ਮੋਗਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਚੱਲ ਰਿਹਾ ਪੱਕਾ ਮੋਰਚਾ ਅੱਜ ਐਤਵਾਰ ਨੂੰ 24ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ ਅਤੇ ਟੋਲ ਪਲਾਜਿਆਂ ਉੱਤੇ ਵੀ 4 ਦਿਨਾਂ ਤੋਂ ਕਿਸਾਨ ਟੋਲ ਫਰੀ ਕਰ ਕੇ ਬੈਠੇ ਹਨ। ਅੱਜ ਐਤਵਾਰ ਨੂੰ ਮੋਗਾ ਡੀ.ਸੀ ਦਫ਼ਤਰ ਤੇ ਬਾਘਾਪੁਰਾਣਾ ਰੋਡ ਉੱਤੇ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਜੀਰਾ ਮਾਲਬ੍ਰੌਜ਼ ਸ਼ਰਾਬ ਫੈਕਟਰੀ liquor factory in Zira ਜੋ ਧਰਤੀ ਹੇਠਲੇ ਪਾਣੀ ਵਿੱਚ ਫੈਕਟਰੀ ਦਾ ਸਾਰਾ ਕੈਮੀਲਕ ਤੇ ਦੂਸ਼ਿਤ ਪਾਣੀ ਮਿਲਾ ਰਹੀ ਹੈ ਉਸਨੂੰ ਬੰਦ ਕਰਾਉਣ ਲਈ ਪੰਜ ਮਹੀਨੇ ਤੋਂ ਸੈਂਕੜੇ ਪਿੰਡਾਂ ਦੇ ਲੋਕ ਲੜ੍ਹਾਈ ਲੜ ਰਹੇ ਹਨ ਤੇ ਪਰਚੇ ਕਰਕੇ ਤਰੁੰਤ ਰਿਹਾ ਕਰਨ ਦੀ ਮੰਗ ਕਰਦਿਆਂ ਮੁਜ਼ਾਹਰਾ ਕੀਤਾ। Farmers protest in Moga
ਇਸ ਮੌਕੇ ਬੋਲਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਤੇ ਜਿਲ੍ਹਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਜੋਸ਼ਨ ਨੇ ਕਿਹਾ ਕੇ ਭਗਵੰਤ ਮਾਨ ਸਰਕਾਰ ਜਮਹੂਰੀਅਤ ਦਾ ਗਲਾ ਘੁੱਟਕੇ ਲੋਕਾਂ ਦੇ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਕਿੱਡੀ ਹੈਰਤਅੰਗੇਜ ਗੱਲ ਹੈ ਕੇ ਕਾਰਪੋਰੇਟ ਵਪਾਰੀ ਦੀਪ ਮਲਹੋਤਰਾ ਨੂੰ ਤੇ ਉਸਦੀ ਫੈਕਟਰੀ ਨੂੰ ਚਲਾਉਣ ਲਈ ਤਰਲੋਮੱਛੀ ਹੋ ਰਿਹਾ ਭਗਵੰਤ ਮਾਨ ਤੇ ਮੋਦੀ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਧੱਕ ਰਿਹਾ ਹੈ ਤੇ ਲੋਕਾਂ ਨੂੰ ਜਹਿਰੀਲਾ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ।