ਪੰਜਾਬ

punjab

ETV Bharat / state

ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਸਰਕਾਰੀ ਸਕੂਲ, ਬੱਚਿਆਂ ਨੂੰ ਮਿਲ ਰਹੀਆਂ ਨੇ ਉੱਚ ਪੱਧਰੀ ਸੁਵਿਧਾਵਾਂ

ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ (Government Girls Senior Secondary School Moga) ਜ਼ਿਲ੍ਹੇ ਦਾ ਪਹਿਲਾਂ ਸਕੂਲ ਜਿਸ ਵਿੱਚ ਬੱਚਿਆਂ ਦੇ ਪੜ੍ਹਨ ਲਈ ਹਰ ਸਹੂਲਤ ਮੁਹੱਈਆ ਕਰਵਾਈਆਂ ਜਾਂਦੀ ਹੈ। ਇਹ ਸਹੂਲਤਾਂ ਸਰਕਾਰ ਦੇ ਨਾਲ ਨਾਲ ਸੰਤ ਬਾਬਾ ਗੁਰਮੀਤ ਸਿੰਘ ਦੇ ਸਹਿਯੋਗ ਨਾਲ ਦਿੱਤੀਆਂ ਜਾ ਰਹੀਆਂ ਹਨ।

Government school beating private schools at Moga
ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਸਰਕਾਰੀ ਸਕੂਲ, ਬੱਚਿਆਂ ਨੂੰ ਮਿਲ ਰਹੀਆਂ ਨੇ ਉੱਚ ਪੱਧਰੀ ਸੁਵਿਧਾਵਾਂ

By

Published : Nov 11, 2022, 2:46 PM IST

ਮੋਗਾ: ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ(Government Girls Senior Secondary School Moga) ਸੁਵਿਧਾਵਾਂ ਦੇ ਮਾਮਲੇ ਵਿੱਚ ਨਿਜੀ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ। ਬੱਚਿਆਂ ਨੂੰ ਵਧੀਆ ਮਿਡ ਮਿਲ ਤੋਂ ਲੈਏ ਕੇ ਇੰਗਲਿਸ਼ ਸਪੀਕਿੰਗ (English speaking classes) ਤੱਕ ਦੀਆਂ ਕਲਾਸਾਂ ਦਿੱਤੀਆਂ ਜਾ ਰਹੀ ਹਨ।

ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਸਰਕਾਰੀ ਸਕੂਲ, ਬੱਚਿਆਂ ਨੂੰ ਮਿਲ ਰਹੀਆਂ ਨੇ ਉੱਚ ਪੱਧਰੀ ਸੁਵਿਧਾਵਾਂ

ਡਿਜੀਟਲ ਪੜ੍ਹਾਈ:ਬੱਚਿਆਂ ਦੇ ਲਈ ਕਲਾਸਾਂ ਵਿੱਚ ਡਿਜੀਟਲ ਪੜ੍ਹਾਈ ਲਈ ਪ੍ਰੋਜੈਕਟਰ ਲੱਗੇ (Projectors are used for digital studies) ਹੋਏ ਹਨ। ਜਿਸ ਨਾਲ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਆਸਾਨੀ ਹੁੰਦੀ ਹੈ ਅਤੇ ਸਕੂਲ ਦੇ ਵਿਚ ਹੀ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਵਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਹੀ ਬੱਚਿਆਂ ਵੱਲੋਂ ਸ਼ਬਦ ਗਾਇਨ ਵੀ ਕੀਤੇ ਜਾਂਦੇ ਹਨ।

ਸੇਵਾਦਾਰ ਕਰ ਰਹੇ ਮਦਦ:ਗੱਲਬਾਤ ਕਰਦਿਆਂ ਹੋਇਆ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸੰਤ ਬਾਬਾ ਫਤਿਹ ਸਿੰਘ ਨੇ ਇਸ ਸਕੂਲ ਦਾ ਨਿਰਮਾਣ ਕੀਤਾ ਸੀ ਅਤੇ ਉਸ ਤੋਂ ਬਾਅਦ ਹੁਣ ਸੰਤ ਬਾਬਾ ਗੁਰਮੀਤ ਸਿੰਘ ਵੱਲੋਂ ਇਸ ਸਕੂਲ ਨੂੰ ਵਧੀਆ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਅਤੇ ਕਿਹਾ ਕਿ ਬੱਚਿਆਂ ਨੂੰ ਸਕੂਲ ਤੋਂ ਘਰ ਤੱਕ ਅਤੇ ਘਰ ਤੋਂ ਸਕੂਲ ਛੱਡਣ ਤਕ ਬੱਸ ਵੀ ਮੁਹੱਈਆ ਕਰਵਾ ਕੇ ਦਿੱਤੀ ਗਈ ਹੈ ਜਿਸ ਦਾ ਖਰਚਾ ਸਿਰਫ਼ ਨਾਂ ਮਾਤਰ ਹੈ। ਉੱਥੇ ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਪੁਰਾਤਨ ਚੀਜ਼ਾਂ ਵੀ ਸੰਭਾਲ (Antiquities are also preserved) ਕੇ ਰੱਖੀਆਂ ਹੋਈਆਂ ਹਨ ਕਿਉਂਕਿ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਕਰਕੇ ਸਕੂਲ ਵਿੱਚ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ

ਸੇਵਾਦਾਰਾਂ ਨੇ ਦੱਸੀ ਕਹਾਣੀ: ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਕਿਹਾ ਕਿ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਾਟੋ ਫੈਲੇ ਵਿੱਦਿਆ ਚਾਨਣ ਹੋਏ ਤਾਂ ਚਾਨਣ ਦਾ ਮਤਲਬ ਲਾਈਟ ਹੈ ਸੂਰਜ ਦੀ ਲਾਈਟ ਦੇ ਬਰਾਬਰ ਸਾਡੀ ਰਾਤ ਦੀ ਲਾਈਟ ਨਹੀਂ ਪਹੁੰਚ ਸਕਦੀ ਪਰ ਫਿਰ ਵੀ ਅਸੀਂ ਯਤਨ ਕਰਦਿਆਂ ਕਿ ਜਿਥੇ ਜਿਹੋ ਜਿਹੀ ਵੀ ਜ਼ਰੂਰਤ ਹੈ ਉੱਥੇ ਉਸ ਨੂੰ ਪਸਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸੰਤ ਬਾਬਾ ਫਤਿਹ ਸਿੰਘ (Sant Baba Fateh Singh) ਨੇ ਇਸ ਸਕੂਲ ਦਾ ਨਿਰਮਾਣ ਕੀਤਾ ਸੀ ਅਤੇ ਸਮੇਂ ਸਮੇਂ ਉੱਤੇ ਇਸ ਦੇ ਵਿੱਚ ਆਪਣੇ ਵੱਲੋਂ ਯੋਗਦਾਨ ਦਿੱਤਾ ਜਾਂਦਾ ਹੈ, ਭਾਵੇਂ ਉਹ ਸਰਕਾਰ ਦੇ ਫੰਡ ਦੀ ਗੱਲ ਕਰ ਲਈਏ ਚਾਹੇ ਗੁਰਦੁਆਰਾ ਸਾਹਿਬ ਦੇ ਯੋਗਦਾਨ ਦੀ ਗੱਲ ਕਰ ਲਈਏ।

ਇਹ ਵੀ ਪੜ੍ਹੋ:ਰਾਜਪੁਰਾ ਦੇ ਸੀਨੀਅਰ ਪੱਤਰਕਾਰ ਰਮੇਸ਼ ਕੁਮਾਰ ਨੇ ਕੀਤੀ ਖੁਦਕੁਸ਼ੀ, ਸਾਬਕਾ ਕਾਂਗਰਸੀ ਵਿਧਾਇਕ 'ਤੇ ਦੋਸ਼

ਨੌਜਵਾਨਾਂ ਨੂੰ ਸੁਨੇਹਾ: ਉਨ੍ਹਾਂ ਕਿਹਾ ਕਿ ਤੁਸੀਂ ਭਾਰਤ ਦੇ ਨੌਜਵਾਨ ਹੋ ਖ਼ਿਆਲ ਰੱਖੋ ਨੌਜਵਾਨੀ ਦੁੱਧ ਤੇ ਪੁੱਤ ਨਿਗਰਾਨੀ ਚਾਹੁੰਦੇ ਹਨ ਇਸ ਨਿਗਰਾਨੀ ਨੂੰ ਸਭ ਤੋਂ ਪਹਿਲੇ ਪੰਜਾਬੀ ਨਾਲ ਪਿਆਰ ਕਰਨਾ ਪੰਜਾਬੀ ਭਾਸ਼ਾ ਨਾਲ ਪਿਆਰ ਕਰਨਾ ਪੰਜਾਬੀ ਡ੍ਰੈੱਸ ਨਾਲ ਪਿਆਰ ਕਰਨਾ।

ਵਿਦਿਆਰਥੀਆਂ ਨੇ ਕੀਤੀ ਸ਼ਲਾਘਾ: ਉਥੇ ਹੀ ਦੂਜੇ ਪਾਸੇ ਬੱਚਿਆਂ ਨੇ ਕਿਹਾ ਕਿ ਸਰਕਾਰੀ ਕੰਨਿਆ ਸਕੂਲ ਜੋ ਹੈ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਸਕੂਲ ਵਿਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਸਕੂਲ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਡਿਜੀਟਲ ਪੜ੍ਹਾਈ ਕਰਵਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਸਕੂਲ ਦਾ ਸਟਾਫ਼ ਬਹੁਤ ਜ਼ਿਆਦਾ ਮਿਹਨਤੀ ਹੈ।

ABOUT THE AUTHOR

...view details