ਹਰਜਿੰਦਰ ਸਿੰਘ ਬਣੇ ਮੋਗਾ ਤੋਂ ਵਿਜੀਲੈਂਸ ਬਿਊਰੋ ਯੁਨਿਟ ਦੇ ਉਪ ਕਪਤਾਨ - ਮੋਗਾ
ਵਿਜੀਲੈਂਸ ਬਿਊਰੋ ਯੁਨਿਟ ਮੋਗਾ ਤੋਂ ਨਵੇਂ ਉਪ ਕਪਤਾਨ ਪੁਲਿਸ ਬਣੇ ਹਰਜਿੰਦਰ ਸਿੰਘ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਆਮ ਜਨਤਾ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ।
![ਹਰਜਿੰਦਰ ਸਿੰਘ ਬਣੇ ਮੋਗਾ ਤੋਂ ਵਿਜੀਲੈਂਸ ਬਿਊਰੋ ਯੁਨਿਟ ਦੇ ਉਪ ਕਪਤਾਨ](https://etvbharatimages.akamaized.net/etvbharat/images/768-512-2550188-thumbnail-3x2-singh.jpg)
ਚੰਡੀਗੜ੍ਹ: ਬੀ.ਕੇ. ਉੱਪਲ ਦੇ ਹੁਕਮਾਂ ਮੁਤਾਬਕ ਹਰਜਿੰਦਰ ਸਿੰਘ ਪੀ.ਪੀ.ਐਸ. ਨੇ ਅੱਜ ਵਿਜੀਲੈਂਸ ਬਿਊਰੋ ਯੁਨਿਟ ਮੋਗਾ ਵਿਖੇ ਬਤੌਰ ਉਪ ਕਪਤਾਨ ਪੁਲਿਸ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਮੋਗਾ ਵਿਖੇ ਹੀ ਬਤੌਰ ਇੰਸਪੈਕਟਰ ਸੇਵਾਵਾਂ ਨਿਭਾਅ ਰਹੇ ਸਨ ਅਤੇ ਕੁੱਝ ਦਿਨ ਪਹਿਲਾਂ ਉਹ ਡੀ.ਐਸ.ਪੀ ਵਜੋਂ ਪਦ-ਉਨਤ ਹੋਏ ਸਨ।
ਚਾਰਜ ਸੰਭਾਲਣ ਉਪਰੰਤ ਹਰਜਿੰਦਰ ਸਿੰਘ ਨੇ ਸ੍ਰੀ ਹਰਗੋਬਿੰਦ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੀਆਂ ਹਦਾਇਤਾਂ ਮੁਤਾਬਕ ਵਿਜੀਲੈਸ ਬਿਊਰੋ ਯੁਨਿਟ ਮੋਗਾ ਦੇ ਕਰਮਚਾਰੀਆਂ ਨੂੰ ਮੀਟਿੰਗ ਦੌਰਾਨ ਆਮ ਜਨਤਾ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਅਧਿਕਾਰੀਆਂ/ਕਰਮਚਾਰੀਆਂ ਬਾਰੇ ਇਤਲਾਹ ਇਕੱਠੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਭ੍ਰਿਸ਼ਟ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਰਹਿਤ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।