ਪਿਛਲੇ 22 ਸਾਲਾਂ ਤੋਂ ਇਹ ਸਮਾਜ ਸੇਵੀ ਸੰਸਥਾ ਕਰ ਰਹੀ ਹੈ ਬੇਸਹਾਰਿਆ ਦੀ ਮਦਦ ਮੋਗਾ: ਪਿਛਲੇ ਲੰਮੇ ਸਾਲਾਂ ਤੋਂ ਸੇਵਾ ਸੰਭਾਲ ਦਾ ਕੰਮ ਕਰਦੀ ਆ ਰਹੀ ਸਮਾਜ ਸੇਵਾ ਸੁਸਾਇਟੀ ਨੇ ਹੁਣ ਤੱਕ ਕਈ ਬੇਸਹਾਰਿਆਂ ਦਾ ਸਹਾਰਾ ਬਣ ਚੁੱਕੀ ਹੈ। ਹੁਣ ਤੱਕ ਇਸ ਸੇਵਾ ਸੁਸੀਇਟੀ ਨੇ ਸੈਂਕੜੇ ਲਾਵਾਰਿਸ ਲਾਸ਼ਾਂ ਦਾ ਕੀਤਾ ਅੰਤਿਮ ਸੰਸਕਾਰ ਕੀਤਾ ਹੈ। ਇੰਨਾ ਹੀ ਨਹੀਂ, ਅਸਥੀਆਂ ਜਲ ਪ੍ਰਵਾਹ ਕਰਨ ਤੋਂ ਉਨ੍ਹਾਂ ਬੇਸਹਾਰਿਆਂ ਦਾ ਭੋਗ ਵੀ ਪਾਇਆ ਜਾਂਦਾ ਹੈ। ਇਸ ਸੁਸਾਇਟੀ ਵੱਲੋਂ ਹੁਣ ਤੱਕ ਹਜ਼ਾਰਾਂ ਲੋਕਾਂ ਦੀਆਂ ਰੋਡ ਐਕਸੀਡੈਂਟ ਵਿੱਚ ਜਾਨਾਂ ਬਚਾਈਆਂ ਗਈਆਂ ਹਨ।
ਸਾਲ 2001 ਤੋਂ ਸੇਵਾ ਕਰ ਰਹੀ ਸੰਸਥਾ : ਇਹ ਸਮਾਜ ਸੇਵਾ ਸੁਸਾਇਟੀ ਸੰਸਥਾ ਸਾਲ 2001 ਤੋਂ ਸੇਵਾ ਕਰਦੀ ਆ ਰਹੀ ਹੈ। ਇਨ੍ਹਾਂ ਵਲੋਂ ਬੀਤੇ ਦਿਨ ਐਤਵਾਰ ਨੂੰ ਵੀ ਇਕ ਲਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਲਵਾਰਿਸ ਲਾਸ਼, ਜੋ ਕਿ ਪਿਛਲੇ ਦਿਨੀਂ ਨਹਿਰ ਵਿਚੋਂ ਮਿਲੀ ਸੀ। ਇਸ ਨੂੰ 72 ਘੰਟਿਆਂ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿੱਚ ਰੱਖਿਆ ਹੋਇਆ ਸੀ, ਪਰ ਇਸ ਦੀ ਪਛਾਣ ਨਾ ਹੋਣ ਕਾਰਨ ਸੰਸਥਾ ਵੱਲੋਂ ਹੀ ਇਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇੰਝ ਆਇਆ ਸਮਾਜ ਸੇਵਾ ਕਰਨ ਦਾ ਵਿਚਾਰ :ਗੱਲਬਾਤ ਕਰਦਿਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਕਿਹਾ ਕਿ ਸਮੇਂ ਸਮੇਂ ਉੱਤੇ ਉਨ੍ਹਾਂ ਵੱਲੋਂ ਸੇਵਾ-ਸੰਭਾਲ ਦੇ ਕੰਮ ਕੀਤੇ ਜਾਂਦੇ ਹਨ। ਜਿਵੇਂ ਕਿ ਨਹਿਰਾਂ ਵਿਚੋਂ ਨਿਕਲੀਆਂ ਲਵਾਰਿਸ਼ ਲਾਸ਼ਾਂ ਜਾਂ ਸੜਕ ਹਾਦਸੇ ਵਿੱਚ ਜਖ਼ਮੀ ਹੋਇਆ ਦੀਆਂ ਜਾਨਾਂ ਬਚਾਉਣਾ ਤੇ ਪਿੰਡਾਂ ਵਿੱਚ ਕੈਂਪ ਲਗਾਉਣਾ। ਉਨ੍ਹਾਂ ਕਿਹਾ ਕਿ ਇਕ ਵਾਰ ਉਨ੍ਹਾਂ ਦੇ ਸਾਹਮਣੇ ਇਕ ਲਵਾਰਸ ਲਾਸ਼ ਦੀ ਬੇਕਦਰੀ ਹੋ ਰਹੀ ਸੀ। ਉਸ ਤੋਂ ਬਾਅਦ ਹੀ, ਮਨ ਵਿੱਚ ਆਇਆ ਕਿ ਅੱਜ ਤੋਂ ਬਾਅਦ ਸੇਵਾ ਸੰਭਾਲ ਦਾ ਕੰਮ ਕਰਾਂਗੇ ਅਤੇ ਸਾਰੇ ਮੈਂਬਰਾਂ ਨੇ ਮਿਲ ਕੇ ਸਮਾਜ ਸੇਵਾ ਕਰਨ ਦਾ ਬੀੜਾ ਚੁੱਕਿਆ।
ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਤੋਂ ਬਾਅਦ ਪਾਇਆ ਜਾਂਦੈ ਭੋਗ :ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਮੋਗਾ ਦੇ ਐਸਐਸਪੀ ਨੂੰ ਬੇਨਤੀ ਕੀਤੀ ਕਿ ਜਿੰਨੀਆਂ ਵੀ ਲਾਵਾਰਿਸ ਲਾਸ਼ਾਂ ਮਿਲਦਿਆਂ ਹਨ ਉਹ ਸਾਨੂੰ ਸੌਂਪੀਆ ਜਾਣ। ਤਾਂ ਜੋਂ ਉਹ ਉਨ੍ਹਾਂ ਦਾ ਸਸਕਾਰ ਕਰ ਸਕਣ। ਗੁਰਸੇਵਕ ਸਿੰਘ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਤੱਕ ਜਿੰਨੀਆਂ ਲਵਾਰਿਸ਼ ਲਾਸ਼ਾਂ ਦਾ ਸੰਸਕਾਰ ਕੀਤਾ ਹੈ, ਉਨ੍ਹਾਂ ਵਿਚੋਂ ਹਾਲੇ ਤੱਕ ਇੱਕ ਦੀ ਵੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸੰਸਕਾਰ ਤੋਂ ਬਾਅਦ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਦੇ ਭੋਗ ਪਾਏ ਜਾਂਦੇ ਹਨ।
ਇਹ ਵੀ ਪੜ੍ਹੋ:4161 Master Cadre candidates of Protest: ਮਾਸਟਰ ਕਾਡਰ 'ਚ ਚੁਣੇ ਹੋਏ ਉਮੀਦਵਾਰਾਂ ਨੇ ਲਗਾਇਆ ਧਰਨਾ, ਰੱਖੀ ਇਹ ਮੰਗ ?