ਮੋਗਾ ਵਿਖੇ ਅੱਖਾਂ ਦੇ ਚੈਕਅੱਪ ਕੈਂਪ 'ਚ 600 ਤੋਂ ਵੱਧ ਮਰੀਜਾਂ ਦੀ ਜਾਂਚ - patient
ਮੋਗਾ ਦੀਆਂ ਸਥਾਨਕ ਸੰਸਥਾਵਾਂ ਗੁਰਮੁੱਖ ਪ੍ਰਚਾਰ ਸੇਵਾ ਦਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਅੱਖਾਂ ਦਾ ਚੈਕਅੱਪ ਕੈਂਪ ਲਗਵਾਇਆ ਗਿਆ। ਜਿਸ ਵਿੱਚ 72 ਮਰੀਜ਼ ਅਜਿਹੇ ਨਿਕਲੇ ਜਿੰਨ੍ਹਾਂ ਦਾ ਆਪਰੇਸ਼ਨ ਹੋਵੇਗਾ। ਇੰਨ੍ਹਾਂ ਸੰਸਥਾਵਾਂ ਵੱਲੋਂ ਆਪਰੇਸ਼ਨ ਮੁਫ਼ਤ ਹੋਵੇਗਾ।
ਮੋਗਾ: ਗੁਰਮੁੱਖ ਪ੍ਰਚਾਰ ਸੇਵਾ ਦਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵਲੋਂ ਸੰਯੁਕਤ ਰੂਪ ਨਾਲ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਜ਼ਰੂਰਤ ਮੰਦ ਲੋਕਾਂ ਨੇ ਮੁਫ਼ਤ ਜਾਂਚ ਕਰਵਾਈ।
ਗੁਰੂਦੁਆਰਾ ਬੀਬੀ ਕਾਹਨ ਕੌਰ ਵਿਖੇ ਲੱਗੇ ਇਸ ਕੈਂਪ ਦੀ ਮੁਫ਼ਤ ਜਾਂਚ ਜਗਦੰਬਾ ਹਸਪਤਾਲ ਬਾਘਾਪੁਰਾਣਾ ਤੋਂ ਆਈ ਮਾਹਿਰਾਂ ਦੀ ਟੀਮ ਨੇ ਕੀਤੀ।
ਇਸ ਮੌਕੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ ਅਤੇ ਕੁੱਲ 72 ਮਰੀਜ਼ ਅਜਿਹੇ ਨਿਕਲੇ ਜਿੰਨ੍ਹਾਂ ਦਾ ਆਪਰੇਸ਼ਨ ਹੋਵੇਗਾ ਤੇ ਇਹ ਆਪਰੇਸ਼ਨ ਵੀ ਗੁਰਮੁੱਖ ਪ੍ਰਚਾਰ ਸੇਵਾ ਦਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ 4 ਮਾਰਚ ਨੂੰ ਬਾਘਾਪੁਰਾਣਾ ਵਿੱਖੇ ਕਰਵਾਇਆ ਜਾਵੇਗਾ।
ਇਸ ਮੌਕੇ ਸ਼ਹਿਰ ਦੇ ਐਮਐਲਏ ਡਾ.ਹਰਜੋਤ ਕਮਲ ਪਹੁੰਚੇ ਜਿੰਨ੍ਹਾਂ ਨੇ ਇਸ ਕੈਂਪ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਅਸਲ ਸੇਵਾ ਦਾ ਕੰਮ ਹੈ ਜੋ ਦੋਵੇਂ ਹੀ ਸੰਸਥਾਵਾਂ ਬਾਖ਼ੂਬੀ ਢੰਗ ਦੇ ਨਾਲ ਕਰ ਰਹੀਆਂ ਹਨ।
ਇਸ ਕੈਂਪ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ ਅਸੀਂ ਹਰ ਸਾਲ ਲਗਵਾਉਂਦੇ ਹਾਂ ਪਿਛਲੇ ਸਾਲ ਵੀ ਇਸ ਕੈਂਪ ਵਿੱਚ 80 ਆਪਰੇਸ਼ਨ ਕਰਵਾਏ ਗਏ ਸਨ।
ਪ੍ਰਬੰਧਕ ਸੁਖਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਇਹ ਕੰਮ ਕਰਨ 'ਚ ਬਹੁਤ ਖੁਸ਼ੀ ਮਿਲਦੀ ਹੈ ।