ਮੋਗਾ: ਮੋਗਾ ਨੇਚਰ ਪਾਰਕ (Moga Nature Park) ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ (Bhartiya Kisan Union Qadian) ਨੇ ਮੀਟਿੰਗ ਕੀਤੀ। ਇਸ ਮੌਕੇ ਸ੍ਰ ਚੰਨੂੰਵਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਖੇਤੀ ਕਾਲੇ ਕਾਨੂੰਨੀ ਇੱਕਲੇ ਵਾਪਸ ਲੈਣ ਨਾਲ ਗੁਜਾਰਾ ਨਹੀਂ ਹੋਣਾ। ਮੂੰਹ ਤੋਂ ਕਹੀ ਗੱਲ ਹੋਰ ਹੁੰਦੀ ਹੈ ਅਤੇ ਲਿਖਤੀ ਗੱਲ ਹੋਰ ਹੁੰਦੀ ਹੈ। ਜਥੇਬੰਦੀ ਹਮੇਸ਼ਾ ਲਿਖਤੀ ਪਰੂਫ਼ ਨੂੰ ਮੰਨਦੀ ਹੈ। ਸਾਡਾ ਅੰਦੋਲਨ ਲਗਾਤਾਰ ਜਾਰੀ ਰਹੇਗਾ।
ਉਹਨਾਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਸੰਸਦ ਵਿੱਚ ਰੱਦ ਨਹੀਂ ਕੀਤੇ ਜਾਂਦੇ। ਨਾਲ ਇਹ ਵੀ ਤਰਕ ਦਿੱਤਾ ਗਿਆ ਕਿ ਜਿੰਨਾ ਚਿਰ ਐਮ.ਐਸ.ਪੀ 'ਤੇ ਪੂਰਨ ਗਰੰਟੀ ਬਿੱਲ ਪਾਸ ਅਤੇ ਬਿਜਲੀ ਰੈਗੂਲੇਟਰੀ 2020 ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।
"ਪ੍ਰਧਾਨ ਮੰਤਰੀ ਮੋਦੀ ਦੇ ਐਲਾਨ 'ਤੇ ਕਿਸਾਨਾਂ ਨੂੰ ਨਹੀਂ ਭਰੋਸਾ" ਕਿਉਂਕਿ ਪ੍ਰਧਾਨਮੰਤਰੀ ਦੀ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਚੋਣਾਂ ਤੋਂ ਪਹਿਲਾਂ ਸ੍ਰੀਮਾਨ ਪ੍ਰਧਾਨਮੰਤਰੀ ਜੀ ਨੇ ਹਰ ਵਿਅਕਤੀ ਨੂੰ 15-15 ਲੱਖ ਰੁਪਿਆ ਖਾਤੇ ਵਿੱਚ ਪਾਉਣ ਦਾ ਵਾਅਦਾ ਕੀਤਾ ਸੀ ਅਤੇ ਕਿਸਾਨਾਂ ਦੇ ਕਰਜਾ ਮੁਆਫੀ ਅਤੇ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਜੋ ਕਿ ਸਰਕਾਰ ਬਣਨ ਤੋਂ ਬਾਅਦ ਮੰਤਰੀ ਅਮਿਤ ਸ਼ਾਹ (Minister Amit Shah) ਨੇ ਬਿਆਨ ਦਿੱਤਾ ਕਿ ਇਹ ਇੱਕ ਚੋਣ ਜੁਮਲਾ ਸੀ, ਕਿਸਾਨਾਂ ਨੂੰ ਅਨੁਮਾਨ ਹੈ ਕਿ ਕਿਧਰੇ ਪ੍ਰਧਾਨਮੰਤਰੀ ਵੱਲੋਂ ਦਿੱਤਾ ਗਿਆ, ਇਹ ਬਿਆਨ ਚੋਣ ਜੁਮਲਾ ਨਾ ਹੋਵੇ।
ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਪੂਰਨ ਵਿਸ਼ਵਾਸ ਨਹੀਂ ਹੈ। ਇਸ ਲਈ ਸੰਸਦ ਭਵਨ ਵਿੱਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ 'ਤੇ ਅਮਲ ਕੀਤਾ ਜਾਵੇਗਾ। ਦੂਸਰੀ ਮੰਗ ਰਾਹੀਂ ਸ੍ਰ.ਗਲੋਟੀ ਨੇ ਕਿਹਾ ਕਿ ਡੀ.ਏ.ਪੀ ਤੋਂ ਬਾਅਦ ਕਿਸਾਨਾਂ ਨੂੰ ਯੂਰੀਆ ਖਾਦ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਪੰਜਾਬ ਸਰਕਾਰ (Government of Punjab) ਤੋਂ ਮੰਗ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਯੂਰੀਆ ਖਾਦ ਪੰਜਾਬ ਵਿੱਚ ਮੰਗਵਾਏ ਜਾਣ ਤਾਂ ਜੋ ਡੀ.ਏ.ਪੀ ਖਾਦ ਦੀ ਤਰ੍ਹਾਂ ਕਿਸਾਨਾਂ ਦੀ ਲੁੱਟ ਨਾ ਹੋਵੇ।
ਇਹ ਵੀ ਪੜ੍ਹੋ:ਖੇਤੀ ਕਾਨੂੰਨ: ਜਿਸ ’ਤੇ ਪਾਉਣੀ ਹੁੰਦੀ ਹੈ ਮਿੱਟੀ, ਉਸਦੇ ਲਈ ਬਣਦੀ ਕਮੇਟੀ: ਯੋਗੇਂਦਰ ਯਾਦਵ