ਮੋਗਾ: ਸਕੂਲ ਸਿੱਖਿਆ ਵਿਭਾਗ ਪੰਜਾਬ (School Education Department Punjab) ਦੁਆਰਾ ਲਿੰਗੀ ਭੇਦਭਾਵ ਖ਼ਤਮ ਕਰਨ ਲਈ ਚਾਨਣ ਰਿਸ਼ਮਾਂ ਪ੍ਰੋਗਰਾਮ ਤਹਿਤ ਬਲਾਕ ਮੋਗਾ-1 ਦੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਦਾਲਾਂ (Government Senior Secondary School Boys Pulses) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਸੈਕੰਡਰੀ ਸਿੱਖਿਆ ਸੁਸ਼ੀਲ ਕੁਮਾਰ ਤੁਲੀ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ (District Education Officer) ਰਾਕੇਸ਼ ਕੁਮਾਰ ਮੱਕਡ਼ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ।
ਇਸ ਤਹਿਤ ਜ਼ਿਲਾ ਨੋਡਲ ਅਫ਼ਸਰ ਜਗਜੀਤ ਕੌਰ ਡੀ.ਐੱਮ. ਅੰਗਰੇਜ਼ੀ ਸੁਖਜਿੰਦਰ ਸਿੰਘ ਡੀ.ਐੱਮ. ਪੰਜਾਬੀ ਗੁਰਵਿੰਦਰ ਸਿੰਘ ਬੀ.ਐੱਮ. ਰੁਪਿੰਦਰ ਕੌਰ ਸਕੂਲ ਪ੍ਰਿੰਸੀਪਲ ਰਾਜਿੰਦਰ ਸਿੰਘ ਲੈਕਚਰਾਰ ਅਨਿਲ ਅਰੋੜਾ ਦੀ ਦੇਖ ਰੇਖ ਵਿੱਚ ਇਹ ਟ੍ਰੇਨਿੰਗ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਸ਼ੀਲ ਕੁਮਾਰ ਤੁਲੀ ਨੇ ਕਿਹਾ ਕਿ ਲਿੰਗੀ ਅਸਮਾਨਤਾ ਨੂੰ ਖ਼ਤਮ ਕਰਨਾ ਅਜੋਕੇ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਸਕੂਲੀ ਪਾਠਕ੍ਰਮ ਦੌਰਾਨ ਸਮਾਨਤਾ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲਿੰਗੀ ਭਿੰਨਤਾ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ।