ਮੋਗਾ: ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਲਗਾਤਾਰ ਦੂਜੀ ਦਫ਼ਾ ਨੁਮਾਇੰਦਗੀ ਕਰ ਰਹੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਖ਼ੇਮੇ ਵਿੱਚ ਬੀਤੇ ਦਿਨ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਹਲਕੇ ਦੇ 5 ਮੌਜੂਦਾ ਕਾਂਗਰਸੀ ਸਰਪੰਚਾਂ ਨੇ ਆਪ ਦਾ ‘ਪੱਲਾ’ ਫੜਿਆ ਹੈ। ਇਨ੍ਹਾਂ ਨਵੇਂ ਸਰਪੰਚਾਂ ਨੂੰ ਸ਼ਾਮਲ ਕਰਨ ਲਈ ਪੰਚਾਇਤ ਯੂਨੀਅਨ ਦੇ ਪ੍ਰਧਾਨ ਅਤੇ ਸਰਪੰਚ ਗੁਰਜਿੰਦਰਪਾਲ ਸਿੰਘ ਡਿੰਪੀ ਦੇ ਘਰ ਸਮਾਗਮ ਰੱਖਿਆ ਗਿਆ ।
ਕਾਂਗਰਸ ਦੇ ਕਿਲ੍ਹੇ ਨੂੰ ਮੋਗਾ 'ਚ ਲੱਗੀ ਸੰਨ੍ਹ, ਪੰਜ ਕਾਂਗਰਸੀ ਸਰਪੰਚ ਹੋਏ 'ਆਪ' 'ਚ ਸ਼ਾਮਿਲ - ਕਾਂਗਰਸ ਦੇ 5 ਸਰਪੰਚ ਆਪ ਪਾਰਟੀ ਵਿੱਚ ਸ਼ਾਮਿਲ
ਮੋਗਾ ਦੇ ਵਿਧਾਨਸਭਾ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਹਲਕੇ ਦੇ 5 ਮੌਜੂਦਾ ਸਰਪੰਚ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਸਰਪੰਚਾਂ ਦੇ ਨਾਂਅ ਜਨਤਕ ਕੀਤੇ ਗਏ: ਇਸ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਪੰਜ ਪਿੰਡਾਂ ਦੇ ਸਰਪੰਚਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਨੂੰ ਹੋਰ ਬਲ ਦਿੱਤਾ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਰਪੰਚਾਂ ਦੇ ਨਾਂਅ ਵੀ ਜਨਤਕ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਪੰਚ ਦਵਿੰਦਰ ਸਿੰਘ ਧੂੜਕੋਟ, ਸਰਪੰਚ ਦਰਸ਼ਨ ਸਿੰਘ , ਕਿਲੀ ਚਹਿਲ ਦੇ ਬਿੰਦਰ ਕੌਰ ਅਤੇ ਸਰਪੰਚ ਕੁਲਵੰਤ ਸਿੰਘ ਕੰਤਾ ਤਖਾਣਵੱਧ ਨਾਂਅ ਸ਼ਾਮਿਲ ਹੈ।
- ਸਿੱਧੂ ਤੇ ਮਾਨ ਦੀ ਲੜਾਈ ਵਿੱਚ ਬੀਬੀ ਨਵਜੋਤ ਸਿੱਧੂ ਦੀ ਐਂਟਰੀ, ਕਿਹਾ- CM ਜਿਸ ਕੁਰਸੀ ਉਤੇ ਬੈਠਾ, ਉਹ ਨਵਜੋਤ ਸਿੱਧੂ ਨੇ ਤੋਹਫ਼ੇ ਵਜੋਂ ਦਿੱਤੀ...
- CM Mann in Sangrur: ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, 200 ਤੋਂ ਵੱਧ ਜੇਲ੍ਹ ਵਾਰਡਨਾਂ ਨੂੰ ਦੇਣਗੇ ਨਿਯੁਕਤੀ ਪੱਤਰ
- Coronavirus Update : ਪਿਛਲੇ 24 ਘੰਟਿਆ 'ਚ ਦੇਸ਼ ਵਿੱਚ ਕੋਰੋਨਾਵਾਇਰਸ ਦੇ 199 ਮਾਮਲੇ ਦਰਜ, 2 ਮੌਤਾਂ, ਪੰਜਾਬ ਵਿੱਚ 1 ਨਵਾਂ ਕੋਰੋਨਾ ਮਾਮਲਾ
ਚੰਗੀਆਂ ਯੋਜਨਾਵਾਂ ਕਾਰਣ ਲੋਕ 'ਆਪ' ਵਿੱਚ ਹੋਏ ਸ਼ਾਮਿਲ: ਇਨ੍ਹਾਂ ਸਾਰੇ ਸਰਪੰਚਾਂ ਅਤੇ ਹੋਰ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਸੁਆਗਤ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਪੁਰ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਦੀਦਰੇਵਾਲਾ ਨੇ ਕਿਹਾ ਕਿ ਆਪ ਸਰਕਾਰ ਦੀਆਂ ਪੰਜਾਬ ਪ੍ਰਤੀ ਬਣਾਈਆਂ ਜਾ ਰਹੀਆਂ ਚੰਗੀਆਂ ਯੋਜਨਾਵਾਂ ਅਤੇ ਸੂਬੇ ਵਿਚੋਂ ਬੇਰੁਜ਼ਗਾਰੀ, ਭ੍ਰਿਸਟਾਚਾਰ ਖ਼ਤਮ ਕਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਕਰਕੇ ਧੜਾਧੜ ਲੋਕ ਰਿਵਾਇਤੀ ਸਿਆਸੀ ਧਿਰਾਂ ਨੂੰ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਭਵਿੱਖ ਲਈ ਸ਼ੁੱਭ ਸੰਕੇਤ ਹਨ। ਇਸ ਮੌਕੇ ਕਈ ਪੰਚਾਇਤ ਮੈਂਬਰ ਅਤੇ ਹੋਰ ਆਗੂ ਵੀ ਹਾਜ਼ਰ ਸਨ। ਸਰਪੰਚ ਡਿੰਪੀ ਅਜੀਤਵਾਲ ਨੇ ਕਿਹਾ ਕਿ ਉਹ ਆਪ ਸਰਕਾਰ ਦੀਆਂ ਚੰਗੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਅਤੇ ਇਲਾਕੇ ਦੇ ਵਿਕਾਸ ਲਈ ਆਪ ਪਾਰਟੀ ਵਿੱਚ ਸ਼ਾਮਲ ਹੋਕੇ ਆਪਣਾ ਯੋਗਦਾਨ ਪਾਉਣਗੇ। ਇਸ ਤੋਂ ਇਲਾਵਾ ਆਪ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀ ਭਲਾਈ ਲਈ ਹੋਰ ਬਹੁਤ ਸਾਰੀਆਂ ਸਕੀਮਾਂ ਲੈਕੇ ਆ ਰਹੀ ਹੈ। ਉਨ੍ਹਾਂਂ ਕਿਹਾ ਵਿਰੋਧੀਆਂ ਦਾ ਧਿਰਾਂ ਦਾ ਧਿਆਨ ਕੋਝੀ ਸਿਆਸਤ ਵੱਲ ਹੈ ਪਰ ਉਨ੍ਹਾਂ ਦੇ ਧਿਆਨ ਵਿੱਚ ਹਮੇਸ਼ਾ ਵਿਕਾਸ ਹੈ।