ਪੰਜਾਬ

punjab

ETV Bharat / state

ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

ਮੋਗਾ ਦੇ ਬੁੱਘੀਪੁਰਾ ਚੌਕ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ।

ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

By

Published : Aug 17, 2019, 11:07 PM IST

ਮੋਗਾ : ਬੁੱਘੀਪੁਰਾ ਚੌਕ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਖੇ ਸ਼ਾਮ ਤਕਰੀਬਨ 4 ਵਜੇ ਸ਼ਾਰਟ ਸਰਕਟ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਅਗਨ ਭੇਟ ਹੋਣ ਦਾ ਸਮਾਚਾਰ ਮਿਲਿਆ ਹੈ।

ਮੌਕੇ 'ਤੇ ਪਹੁੰਚੇ ਸਤਿਕਾਰ ਕਮੇਟੀ ਦੇ ਮੈਂਬਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੰਗਰਾਂਦ ਦੇ ਭੋਗ ਤੋਂ ਉਪਰੰਤ ਸੰਗਤ ਘਰਾਂ ਨੂੰ ਚਲੀ ਗਈ ਅਤੇ ਬਾਅਦ ਵਿੱਚ ਦਰਬਾਰ ਵਿੱਚ ਲੱਗੇ ਇੱਕ ਪੱਖੇ ਤੋਂ ਸ਼ਾਰਟ ਸਰਕਟ ਹੋ ਕੇ ਸਾਰੇ ਦਰਬਾਰ ਸਾਹਿਬ ਵਿੱਚ ਅੱਗ ਫੈਲ ਗਈ ਅਤੇ ਜੋ ਗੁਰੂ ਸਾਹਿਬ ਦਾ ਸਰੂਪ ਅਗਨ ਭੇਟ ਹੋ ਗਿਆ।

ਵੇਖੋ ਵੀਡੀਓ।

ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵੀ ਖ਼ਰਾਬ ਹਨ ਅਤੇ ਜਿਸ ਸਮੇਂ ਘਟਨਾ ਵਾਪਰੀ ਉਸ ਸਮੇਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਸਤਨਾਮ ਸਿੰਘ ਵੀ ਕਿਸੇ ਨਿੱਜੀ ਕੰਮ ਬਾਜ਼ਾਰ ਲਈ ਬਾਹਰ ਗਿਆ ਹੋਇਆ ਸੀ।

ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਐੱਸਪੀ ਐੱਚ.ਰਤਨ ਸਿੰਘ ਬਰਾੜ, ਡੀਐੱਸਪੀ ਯਾਦਵਿੰਦਰ ਸਿੰਘ ਭਾਰੀ ਮਾਤਰਾ ਵਿੱਚ ਪੁਲਿਸ ਬਲ ਮੌਕੇ 'ਤੇ ਪਹੁੰਚ ਚੁੱਕੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਕੁੜੀ 'ਤੇ ਡਿੱਗ ਅਸਮਾਨੀ ਬਿਜਲੀ, ਵੇਖੋ ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੀ ਦੱਸਿਆ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਤਨਾਮ ਸਿੰਘ ਨੂੰ ਪੁਲਿਸ ਪੁੱਛਗਿੱਛ ਲਈ ਥਾਣੇ ਲੈ ਗਈ ਹੈ।

ABOUT THE AUTHOR

...view details