ਮੋਗਾ:ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ (Exposing a gang) ਕੀਤਾ ਹੈ, ਇਹ ਗਿਰੋਹ ਵਿਆਹ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਮਾਰਦਾ ਸੀ, ਪੁਲਿਸ ਨੇ ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਚਰਨਜੀਤ ਸਿੰਘ ਆਈ.ਪੀ.ਐੱਸ. ਅਫ਼ਸਰ ਨੇ ਦੱਸਿਆ ਕਿ ਇਹ ਗਿਰੋਹ ਝੂਠੇ ਵਿਆਹ ਕਰਵਾ ਕੇ ਲੋਕਾਂ ਤੋਂ ਮੋਟੀ ਰਕਮ ਦੀ ਠੱਗੀ ਕਰਦਾ ਸੀ ਅਤੇ ਬਾਅਦ ਵਿੱਚ ਵਿਆਹੀ ਹੋਈ ਕੁੜੀ ਵੀ ਮੁੰਡੇ ਦੇ ਘਰ ਤੋਂ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਸੀ।
ਆਈ.ਪੀ.ਐੱਸ. ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੁਪਿੰਦਰ ਕੌਰ PPS ਅਤੇ ਰਵਿੰਦਰ ਸਿੰਘ PPS ਦੀ ਯੋਗ ਅਗਵਾਈ ਹੇਠ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਮੁੱਖ ਅਫ਼ਸਰ ਥਾਣਾ ਸਿਟੀ ਸਾਊਥ ਮੋਗਾ (Chief Officer Police Station City South Moga), ਮੁੱਖ ਅਫਸਰ ਥਾਣਾ ਸਦਰ ਮੋਗਾ, ਇੰਚਾਰਜ ਸਪਸ਼ੈਲ ਬਰਾਂਚ ਮੋਗਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਪੁਲਿਸ ਟੀਮਾਂ ਵੱਲੋਂ ਖੁਫੀਆ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਇਸ ਘਟਨਾ ਬਾਰੇ ਤਫਤੀਸ਼ ਕੀਤੀ ਗਈ।
ਤਫਤੀਸ਼ ਦੌਰਾਨ ਪੁਲਿਸ (Police) ਵੱਲੋਂ ਅਗਵਾਹ ਹੋਈ ਲੜਕੀ ਕੁਲਦੀਪ ਕੌਰ ਉਰਫ ਕਮਲ ਨੂੰ ਹਰਿਆਣਾ ਤੋਂ ਟਰੇਸ ਕੀਤਾ। ਇਹ ਲੜਕੀ ਹੰਸਰਾਜ ਪੁੱਤਰ ਵਿਜੈ ਸਿੰਘ ਪੁੱਤਰ ਘੀਸ਼ਾਂ ਰਾਮ ਵਾਸੀ ਸ਼ੈਲਗ ਤਹਿਸੀਲ ਕਨੀਨਾ ਜਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਦੇ ਘਰ ਮਿਲੀ।