ਮੋਗਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੋਗਾਂ ਦੇ ਦਫ਼ਤਰ ਅੰਦਰ ਧਰਨਾ 12ਵੇ ਦਿਨ ਵੀ ਦਿੱਤਾ ਗਿਆ। ਇਸ ਦੌਰਾਨ ਹੀ ਕਿਸਾਨ ਨੇ ਐਸ.ਐਚ.ਓ ਦੇ ਪੈਰ ਉਪਰ ਗੱਡੀ (Farmers attacked the SHO in Moga) ਵੀ ਚੜ੍ਹਾ ਦਿੱਤੀ, ਜਿਸ ਤੋਂ ਬਾਅਦ ਐਸ.ਐਚ.ਓ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਕਰਵਾਇਆ।
ਡੀ.ਐਸ.ਪੀ ਭੁਪਿੰਦਰ ਸਿੰਘ ਦਾ ਬਿਆਨ:-ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੀ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਧਰਨੇ ਦੌਰਾਨ ਸਾਡੇ ਐਸ.ਐਚ.ਓ ਦੇ ਪੈਰ ਉੱਤੇ ਗੱਡੀ ਚੜ੍ਹਾ ਦਿੱਤੀ। ਇਸ ਤੋਂ ਇਲਾਵਾ ਡੀ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਨੇ ਦਾਰੂ ਪੀਤੀ ਹੋਈ ਸੀ। ਇਸ ਤੋਂ ਬਾਅਦ ਗੱਡੀ ਚਲਾਉਣ ਵਾਲੇ ਕਿਸਾਨ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਵਿੱਚ ਭੇਜਿਆ ਗਿਆ।
ਕਿਸਾਨਾਂ ਦੀਆਂ ਮੰਗਾਂ:-ਇਸ ਦੌਰਾਨ ਹੀ ਕਿਸਾਨ ਆਗੂ ਨੇ ਕਿਹਾ ਕਿ ਸਾਡੀਆ ਜੋ ਮੰਗਾ ਹਨ ਕਿ ਲਖੀਮਪੁਰ ਖੇਡੀ ਕਾਡ ਦੇ ਦੋਸ਼ੀ ਨੂੰ ਸਜ਼ਾਵਾਂ ਦਿਵਾਉਣਾ ਅਤੇ ਮੰਤਰੀ ਅਜੇ ਮਿਸਰਾ ਨੂੰ ਮੰਤਰੀ ਪਦ ਅਤੇ ਮੰਤਰੀ ਮੰਡਲ ਚੋ ਬਾਹਰ ਦਾ ਰਸਤਾ ਦਿਖਾਉਣਾ, ਦਿੱਲੀ ਅੰਦੋਲਨ ਦੌਰਾਨ ਕੀਤੇ ਗਏ ਪਰਚੇ ਰੱਦ ਕਰਵਾਉਣੁ,ਐਮ.ਐਸ.ਪੀ ਤੇ ਗ੍ਰਾਂਟੀ ਕਾਨੂੰਨ ਲਾਗੂ ਕਰਵਾਉਣਾ, ਸਮੁੱਚੇ ਕਰਜੇ ਮਾਫ ਕਰਵਾਉਣੇ, ਧਰਾਤੀ ਹੇਠਲਾ ਪਾਣੀ ਗੰਦਲਾ ਹੋਣ ਤੋ ਬਚਾਇਆ ਜਾਵੇ ਅਤੇ ਜੀਰਾ ਦੀ ਜੋ ਫੈਕਟਰੀ ਧਰਤੀ ਹੇਠਲਾ ਪਾਣੀ ਗੰਦਲਾ ਕਰ ਰਹੀ ਹੈ ਨੂੰ ਬੰਦ ਕੀਤਾ ਜਾਵੇ, ਨਕਲੀ ਦੁੱਧ ਬੰਦ ਕਰਕੇ ਦੋਸ਼ੀਆ ਖਿਲਾਫ ਸ਼ਖਤ ਕਾਰਵਾਈ ਕਰਕੇ ਪਰਚੇ ਦਰਜ ਕੀਤੇ ਜਾਣ।