ਪੰਜਾਬ

punjab

ETV Bharat / state

ਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਪੂਰਾ ਤਿਆਰ: ਡਾ ਹਰਜੋਤ ਕਮਲ - ਸਿਵਲ ਹਸਪਤਾਲ ਮੋਗਾ

ਓਮੀਕਰੋਨ ਦੇ ਖਤਰੇ ਦੇ ਮੱਦੇਨਜ਼ਰ ਮੋਗਾ ਹਲਕੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਿਧਾਇਕ ਡਾ. ਹਰਜੋਤ ਕਮਲ ਨੇ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਪ੍ਰੈਸ ਕਾਨਫ਼ਰੰਸ ਕੀਤੀ।

ਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਪੂਰਾ ਤਿਆਰ
ਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਪੂਰਾ ਤਿਆਰਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਪੂਰਾ ਤਿਆਰ

By

Published : Dec 29, 2021, 10:48 PM IST

ਮੋਗਾ: ਓਮੀਕਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਮੱਦੇਨਜ਼ਰ ਮੋਗਾ ਹਲਕੇ ਵਿਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕੀਤੀਆਂ ਅਗਾਂਊ ਤਿਆਰੀਆਂ 'ਤੇ ਨਜ਼ਰਸਾਨੀ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਸਿਵਲ ਹਸਪਤਾਲ ਦਾ ਜਾਇਜ਼ਾ ਲੈਣ ਉਪਰੰਤ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ।

ਇਸ ਕਾਨਫਰੰਸ ਵਿਚ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਮੀਕਰੋਨ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਾਰਿਆਂ ਸੂਬਿਆਂ 'ਚ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਦੇ ਪ੍ਰਭਾਵ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਵੀ ਸਖ਼ਤ ਫੈਸਲੇ ਲਏ ਹਨ। ਜਿਹਨਾਂ ਤਹਿਤ ਸੂਬੇ 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕਰਨ ਦੇ ਨਾਲ ਨਾਲ 15 ਜਨਵਰੀ ਤੋਂ ਜਨਤਕ ਥਾਵਾਂ 'ਤੇ ਜਾਣ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਜਰੂਰੀ ਕਰ ਦਿੱਤੀਆਂ ਗਈਆਂ ਹਨ, ਇਸ ਕਰਕੇ ਉਹਨਾਂ ਖੁਦ ਸਰਕਾਰੀ ਹਸਪਤਾਲ ਦਾ ਦੌਰਾ ਕਰਦਿਆਂ ਮੁਆਇਨਾਂ ਕਰਨ ਉਪਰੰਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਵੈਕਸੀਨੇਸ਼ਨ ਪਰਿਕਿਰਿਆ ਨੂੰ ਤੇਜ਼ ਕੀਤਾ ਜਾਵੇ ਅਤੇ ਅਗਾਂਊ ਪ੍ਰਬੰਧਾਂ ਦੀ ਪੁਖਤਗੀ ਦਾ ਜਾਇਜ਼ਾ ਲਿਆ ਜਾਵੇ।

ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗਾ ਵਿਖੇ 6 ਕਰੋੜ 50 ਲੱਖ ਦੀ ਲਾਗਤ ਨਾਲ ਤਿਆਰ ਹੋਇਆ 50 ਬੈਡਾਂ ਦਾ ਚਾਰ ਮੰਜ਼ਿਲਾਂ ਆਯੂਸ਼ ਹਸਪਤਾਲ ਬਣ ਕੇ ਤਿਆਰ ਹੋ ਚੁੱਕਾ ਹੈ, ਜਿਸ ਵਿੱਚ ਜਿੱਥੇ ਆਯੁਰਵੈਦਿਕ ਅਤੇ ਹੋਰ ਪੈਥੀਆਂ ਦਾ ਇਲਾਜ ਕੁੱਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਉੱਥੇ ਓਮੀਕਰੌਨ ਵਰਗੇ ਕਿਸੇ ਵੀ ਹੰਗਾਮੀ ਹਾਲਾਤ ਮੌਕੇ ਇਸ ਹਸਪਤਾਲ ਵਿੱਚ ਵੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇਗਾ।

ਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਪੂਰਾ ਤਿਆਰ

ਵਿਧਾਇਕ ਨੇ ਆਖਿਆ ਕਿ ਸਿਵਲ ਹਸਪਤਾਲ ਮੋਗਾ ਦੀ ਸਾਰੀ ਰੈਨੋਵੇਸ਼ਨ ਕਰਵਾਈ ਗਈ ਹੈ ਅਤੇ 4.5 ਕਰੋੜ ਰੁਪਏ ਦੀ ਲਾਗਤ ਨਾਲ ਮਾਈ ਦੌਲਤਾਂ ਜੱਚਾ ਬੱਚਾ ਵਿਭਾਗ ਬਣਾਇਆ ਗਿਆ ਹੈ, ਜਿਸ ਵਿੱਚ ਡੀ ਐੱਮ ਸੀ ਹਸਪਤਾਲ ਵਾਂਗ ਏ ਸੀ ਅਤੇ ਲਿਫਟਾਂ ਲੱਗੀਆਂ ਹਨ ਤੇ ਆਕਸੀਜਨ ਦੀ ਸਪਲਾਈ ਵੀ ਨਿਰੰਤਰ ਦੇਣ ਲਈ 2 ਆਕਸੀਜਨ ਜਨਰੇਟਰ ਲਗਾਏ ਜਾ ਚੁੱਕੇ ਹਨ ਅਤੇ ਆਕਸੀਜਨ ਦੀ ਸਪਲਾਈ ਹਰ ਬੈੱਡ ਤੱਕ ਪਹੁੰਚਦੀ ਕੀਤੀ ਗਈ ਹੈ ਜਿਸ ਸਦਕਾ ਹੁਣ ਕੋਵਿਡ ਦੀ ਨਵੀਂ ਲਹਿਰ ਦੌਰਾਨ ਮਰੀਜ਼ਾਂ ਦੀ ਦੇਖਭਾਲ ਲਈ ਹਾਲਾਤ ਸੁਖਾਂਵੇਂ ਬਣੇ ਰਹਿਣਗੇ। ਵਿਧਾਇਕ ਡਾ. ਹਰਜੋਤ ਕਮਲ ਨੇ ਦੱਸਿਆ ਕਿ ਦੋਨੋਂ ਆਕਸੀਜਨ ਜਨਰੇਟਰ 1500 ਲਿਟਰ ਪ੍ਰਤੀ ਮਿੰਟ ਆਕਸੀਜ਼ਨ ਸਪਲਾਈ ਕਰਨ ਦੀ ਸਮਰੱਥਾ ਰੱਖਦੇ ਹਨ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਤਰਲ ਆਕਸੀਜ਼ਨ ਬਣਾਉਣ ਦੇ ਪ੍ਰੋਜੈਕਟ 'ਤੇ ਵੀ ਕੰਮ ਚੱਲ ਰਿਹਾ ਹੈ ਜਦਕਿ 107 ਅਕਾਸੀਜ਼ਨ ਕਨਸਨਟੇਰਟਰ ਹਸਪਤਾਲ ਵਿਚ ਮੌਜੂਦ ਹਨ ਜੋ ਲੋੜ ਪੈਣ 'ਤੇ ਮਰੀਜ਼ਾਂ ਨੂੰ ਘਰਾਂ ਵਿਚ ਮੁਹਈਆ ਕਰਵਾਏ ਜਾ ਸਕਦੇ ਹਨ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਰਕਾਰੀ ਹਸਪਤਾਲ ਵਿਚ ਕਰੋਨਾ ਦੌਰਾਨ 207 ਕਰੋਨਾ ਕੇਸ ਆਏ ਸਨ ਜਦਕਿ 35 ਲੈਵਲ 3 ਦੇ ਮਰੀਜ਼ਾਂ ਨੂੰ ਫਰੀਦਕੋਟ ਵਿਖੇ ਇਲਾਜ ਲਈ ਭੇਜਿਆ ਗਿਆ। ਉਹਨਾਂ ਕਿਹਾ ਕਿ ਮੋਗਾ ਦੇ ਸਿਵਲ ਹਸਪਤਾਲ ਵਿਚ ਲੈਵਲ 2 ਤੱਕ ਦੇ ਮਰੀਜ਼ਾਂ ਲਈ 55 ਬੈੱਡ ਜਦਕਿ ਡਰੋਲੀ ਭਾਈ ਵਿਖੇ 45 ਬੈੱਡ ਤਿਆਰ ਬਰ ਤਿਆਰ ਹਨ ਅਤੇ ਇਸ ਇਲਾਵਾ 16 ਨਿੱਜੀ ਹਸਪਤਾਲਾਂ ਨੂੰ ਇੰਨਪੈਨਲ ਕਰਦਿਆਂ 361 ਬੱਡ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਤਿਆਰ ਹਨ।

ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ ਕਿ ਜਦੋਂ ਅਧਾਰਹੀਣ ਕਈ ਆਗੂ ਸਿਆਸੀ ਜ਼ਮੀਨ ਤਲਾਸ਼ਣ ਲਈ ਆਪਣੀਆਂ ਕੋਠੀਆਂ ਦੇ ਅੰਦਰੋਂ ਬੈਠ ਕੇ ਵੀਡੀਓ ਪੋਸਟਾਂ ਸ਼ੋਸ਼ਲ ਮੀਡੀਆ 'ਤੇ ਪਾ ਰਹੇ ਸਨ ਉਸ ਸਮੇਂ ਉਹ ਖੁਦ ਨੰਗੇ ਧੜ ਲੋਕਾਂ ਦੀ ਸੇਵਾ ਕਰਦਿਆਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਰਹੇ।
ਉਹਨਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਜਦੋਂ ਲੋਕ ਹਸਪਤਾਲਾਂ ਵਿੱਚ ਦਾਖਿਲ ਹੋਣ ਤੋਂ ਡਰਦੇ ਸਨ ਤਾਂ ਉਨ੍ਹਾਂ ਨੂੰ ਘਰ ਵਿੱਚ ਆਕਸੀਜਨ ਕੰਸਟ੍ਰੇਟਰ ਦੇਣ ਲਈ ਮੋਗਾ ਵਾਸੀਆਂ ਲਈ ਪੰਜਾਬ ਦਾ ਪਹਿਲਾ ਫਰੀ ਆਕਸੀਜਨ ਕੰਸਨਟ੍ਰੇਟਰ ਬੈਂਕ ਉਹਨਾਂ ਨੇ ਆਪਣੇ ਦਫਤਰ ਵਿਚ ਹੀ ਸਥਾਪਿਤ ਕੀਤਾ ਤੇ ਅੱਜ ਵੀ ਟੀਮ ਹਰਜੋਤ ' ਦੀ ਸਹਾਇਤਾ ਨਾਲ ਆਕਸੀਜਨ ਕੰਸਨਟ੍ਰੇਟਰਾਂ ਮਰੀਜਾਂ ਦੀ ਜਾਨ ਬਚਾਉਣ ਲਈ ਲਗਾਤਾਰ ਦਿੱਤੇ ਜਾ ਰਹੇ ਹਨ।

ਉਹਨਾਂ ਆਖਿਆ ਕਿ ਉਹਨਾਂ ਦੀ ਰਾਇ 'ਤੇ ਹੀ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜ਼ਨ ਕਨਸਨਟਰੇਟਰ ਰੱਖੇ। ਉਹਨਾਂ ਕਿਹਾ ਕਿ ਬੇਸ਼ੱਕ ਓਮੀਕਰੋਨ ਬੇਹੱਦ ਘਾਤਕ ਹੈ। ਪਰ ਮੋਗਾ ਵਾਸੀਆਂ ਨੂੰ ਕਿਸੇ ਤਰਾਂ ਦੀ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਅਤੇ ਉਹ ਕਵਿਤਾ ਅਨੁਸਾਰ ਉਹਨਾਂ ਆਖਿਆ ਕਿ ਮੋਗਾ ਹਲਕਾ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਹਲਕਾ ਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਕੀਤੀਆਂ ਅਰਦਾਸਾਂ ਦੀ ਬਦੌਲਤ ਉਹ ਕਰੋਨਾ ਨੂੰ ਹਰਾ ਕੇ ਮੁੜ ਤੋਂ ਆਪਣੇ ਲੋਕਾਂ ਦੀ ਸੇਵਾ ਵਿਚ ਜੁੱਟ ਗਏ ਅਤੇ ਕੇਵਡ ਕਾਰਨ ਚੁੱਕੇ ਹੋਏ, ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾ ਕੇ ਨਵੀਆਂ ਨਕੋਰ ਸੜਕਾਂ ਬਣਾਈਆਂ ਅਤੇ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਚਾਰ ਸੰਕਸ਼ਨ ਮਸ਼ੀਨਾਂ ਸੀਵਰੇਜ ਦੀ ਸਫ਼ਾਈ 'ਤੇ ਲਗਾਈਆਂ ਤਾਂ ਜੋ ਕੋਵਿਡ ਦੇ ਪ੍ਰਕੋਪ ਤੋਂ ਬਚਾਅ ਲਈ ਸ਼ਹਿਰ ਦੀ ਸਫ਼ਾਈ ਵਿਚ ਕਿਸੇ ਤਰਾਂ ਦੀ ਢਿੱਲ ਨਾ ਆਵੇ।

ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਜਦੋਂ ਹਰ ਕੋਈ ਆਪਣੇ ਘਰੋਂ ਨਿਕਲਣ ਤੋਂ ਡਰਦਾ ਸੀ ਤਾਂ ਡਾ: ਹਰਜੋਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਖੁਦ ਆਪਣੀ ਟੀਮ ਹਰਜੋਤ ਦੇ ਸਹਿਯੋਗ ਨਾਲ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ, ਦੁੱਧ ਦੇ ਲੰਗਰ ਲਗਾਏ ਅਤੇ ਸਾਰਾ ਸ਼ਹਿਰ ਮੈਨੇਟਾਈਜ਼ ਕੀਤਾ ਖਾਸਕਰ ਅੱਧੀ ਅੱਧੀ ਰਾਤ ਤੱਕ ਉਹ ਖੁਦ ਹਸਪਤਾਲਾਂ ਦਾ ਦੌਰਾ ਕਰਕੇ ਕਰੋਨਾ ਪੀੜਤਾਂ ਦਾ ਹਾਲ ਚਾਲ ਜਾਣਦੇ ਰਹੇ, ਉਨ੍ਹਾਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕਰਵਾ ਕੇ ਦਿੱਤੇ। ਕੰਨਟੇਨਮੈਂਟ ਜ਼ੋਨਾਂ ਵਿੱਚ ਖੁਦ ਜਾ ਕੇ ਵਿਧਾਇਕ ਡਾ. ਹਰਜੋਤ ਕਮਲ, ਸਪੀਕਰ ਰਾਹੀਂ ਲੋਕਾਂ ਦਾ ਹੌਸਲਾ ਵਧਾਉਂਦੇ ਰਹੇ ਅਤੇ ਉਹਨਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਮੌਕੇ 'ਤੇ ਕਰਵਾਉਂਦੇ ਰਹੇ। ਉਹਨਾਂ ਦੇ ਕੰਨਟੇਨਮੈਂਟ ਜ਼ੋਨਾਂ ਵਿੱਚ ਵਾਰ-ਵਾਰ ਵਿਚਰਨ ਸਦਕਾ ਹੀ ਮੋਗਾ ਵਾਸੀ ਉਦਾਸੀਨਤਾ ਦਾ ਸ਼ਿਕਾਰ ਹੋਣੋ ਬਚੇ ਰਹੇ। ਇਹ ਵੀ ਜ਼ਿਕਰਯੋਗ ਹੈ ਕਿ ਉਸ ਸਮੇਂ ਹਾਲਾਤਾਂ ਨਾਲ ਨਜਿੱਠਣ ਲਈ ਵਿਧਾਇਕ ਡਾ: ਹਰਜੋਤ ਕਮਲ ਪੰਜਾਬ ਦੇ ਪਹਿਲੇ ਵਿਧਾਇਕ ਸਨ ਜਿਹਨਾਂ ਨੇ ਸਿਵਲ ਹਸਪਤਾਲ ਮੋਗਾ ਵਿੱਚ ਮਰੀਜ਼ਾਂ ਵਾਸਤੇ ਚਾਰ ਵੈਂਟੀਲੇਟਰ ਅਤੇ 5 ਪੈਰਾ ਮੌਨੀਟਰ ਮਸ਼ੀਨਾਂ ਮੰਗਵਾਈਆਂ ।

ਜ਼ਿਕਰਯੋਗ ਹੈ ਕਿ ਵਿਧਾਇਕ ਡਾ. ਹਰਜੋਤ ਕਮਲ ਖੁਦ ਕਰੋਨਾ ਵਰਗੀ ਜਾਨਲੇਵਾ ਬੀਮਾਰੀ ਦੀ ਲਪੇਟ ਵਿੱਚ ਆ ਗਏ ਸਨ ਅਤੇ ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਪੰਜਾਬ ਵਿਚ ਸਭ ਤੋਂ ਪਹਿਲੇ ਵਿਧਾਇਕ ਸਨ ਜਿਹਨਾਂ ਨੇ ਆਪਣਾ ਪਲਾਜ਼ਮਾ ਡੋਨੇਟ ਕੀਤਾ। ਦੱਸਣਯੋਗ ਹੈ ਕਿ ਇਕ ਵਿਅਕਤੀ ਦੇ ਪਲਾਜ਼ਮਾ ਨਾਲ ਘੱਟੋ ਘੱਟ 5 ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਉਹਨਾਂ ਆਖਿਆ ਕਿ ਬੇਸ਼ੱਕ ਸ਼ਹਿਰ ਦੇ ਚਾਰੇ ਪਾਸੇ ਸਵਾਗਤੀ ਗੇਟ, ਸ਼ਹਿਰ ਦੀਆਂ ਸਾਰੀਆਂ ਸੜਕਾਂ 'ਤੇ ਪ੍ਰੀਮਿਕਸ, ਗਲੀਆਂ ਵਿਚ ਇੰਟਰਲਾਕ ਟਾਈਲਾਂ, ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ, ਐੱਲ ਈ ਡੀ ਲਾਈਟਾਂ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ 25 ਫੁੱਟ ਚੌੜੇ ਪੁੱਲ ਤਾਮੀਰ ਕਰਵਾ ਕੇ ਉਹਨਾਂ ਨੇ ਮੋਗਾ ਹਲਕੇ ਦੀ ਕਾਇਆ ਕਲਪ ਕੀਤੀ ਹੈ।

ਪਰ ਕਿਉਂਕਿ ਉਹ ਮੋਗਾ ਹਲਕੇ ਨੂੰ ਆਪਣਾ ਪਰਿਵਾਰ ਸਮਝਦੇ ਹਨ ਇਸ ਕਰਕੇ ਪਰਿਵਾਰ ਦੇ ਹਰ ਮੈਂਬਰ ਦੀ ਸਲਾਮਤੀ ਲਈ ਉਹਨਾਂ ਨੇ ਅੱਜ ਤੋਂ ਹੀ ਓਮੀਕਰੋਨ ਦੇ ਖਤਰੇ ਨੂੰ ਭਾਂਪਦਿਆਂ ਇਸ ਤੋਂ ਬਚਾਅ ਅਤੇ ਅਗਾਊ ਪ੍ਰਬੰਧਾਂ ਨੂੰ ਸਰਅੰਜਾਮ ਦਿੱਤਾ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰੈਸ ਕਾਨਫਰੰਸ ਦੇ ਅਖੀਰ ਵਿਚ ਆਖਿਆ ਕਿ ਉਹ ਮੋਗਾ ਵਾਸੀਆਂ ਨੂੰ ਦਿਲੋਂ ਪਿਆਰ ਕਰਦੇ ਹਨ ਇਸ ਕਰਕੇ ਉਹਨਾਂ ਨੇ ਆਈ ਲਵ ਮੋਗਾ' ਮੁਹਿੰਮ ਸ਼ੁਰੂ ਕੀਤੀ ਹੈ ਅਤੇ ਮੋਗਾ ਵਾਸੀਆਂ ਨੂੰ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕਰਦੇ ਹਨ।

ਇਹ ਵੀ ਪੜੋ:- ਪੰਜਾਬ 'ਚ ਅਜੇ ਨਹੀਂ ਲੱਗੇਗਾ ਨਾਇਟ ਕਰਫਿਊ: ਓਪੀ ਸੋਨੀ

ABOUT THE AUTHOR

...view details