ਮੋਗਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਰਕਾਰ ਵੱਲੋਂ ਸਮਰਪਿਤ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਗਾਜ਼ ਮੋਗਾ ਦੇ ਘੱਲ ਕਲਾਂ ਵਿਖੇ ਆਈਐਸਐਫ ਕਾਲਜ ਦੇ ਮੈਦਾਨ ਵਿੱਚ ਕੀਤਾ ਗਿਆ। ਇਸ ਮੌਕੇ ਵੱਖੋ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੂੰ ਮਿਊਜ਼ੀਅਮ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਗਿਆ।
550ਵਾਂ ਪ੍ਰਕਾਸ ਪੁਰਬ: ਮੋਗਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਦੀ ਹੋਈ ਸ਼ੁਰੂਆਤ
ਮੋਗਾ ਦੇ ਘੱਲ ਕਲਾਂ ਵਿਖੇ ਆਈਐਸਐਫ ਕਾਲਜ ਦੇ ਮੈਦਾਨ ਵਿੱਚ ਸ਼ਨੀਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪ੍ਰਕਾਸ਼ ਪੁਰਬ ਨੂੰ ਲੈ ਕੇ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ।
ਬੱਚਿਆਂ ਨੇ ਇਸ ਮਿਊਜ਼ੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਦਿਖਾਈਆਂ ਜਾ ਰਹੀਆਂ ਡਾਕੂਮੈਂਟਰੀ ਫ਼ਿਲਮਾਂ ਨੂੰ ਵੇਖਿਆ ਅਤੇ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਸਿੱਖਿਆਵਾਂ ਬਾਰੇ ਜਾਣਿਆ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਾਫੀ ਜਾਣਕਾਰੀ ਇਸ ਮਿਊਜ਼ੀਅਮ ਤੋਂ ਮਿਲੀ ਹੈ।
ਦੱਸ ਦਈਏ ਕਿ ਤਿੰਨ ਦਿਨ ਚੱਲਣ ਵਾਲੇ ਇਸ ਮਿਊਜ਼ੀਅਮ ਸ਼ੋਅ ਦੇ ਆਖ਼ਰੀ ਦਿਨ ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਵੀ ਲਾਈਟ ਐਂਡ ਸਾਊਂਡ ਸੋਅ ਕਰਵਾਇਆ ਜਾਵੇਗਾ।
ਇਹ ਵੀ ਪੜੋ- ਮਹਿਮਾਨ ਵਜੋਂ ਨਹੀਂ, ਆਮ ਇਨਸਾਨ ਦੇ ਤੌਰ 'ਤੇ ਪਾਕਿਸਤਾਨ ਆਉਣਗੇ ਮਨਮੋਹਨ ਸਿੰਘ: ਪਾਕਿ ਮੰਤਰੀ