ਮੋਗਾ : ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਧਰਮਕੋਟ ਤਹਿਸੀਲ ਦੇ ਪਿੰਡ ਸੰਘੇੜਾ ਜੋ ਕਿ ਬੰਨ੍ਹ ਦੇ ਅੰਦਰਲੇ ਪਾਸੇ ਹੈ। ਇਸ ਪਿੰਡ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਕਿਉਂਕਿ ਹੜ੍ਹ ਦਾ ਪਾਣੀ ਇਸ ਪਿੰਡ ਵਿੱਚ ਸਭ ਤੋਂ ਵੱਧ ਅਸਰ ਛੱਡ ਕੇ ਗਿਆ ਹੈ।
ਸਥਾਨਕ ਵਾਸੀਆਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਤਿੰਨਾਂ ਪਰਿਵਾਰਾਂ ਦਾ ਰੁਜ਼ਗਾਰ ਪਸ਼ੂਆਂ ਦਾ ਦੁੱਧ ਡੇਅਰੀ ਪਾਉਣ 'ਤੇ ਹੀ ਚੱਲਦਾ ਸੀ ਉਨ੍ਹਾਂ ਦੇ ਸਾਰੇ ਦੇ ਸਾਰੇ ਪਸ਼ੂ ਇਸ ਹੜ੍ਹ ਵਿੱਚ ਬਰਬਾਦ ਹੋ ਗਏ ਹਨ ਜਿਸ ਕਰਕੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੰਜਾਬ 'ਚ ਆਏ ਹੜ੍ਹ ਦੀ ਸਥਿਤੀ 'ਤੇ ਸਰਕਾਰ ਨੂੰ ਘੇਰ ਰਹੇ ਵਿਰੋਧੀ
ਲੋਕਾਂ ਦਾ ਰੋਜ਼ਮਰਾ ਦਾ ਸਾਮਾਨ ਕੱਪੜੇ ਫ਼ਰਨੀਚਰ ਤੇ ਭਾਂਡੇ ਸਭ ਕੁਝ ਬਰਬਾਦ ਹੋ ਚੁੱਕਿਆ ਹੈ। ਪਿੰਡ ਦੇ ਵਾਸੀਆਂ ਦੀ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸੰਸਥਾਵਾਂ ਅਤੇ ਬਾਹਰੀ ਲੋਕ ਉਨ੍ਹਾਂ ਦੇ ਖਾਣ ਪੀਣ ਦਾ ਤਾਂ ਪ੍ਰਬੰਧ ਕਰ ਰਹੇ ਹਨ ਪਰ ਪਸ਼ੂਆਂ ਵਾਸਤੇ ਹਰੇ ਚਾਰੇ ਦਾ ਬਹੁਤ ਔਖਾ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀ ਸਹਾਇਤਾ ਭੇਜੀ ਗਈ ਜਿਸ ਕਰਕੇ ਪਿੰਡ ਵਾਸੀਆਂ ਨੇ ਈਟੀਵੀ ਭਾਰਤ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਲੋਕ ਬੰਨ੍ਹ ਤੋਂ ਪਿੰਡ ਤੱਕ ਕਿਸ਼ਤੀ ਰਾਹੀਂ ਜਾਂਦੇ ਹਨ ਤੇ ਕਿਸ਼ਤੀ ਰਾਹੀਂ ਹੀ ਵਾਪਸ ਆਉਂਦੇ ਹਨ। ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸ਼ਤੀ ਦਾ ਪ੍ਰਬੰਧ ਪਿੰਡ ਵਾਸੀਆਂ ਵਾਸਤੇ ਨਹੀਂ ਹੈ। ਲੋਕ ਭਲਾਈ ਸੰਸਥਾਵਾਂ ਤੇ ਦੂਰ ਦੁਰਾਡੇ ਪਿੰਡਾਂ ਦੇ ਲੋਕ ਪਿੰਡ ਵਾਸੀਆਂ ਵਾਸਤੇ ਲੰਗਰ ਪਾਣੀ ਅਤੇ ਹਰੇ ਚਾਰੇ ਦਾ ਪ੍ਰਬੰਧ ਕਰ ਰਹੇ ਹਨ।