ਮੋਗਾ:ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਮੋਗਾ ਦੇ ਕੋਕਰੀ ਦੇ ਰਹਿਣ ਵਾਲੇ ਇੱਕ ਕਿਸਾਨ ਦੀ ਕਣਕ ਦੇ ਨਾਲ-ਨਾਲ ਸ਼ਿਮਲਾ ਮਿਰਚ ਅਤੇ ਹਰੀ ਮਿਰਚ ਦੀ ਫ਼ਸਲ ਵੀ ਨੁਕਸਾਨੀ ਗਈ। ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਕਿਸਾਨ ਹਰਮੀਤ ਪਾਲ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਏਕੜ ਵਿੱਚ ਕਣਕ ਦੀ ਫ਼ਸਲ ਅਤੇ ਅੱਧੇ ਏਕੜ ਵਿੱਚ ਸ਼ਿਮਲਾ ਮਿਰਚ ਅਤੇ ਹਰੀ ਮਿਰਚ ਦੀ ਬਿਜਾਈ ਕੀਤੀ ਸੀ। ਪਰ ਕੁਦਰਤ ਦੀ ਅਜਿਹੀ ਮਾਰ ਪਈ ਕਿ ਸ਼ਿਮਲਾ ਮਿਰਚ ਦੀ ਫ਼ਸਲ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ। ਕਿਸਾਨ ਹਰਮੀਤ ਨੇ ਦੱਸਿਆ ਕਿ ਉਹ ਸ਼ਿਮਲਾ ਮਿਰਚ ਅਤੇ ਹਰੀ ਮਿਰਚ ਦੀ ਕਾਸ਼ਤ 'ਤੇ 70 ਤੋਂ 80 ਹਜ਼ਾਰ ਰੁਪਏ ਖ਼ਰਚ ਕਰਦਾ ਸੀ, ਪਰ ਹੁਣ ਇਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ।
ਬਣਦਾ ਮੁਆਵਜ਼ਾ ਦਿੱਤਾ ਜਾਵੇ: ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਮਾਨ ਦੇ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਝੋਨੇ ਅਤੇ ਕਣਕ ਦੀ ਬਿਜਾਈ ਛੱਡ ਕੇ ਸ਼ਿਮਲਾ ਮਿਰਚ ਦੀ ਬਿਜਾਈ ਕਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਸਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਸੀ, ਪਰ ਕੁਦਰਤ ਦੇ ਇਸ ਹਮਲੇ ਨੇ ਉਸ ਦਾ ਕਾਫ਼ੀ ਨੁਕਸਾਨ ਕੀਤਾ ਹੈ। ਸਰਕਾਰ ਤੋਂ ਮੰਗ ਹੈ ਕਿ ਉਸਨੂੰ ਉਸਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਅਧਿਕਾਰੀ ਉਨ੍ਹਾਂ ਕੋਲ ਨਹੀਂ ਆਇਆ। ਹਰਮੀਤ ਨੇ ਦੱਸਿਆ ਕਿ ਉਸ ਨੂੰ ਸ਼ਿਮਲਾ ਮਿਰਚ ਦੀ ਖੇਤੀ ਤੋਂ ਘੱਟੋ-ਘੱਟ 2 ਤੋਂ 2.5 ਲੱਖ ਰੁਪਏ ਦੀ ਕਮਾਈ ਹੋਣੀ ਸੀ, ਪਰ ਹੁਣ ਨੁਕਸਾਨੀ ਗਈ ਫ਼ਸਲ ਕਾਰਨ ਉਸ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ।