ਮੋਗਾ: ਮੋਗਾ ਦਾ ਦੁਸਹਿਰਾ ਮੇਲੇ ਦਾ ਮੈਦਾਨ ਨਾ ਹੋ ਕੇ, ਉਸ ਸਮੇਂ ਰਾਜਨੀਤਿਕ ਅਖਾੜਾ ਬਣ ਗਿਆ, ਜਦੋਂ ਨਾ ਬੈਠਣ ਨੂੰ ਕੁਰਸੀ ਮਿਲੀ, ਮੇਅਰ ਨੀਤਿਕਾ ਭੱਲਾ ਨੂੰ ,ਅਤੇ ਨਾ ਹੀ ਮਿਲੀ ਸੋਨੂੰ ਸੂਦ ਦੀ ਭੈਣ ਤੇ ਕਾਂਗਰਸੀ ਨੇਤਾ ਮਾਲਵਿਕਾ ਸੂਦ ਨੂੰ। ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਲੋਕਾਂ ਵਿਚ ਬੈਠ ਕੇ ਦੁਸਹਿਰਾ ਦੇਖਣ ਦਾ ਵੱਖਰਾ ਹੀ ਆਨੰਦ ਹੈ। ਦੂਜੇ ਪਾਸੇ ਬੀਜੇਪੀ ਨੇਤਾ ਮੋਹਨ ਲਾਲ ਸੇਠੀ ਵੱਲੋਂ ਮਲਵਿਕਾ ਸੂਦ ਅਤੇ ਨਿਕੀਤਾ ਭੁੱਲਾ ਨੂੰ ਵਾਰ-ਵਾਰ ਇਹ ਕਹਿੰਦਿਆਂ ਦੇਖਿਆ ਗਿਆ ਕਿ ਚਲੋ ਬੇਟਾ ਸਟੇਜ ਉੱਪਰ ਤੁਹਾਡੇ ਲਈ ਜਗ੍ਹਾ ਹੈ।
ਸ਼ਹਿਰ ਦੀਆਂ ਵੱਖ ਵੱਖ ਦੁਸਹਿਰਾ ਕਮੇਟੀਆਂ ਮੋਗਾ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਗੇਆਣਾ ਬਸਤੀ, ਗਊ ਸ਼ਾਲਾ ਸਾਹਮਣੇ ਚੜਿੱਕ ਰੋਡ ਦੇ ਨਜ਼ਦੀਕ ,ਜਨਤਾ ਗ੍ਰੀਨ ਨਰਸਰੀ ਇੰਪੂਰਵਮੈਂਟ ਟਰੱਸਟ ਅਤੇ ਨਿਊ ਟਾਊਨ ਹਾਲ ‘ਚ ਦੁਸਹਿਰੇ ਸਬੰਧੀ ਸਮਾਗਮ ਕਰਵਾਏ ਗਏ। ਬੁੱਧਵਾਰ ਨੂੰ ਦੁਸਹਿਰੇ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ, ਜੋ ਸਮੁੱਚੇ ਵਿਸ਼ਵ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਬੁਰਾਈ ਉੱਤੇ ਅੰਤਿਮ ਜਿੱਤ ਹਮੇਸ਼ਾ ਚੰਗਿਆਈ ਦੀ ਹੁੰਦੀ ਹੈ। ਰਾਵਣ, ਮੇਘਨਾਥ ਵਰਗੇ ਦੈਂਤ ਤ੍ਰੇਤਾ ਯੁਗ ਵਿੱਚ ਜਿੰਨੇ ਮਰਜ਼ੀ ਸ਼ਕਤੀਸ਼ਾਲੀ ਬਣ ਜਾਣ, ਪਰ ਫਿਰ ਵੀ ਉਹ ਭਗਵਾਨ ਸ਼੍ਰੀ ਰਾਮ ਦੀ ਸੱਚਾਈ ਅਤੇ ਨੇਕੀ ਦੀ ਸ਼ਕਤੀ ਦੇ ਸਾਹਮਣੇ ਜਿੱਤ ਨਹੀਂ ਸਕੇ।
ਇਸ ਮੌਕੇ ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਕਾਂਗਰਸ ਦੇ ਹਲਕਾ ਇੰਚਾਰਜ ਮਲਵਿਕਾ ਸੂਦ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਸ਼ਹਿਰ ਦੀਆਂ ਵੱਖ ਵੱਖ ਮੁੱਖ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਤੇ ਸਾਨੂੰ ਬਦੀ ਦੇ ਖਾਤਮੇ ਦੀ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਨ ਦੇ ਕੋਲ ਸਾਰੀਆਂ ਸ਼ਕਤੀਆਂ ਸਨ, ਪਰ ਉਸਦੀ ਬੁੱਧੀ ਖਰਾਬ ਹੋਣ ਕਾਰਨ ਤ੍ਰੇਤਾ ਯੁੱਗ ਦੇ ਅਵਤਾਰ ਭਗਵਾਨ ਸ੍ਰੀ ਰਾਮ ਦੀ ਧਰਮ ਪਤਨੀ ਮਾਤਾ ਸੀਤਾ ਦਾ ਹਰਨ ਕਰ ਲਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ।