ਪੰਜਾਬ

punjab

ETV Bharat / state

ਮੋਗਾ 'ਚ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ 'ਚ ਪਿਓ-ਧੀ ਦੀ ਮੌਤ, ਇਕ ਜ਼ਖਮੀ, ਪਿੰਡ ਬੁੱਟਰ ਲਾਗੇ ਵਾਪਰਿਆ ਹਾਦਸਾ - ਮੋਗਾ ਦੇ ਪਿੰਡ ਬੁੱਟਰ ਲਾਗੇ ਹਾਦਸਾ

ਮੋਗਾ ਦੇ ਪਿੰਡ ਬੁੱਟਰ ਲਾਗੇ ਇਕ ਖੜ੍ਹੀ ਟਰਾਲੀ ਵਿੱਚ ਕਾਰ ਦੀ ਸਿੱਧੀ ਟੱਕਰ ਹੋਣ ਕਾਰਨ ਪਿਓ ਧੀ ਦੀ ਮੌਤ ਹੋ ਗਈ ਹੈ। ਇਹ ਦੋਵੇਂ ਪਿੰਡ ਧੂਰਕੋਟ ਰਣਸੀਹ ਕਲਾਂ ਜਾ ਰਹੇ ਸਨ।

Father and daughter died in a road accident in Moga
ਮੋਗਾ 'ਚ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ 'ਚ ਪਿਓ-ਧੀ ਦੀ ਮੌਤ, ਇਕ ਜ਼ਖਮੀ, ਪਿੰਡ ਬੁੱਟਰ ਲਾਗੇ ਵਾਪਰਿਆ ਹਾਦਸਾ

By ETV Bharat Punjabi Team

Published : Nov 22, 2023, 4:57 PM IST

ਹਾਦਸੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਮ੍ਰਿਤਕਾਂ ਦੇ ਰਿਸ਼ਤੇਦਾਰ ਅਤੇ ਪੁਲਿਸ ਜਾਂਚ ਅਧਿਕਾਰੀ।

ਮੋਗਾ :ਮੋਗਾ ਦੇ ਪਿੰਡ ਬੁੱਟਰ ਕਲਾਂ ਕੋਲ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ 'ਚ ਪਿਓ-ਧੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ 'ਚ ਕਾਰ ਚਾਲਕ ਮ੍ਰਿਤਕ ਮੇਹਰ ਸਿੰਘ ਦਾ ਜੀਜਾ ਹੈ। ਹਾਦਸੇ ਵਿੱਚ ਉਹ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ

ਇਸ ਤਰ੍ਹਾਂ ਵਾਪਰਿਆ ਹਾਦਸਾ : ਮ੍ਰਿਤਕ ਦੇ ਸਾਲੇ ਸੁਖਜੀਤ ਸਿੰਘ ਨੇ ਦੱਸਿਆ ਕਿ ਮੇਰੀ ਭਰਜਾਈ ਹਰਪ੍ਰੀਤ ਕੌਰ ਆਪਣੇ ਪਿਤਾ ਮੇਹਰ ਸਿੰਘ ਅਤੇ ਮੇਰੀ ਭਰਜਾਈ ਦੀ ਦਵਾਈ ਲੈਣ ਲਈ ਆਪਣੀ ਕਾਰ ਵਿੱਚ ਪਿੰਡ ਧੂਰਕੋਟ ਰਣਸੀਹ ਕਲਾਂ ਤੋਂ ਮੋਗਾ ਵੱਲ ਆ ਰਹੀ ਸੀ। ਲੜਕਾ ਕਾਰ ਚਲਾ ਰਿਹਾ ਸੀ ਜਦੋਂ ਉਸਨੇ ਪਿੰਡ ਦੇ ਬਾਹਰ ਪਹੁੰਚੇ ਤਾਂ ਕਾਰ ਟਰਾਲੀ ਨਾਲ ਟਕਰਾ ਗਈ ਅਤੇ ਇਸ ਟੱਕਰ ਵਿੱਚ ਭਰਜਾਈ ਹਰਪ੍ਰੀਤ ਕੌਰ ਅਤੇ ਉਸਦੇ ਪਿਤਾ ਮੇਹਰ ਸਿੰਘ ਦੀ ਮੌਤ ਹੋ ਗਈ ਅਤੇ ਮੇਰੀ ਭਰਜਾਈ ਦੀ ਬੇਟਾ ਕਾਰ ਚਲਾ ਰਿਹਾ ਸੀ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਮੇਰੀ ਭਰਜਾਈ ਦੇ ਪਿਤਾ ਫੌਜ ਤੋਂ ਸੇਵਾਮੁਕਤ ਹਨ ਅਤੇ ਉਹ ਆਪਣੀ ਧੀ ਨਾਲ ਰਹਿ ਰਹੇ ਸਨ।


ਪਹਿਲਾਂ ਹੀ ਹੋ ਚੁਕੀ ਸੀ ਮੌਤ :ਇਸੇ ਹਸਪਤਾਲ ਦੀ ਡਾਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਜਦੋਂ ਮੇਹਰ ਸਿੰਘ ਅਤੇ ਉਸ ਦੀ ਬੇਟੀ ਹਰਪ੍ਰੀਤ ਨੂੰ ਹਾਦਸੇ ਦੇ ਮਾਮਲੇ ਵਿੱਚ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ।

ਲਾਸ਼ਾਂ ਨੂੰ ਲੈ ਕੇ ਸਰਕਾਰੀ ਹਸਪਤਾਲ ਪਹੁੰਚੇ ਕਾਂਸਟੇਬਲ ਸ਼ਿਵ ਪਾਲ ਨੇ ਦੱਸਿਆ ਕਿ ਕਾਰ ਅਤੇ ਟਰਾਲੀ ਦੀ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਬਾਰੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details