ਮੋਗਾ: ਵਿਜੀਲੈਂਸ ਬਿਊਰੋ ਨੇ ਸਿਹਤ ਵਿਭਾਗ ਦਾ ਮੁਲਾਜ਼ਮ ਤਨਖ਼ਾਹ ਗਬਨ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਸਿਹਤ ਵਿਭਾਗ ਦਾ ਮੁਲਾਜ਼ਮ ਤਨਖ਼ਾਹ ਗਬਨ ਮਾਮਲੇ 'ਚ ਗ੍ਰਿਫ਼ਤਾਰ - ਵਿਜੀਲੈਂਸ ਬਿਊਰੋ
ਮੋਗਾ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਸਿਹਤ ਵਿਭਾਗ ਦਾ ਮੁਲਾਜ਼ਮ ਤਨਖ਼ਾਹ ਗਬਨ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋਇਆ ਹੈ।
ਫ਼ੋਟੋ
ਇਸ ਬਾਰੇ ਉਪ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਹਰਜਿੰਦਰ ਸਿੰਘ ਪੀਪੀਐਸ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਪੰਡੋਰੀ ਅਰਾਈਆਂ ਦਾ ਰਹਿਣ ਵਾਲਾ ਗੁਰਪ੍ਰਤਾਪ ਸਿੰਘ ਸਿਵਲ ਹਸਪਤਾਲ 'ਚ ਬਤੌਰ ਕਲਰਕ ਤਾਇਨਾਤ ਸੀ। ਇਹ ਮੁਲਾਜ਼ਮ ਵਿਭਾਗ ਦੇ ਦੂਜੇ ਮੁਲਾਜ਼ਮਾਂ ਦੀ ਹੇਰਾਫ਼ੇਰੀ ਨਾਲ ਤਨਖ਼ਾਹ ਆਪਣੇ ਖ਼ਾਤੇ ਵਿੱਚ ਟਰਾਂਸਫ਼ਰ ਕਰਵਾ ਲੈਂਦਾ ਸੀ।
ਇਸ ਤੋਂ ਇਲਾਵਾ ਸੇਵਾ ਮੁਕਤ ਅਧਿਕਾਰੀਆਂ ਦੀ ਗ਼ਲਤ ਢੰਗ ਨਾਲ ਤਨਖ਼ਾਹ ਖਜ਼ਾਨੇ 'ਚੋ ਕਢਵਾ ਕੇ ਆਪਣੇ ਖਾਤੇ 'ਚ ਜਮ੍ਹਾ ਕਰਵਾ ਲੈਂਦਾ ਸੀ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਹੈ।