ਮੋਗਾ: ਪੰਜਾਬੀ ਗਾਇਕਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ 2 ਗੈਂਗਸਟਰਾਂ ਨੂੰ ਪੁਲਿਸ ਨੇ ਅਟਾਰੀ ਦੇ ਪਿੰਡ ਭਕਨਾ ਵਿਖੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਦੱਸ ਦਈਏ ਕਿ ਗੈਂਗਸਟਰ ਪਿੰਡ ਭਕਨਾ ਵਿਖੇ ਇੱਕ ਸੁਨਸਾਨ ਇਲਾਕੇ 'ਚ ਬਣੀ ਪੁਰਾਣੀ ਹਵੇਲੀ ‘ਚ ਲੁਕੇ ਹੋਏ ਸੀ। ਜਿਥੇ 4 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਦੋਹਾਂ ਗੈਂਗਸਟਰਾਂ ਨੂੰ ਮਾਰ ਮੁਕਾਇਆ।
ਦੱਸ ਦਈਏ ਕਿ ਗੈਂਗਸਟਰ ਮਨਪ੍ਰੀਤ ਮਨੂੰ ਕੁੱਸਾ ਦੀ ਲਾਸ਼ ਨੂੰ ਪੁਲਿਸ ਸਖਤ ਸੁਰੱਖਿਆ ਹੇਠ ਪੋਣੇ 3 ਵਜੇ ਦੇ ਕਰੀਬ ਪਿੰਡ ਲੈਕੇ ਪਹੁੰਚੀ। ਜਿੱਥੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਪਿੰਡ ਭਕਨਾ ਵਿਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਮਨਪ੍ਰੀਤ ਮੰਨੂ ਦੀ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਪੁਲਿਸ ਪਿੰਡ ਲੈ ਕੇ ਪਹੁੰਚੀ ਸੀ। ਜਿਥੇ ਗੈਂਗਸਟਰ ਦੀ ਮਾਂ ਹਰਪਾਲ ਕੌਰ ਅਤੇ ਪਿਤਾ ਸੁਖਦੇਵ ਸਿੰਘ ਵੱਲੋਂ ਨਮ ਅੱਖਾਂ ਨਾਲ ਪੁੱਤ ਦਾ ਅੰਤਿਮ ਸਸਕਾਰ ਕੀਤਾ ਗਿਆ।
ਅੰਮ੍ਰਿਤਸਰ ਐਨਕਾਊਂਟਰ ਚ ਮਾਰੇ ਗਏ ਗੈਂਗਸਟਰ ਮਨੂੰ ਕੁੱਸਾ ਦਾ ਸਸਕਾਰ ਮੈਂ ਗੈਂਗਸਟਰ ਨਹੀਂ ਸੀ ਜੰਮਿਆ: ਗੈਂਗਸਟਰ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਕੁੱਸਾ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਪਿੰਡ ਵਿੱਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਸਬੰਧੀ ਗੈਂਗਸਟਰ ਮਨਪ੍ਰੀਤ ਕੁੱਸੇ ਦੀ ਮਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਿਆ ਸੀ ਮੇਰੇ ਪੁੱਤ ਨੂੰ ਸਰਕਾਰਾਂ ਨੇ ਗੈਂਗਸਟਰ ਬਣਾਇਆ ਹੈ। ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਬਾਅਦ ਆਪਣੇ ਪੁੱਤ ਦੀ ਲਾਸ਼ ਨੂੰ ਮਿਲੂਗੀ। ਮਾਂ ਨੇ ਕਿਹਾ ਕਿ ਜੇਕਰ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਵੇ ਇਸ ਤਰ੍ਹਾਂ ਮਾਰਿਆ ਨਾ ਜਾਵੇ।
ਲੱਕੜ ਦਾ ਮਿਸਤਰੀ ਸੀ ਗੈਂਗਸਟਰ ਮਨਪ੍ਰੀਤ ਸਿੰਘ:ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਪ੍ਰੀਤ ਮਨੂੰ ਪਹਿਲਾਂ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ 2 ਭਰਾਵਾਂ ਨਾਲ ਪਿੰਡ ਵਿੱਚ ਕਾਰਪੇਂਟਰ ਦੀ ਦੁਕਾਨ ਚਲਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਪਿੰਡ ਰੰਗੀਆਂ ਦੇ ਇੱਕ ਵਿਅਕਤੀ ਨੇ ਮਨੂੰ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸਦੇ ਘਰ ਆਇਆ ਤਾਂ ਬਚਾਅ ਲਈ ਜਦੋਂ ਮਨਪ੍ਰੀਤ ਮਨੂੰ ਨੇ ਉਸ ਵਿਅਕਤੀ ’ਤੇ ਵਾਰ ਕੀਤਾ ਤਾਂ ਉਸ ਦੀ ਮੌਤ ਹੋ ਗਈ।
ਇਹ ਵੀ ਪੜੋ:ਦੇਰ ਰਾਤ ਪਿੰਡ ’ਚ ਹੀ ਕੀਤਾ ਗਿਆ ਗੈਂਗਸਟਰ ਜਗਰੂਪ ਰੂਪਾ ਦਾ ਸਸਕਾਰ