ਮੋਗਾ:ਜ਼ਿਲ੍ਹਾ ਮੋਗਾ ਦੇ ਵਾਰਡ ਨੰਬਰ ਨੰ 50 ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ (High voltage drama ) ਦੇਖਣ ਨੂੰ ਮਿਲਿਆ ਜਦੋਂ ਗਲੀ ਵਿੱਚ ਪਏ ਬਜਰੀ ਦੇ ਢੇਰ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖੂਨੀ ਝਗੜਾ ਹੋ ਗਿਆ । ਝਗੜੇ ਵਿੱਚ ਜ਼ਖ਼ਮੀ ਹੋਏ ਪ੍ਰਿਤਪਾਲ ਸਿੰਘ ਅਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਦੂਜੀ ਧਿਰ ਨੇ ਵਾਰਡ ਦੇ ਕੌਂਸਲਰ ਦੀ ਮੌਜੂਦਗੀ (Counselor presence) ਵਿੱਚ ਉਨ੍ਹਾਂ ਪਰਿਵਾਰ ਉੱਤੇ ਹਮਲਾ ਕੀਤਾ ਅਤੇ ਬਜ਼ੁਰਗ ਮਾਤਾ ਪਿਤਾ ਵੀ ਨੂੰ ਵੀ ਨਹੀਂ ਬਖ਼ਸ਼ਿਆ।
ਕੌਂਸਲਰ ਸੁਖਜਿੰਦਰ ਸਿੰਘ ਕਾਕਾ ਨੇ ਕਿਹਾ ਕਿ ਉਸ ਨੂੰ ਫੋਨ ਆਇਆ ਸੀ ਕਿ ਸਾਡੀ ਗਲੀ ਵਿੱਚ ਬਜਰੀ ਚੁਕਵਾ ਦਿਓ ਅਤੇ ਮੈਂ ਇਨ੍ਹਾਂ ਦੇ ਕਹਿਣ ਉੱਤੇ ਪ੍ਰਿਤਪਾਲ ਨੂੰ ਫੋਨ ਕੀਤਾ ਸੀ ,ਅਤੇ ਪ੍ਰਿਤਪਾਲ ਨੇ ਕਿਹਾ ਕਿ ਤੁਸੀ ਆਕੇ ਮੌਕਾ ਦੇਖ ਲਵੋ ਬਜਰੀ ਦੂਸਰੇ ਪਾਸੇ ਹੀ ਪਈ ਹੈ । ਜਦ ਮੈਂ ਮੌਕੇ ਉੱਤੇ ਜਾ ਕੇ ਦੇਖਿਆ ਅਤੇ ਪ੍ਰਿਤਪਾਲ ਨਾਲ ਗੱਲਬਾਤ ਕਰ ਹੀ ਰਿਹਾ ਸੀ ,ਤਾਂ ਉਥੇ ਉਨ੍ਹਾਂ ਦਾ ਛੋਟਾ ਬੇਟਾ ਆਇਆ ਆਉਂਦਿਆਂ ਹੀ ਪ੍ਰਿਤਪਾਲ ਉੱਪਰ ਹਮਲਾ (Attack on Pritpa) ਕਰ ਦਿੱਤਾ ਅਤੇ ਥੱਪੜ ਮਾਰੇ।
ਬਜਰੀ ਦੇ ਢੇਰ ਨੂੰ ਲੈਕੇ ਦੋ ਧਿਰਾਂ ਵਿਚਕਾਲ ਲੜਾਈ ਹਮਲਾ ਕਰਨ ਵਾਲੇ ਸੈਮੂਅਲ ਮਸੀਹ ਦੀ ਭੈਣ ਨੇ ਕਿਹਾ,ਕਿ ਕੁਝ ਦਿਨ ਪਹਿਲਾਂ ਮੇਰੀ ਮਾਂ ਦੀ ਮੌਤ ਹੋ ਗਈ ਸੀ । ਅਤੇ ਸਾਡੇ ਘਰ ਵਿਚ ਜਗ੍ਹਾ ਨਾ ਹੋਣ ਕਾਰਨ ਅਸੀਂ ਗਲੀ ਵਿਚ ਟੇਂਟ ਲਾਗਵਉਣਾ ਸੀ । ਜਿਥੇ ਅਸੀਂ ਧਾਰਮਿਕ ਸਮਾਗਮ ਕਰਵਾਉਣਾ ਸੀ, ਜਿਸ ਨੂੰ ਲੈ ਕੇ ਮੇਰੇ ਭਰਾ ਸੈਮੂਅਲ ਮਸੀਹ ਗਲੀ ਵਿੱਚ ਪਏ ਬਜਰੀ ਦੇ ਢੇਰ (Piles of gravel lying in the street ) ਨੂੰ ਚੁੱਕਣ ਲਈ ਪ੍ਰਿਤਪਾਲ ਨੂੰ ਕਹਿ ਰਿਹ ਸੀ,ਪਰ ਉਨ੍ਹਾਂ ਸਾਡੀ ਗਲ ਨਹੀਂ ਸੁਣੀ ਉਲਟਾ ਸਾਨੂੰ ਗਾਲੀ ਗਲੋਚ ਅਤੇ ਜਾਤੀ ਸੂਚਕ ਸ਼ਬਦ (Slang and racial slurs) ਬੋਲਣ ਲੱਗ ਪਏ ।ਜਿਸ ਨੂੰ ਲੈ ਕੇ ਸਾਡਾ ਉਨ੍ਹਾਂ ਨਾਲ ਝਗੜਾ ਹੋਇਆ ਹੈ। ਪਰ ਜੋ ਉਨ੍ਹਾਂ ਵੱਲੋਂ ਸਾਡੇ ਉੱਪਰ ਕੁੱਟਮਾਰ ਦੇ ਲਗਾਏ ਜਾ ਰਹੇ ਹਨ ਉਹ ਸਰਾਸਰ ਗ਼ਲਤ ਹਨ । ਉਨ੍ਹਾਂ ਕਿਹਾ ਕਿ ਜੇ ਅਸੀਂ ਸੱਟਾਂ ਮਾਰੀਆਂ ਹੁੰਦੀਆਂ ਤਾਂ ਇਨ੍ਹਾਂ ਦੇ ਕੱਪੜੇ ਅਤੇ ਪੱਗ ਮਿੱਟੀ ਨਾਲ ਗੰਦੇ ਹੋ ਜਾਣੇ ਸੀ ।
ਉੱਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਵਨ ਦੇ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ, ਕਿ ਗਲੀ ਵਿੱਚ ਪਏ ਬੱਜਰੀ ਦੇ ਢੇਰ ਨੂੰ ਲੈ ਕੇ ਦੋ ਧਿਰਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਸੀ। ਜਿਸ ਤੋਂ ਬਾਦ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਜਿਸ ਵਿੱਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਵਿਆਹੁਤਾ ਨਾਲ ਗੰਨ ਪੁਆਇੰਟ ਉੱਤੇ ਬਲਾਤਕਾਰ ਕਰਨ ਵਾਲੇ ਸਾਬਕਾ ਪੁਲਿਸ ਮੁਲਾਜ਼ਮ ਉੱਤੇ ਮਾਮਲਾ ਦਰਜ, ਭਾਲ ਲਈ ਛਾਪੇਮਾਰੀ ਜਾਰੀ