ਮੋਗਾ: ਹਲਕਾ ਧਰਮੋਕਟ ਅਧੀਨ ਪੈਂਦੇ ਪਿੰਡ ਮਹਿਰੋਂ ਦੇ ਸ਼ਹੀਦ ਹੋਏ ਜਵਾਨ ਪਰਮਿੰਦਰ ਸਿੰਘ (22) ਨੂੰ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਪਰਮਿੰਦਰ ਸਿੰਘ ਦੀ ਬੀਤੀ ਦਿਨੀ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ 'ਚ ਫੌਜੀ ਸਿਖਲਾਈ ਦੌਰਾਨ ਤਲਾਬ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਪਰਮਿੰਦਰ ਸਿੰਘ ਦੇ ਪਿਤਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਪਰਮਿੰਦਰ ਬਾਕਸਿੰਗ ਦਾ ਖਿਡਾਰੀ ਵੀ ਸੀ ਅਤੇ ਬਚਪਨ ਤੋਂ ਹੀ ਖੇਡਾਂ ਵਿੱਚ ਦਿਲਸਚਪੀ ਰੱਖਦਾ ਸੀ ਅਤੇ ਉਹ ਆਪਣੀ ਬਟਾਲੀਅਨ ਦੀ ਸ਼ਾਨ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਪਰਮਿੰਦਰ ਸਿੰਘ 4 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ।