ਮੋਗਾ:ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਨਵਾਂ ਵਿਖੇ ਕਿਸਾਨਾਂ ਵੱਲੋਂ ਆਪਣੇ ਪੱਧਰ ਉੱਤੇ ਚਲਾਈ ਜਾ ਰਹੀ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀਆਂ ਚੋਣਾਂ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਆਗੂਆਂ ਨੇ ਅੰਦਰ ਖਾਤੇ ਆਪਣੇ 11 ਦੇ 11 ਮੈਂਬਰ ਜਿਤਾਉਣ ਲਈ ਵੱਡੇ ਪੱਧਰ ਉੱਤੇ ਸਿਆਸੀ ਦਬਾਅ ਪਵਾਇਆ ਹੈ।
ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਅੱਗੇ ਆਪ ਆਗੂਆਂ ਦੀ ਇੱਕ ਵੀ ਨਾ ਚੱਲੀ ਤਾਂ ਉਨ੍ਹਾਂ ਆਪਣੇ ਸਾਰੇ ਮੈਂਬਰ ਹਰਦੇ ਦੇਖ ਕੇ ਅਖੀਰ ਵਿੱਚ ਚੋਣ ਕਰਵਾਉਣ ਆਏ ਅਫਸਰਾਂ ਉੱਤੇ ਸਿਆਸੀ ਦਬਾਅ ਪਾਕੇ ਕੇ ਅਗਲੇ ਹੁਕਮਾਂ ਤੱਕ ਚੋਣ ਨੂੰ ਮਤਵੀ ਕਰਵਾ ਦਿੱਤਾ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਲੰਗੇਆਣਾ ਨੇ ਆਪਣੇ ਸੈਂਕੜੇ ਅਕਾਲੀ ਵਰਕਰਾਂ ਦੇ ਨਾਲ ਜਦੋਂ ਆਪਣੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੇਪਰ ਭਰਨ ਲਈ ਅੰਦਰ ਭੇਜਿਆ ਤਾਂ ਨਾ ਤਾਂ ਅਕਾਲੀ ਦਲ ਦੇ ਅਤੇ ਨਾ ਹੀ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।