਰ ਦੇ ਕਿੰਨੂੰਆਂ ਦੇ ਬਾਗ ਖ਼ਤਮ ਹੋ ਰਹੇ ਹਨ ਜਿਸ ਦੀ ਸਪੈਸ਼ਲ ਜਾਂਚ ਪੜਤਾਲ ਕਰਾ ਕੇ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕੀਤੀ ਜਾਵੇ ਅਤੇ ਬੁੱਢੇ ਨਾਲੇ ਦੀ ਜ਼ਹਿਰਲੇ ਪਾਣੀ ਦਾ ਜਲਦ ਹੀ ਕੋਈ ਠੋਸ ਹੱਲ ਕੀਤਾ ਜਾਵੇ।