ਮੋਗਾ: ਸਕੂਲ ਦੀ ਫ਼ੀਸ ਨੂੰ ਲੈ ਕੇ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੇ ਬਲੂਮਿੰਗ ਬਡਜ਼ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੰਗ ਪੱਤਰ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਸਕੂਲ ਨੂੰ 5 ਦਿਨਾਂ ਦਾ ਸਮਾਂ ਦਿੱਤਾ ਹੈ।
ਵਿਦਿਆਰਥੀ ਦੇ ਮਾਪਿਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸਕੂਲ ਦੇ ਬਾਹਰ ਸਕੂਲ ਫੀਸ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਦੀ ਸਕੂਲ ਨਾਲ ਗੱਲਬਾਤ ਹੋਈ ਸੀ ਇਸ ਵਿੱਚ ਸਕੂਲ ਨੇ ਉਨ੍ਹਾਂ ਦੀ ਮੰਗਾਂ ਨੂੰ ਮੰਨ ਲਿਆ ਸੀ ਪਰ ਹੁਣ ਸਕੂਲ ਉਨ੍ਹਾਂ ਮੰਗਾਂ ਤੋਂ ਮੁੱਕਰ ਰਿਹਾ ਹੈ ਜਿਸ ਦੇ ਰੋਸ ਵਜੋਂ ਉਹ ਇੱਕ ਵਾਰ ਹੋਰ ਸਕੂਲ ਦੇ ਬਾਹਰ ਇਕੱਠੇ ਹੋਏ ਹਨ ਤੇ ਅਜਿਹਾ ਦੁਬਾਰਾ ਨਾ ਹੋਵੇ ਇਸ ਲਈ ਉਹ ਸਕੂਲ ਨੂੰ ਇੱਕ ਮੰਗ ਪੱਤਰ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਸਕੂਲ ਉਨ੍ਹਾਂ ਤੋਂ ਦਾਖਲਾ ਫ਼ੀਸ, ਬਿਲਡਿੰਗ ਦੇ ਖਰਚੇ, ਸਕੂਲ ਵੈਨ ਦੇ ਖਰਚੇ, ਬਿਜਲੀ ਦੇ ਖਰਚੇ ਆਦਿ ਹੋਰ ਵੀ ਛੋਟੇ ਮੋਟੇ ਖਰਚੇ ਵਸੂਲੇ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਜਿਹੜੇ ਸਾਡੇ ਤੋਂ ਖਰਚੇ ਵਸੂਲ ਰਿਹਾ ਹੈ ਉਹ ਇਸ ਸਥਿਤੀ ਵਿੱਚ ਫਾਲਤੂ ਦੇ ਖਰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਕੂਲ ਨੂੰ ਸਿਰਫ਼ ਟ੍ਰਿਊਸ਼ਨ ਫੀਸ 70 ਫੀਸਦੀ ਦੇਣਗੇ।