ਪੰਜਾਬ

punjab

ETV Bharat / state

'ਨਸ਼ਾ ਛੁਡਾਉ' ਕੈਂਪ 'ਚ ਬੋਲੇ ਸਰਪੰਚ, ਨਸ਼ਾ ਤਸਕਰਾਂ ਵਿਰੁੱਧ ਹੋਵੇਗੀ ਕਾਰਵਾਈ - ਨਸ਼ਾ ਛੁਡਾਊ

ਮੋਗਾ ਦੇ ਪਿੰਡ ਹਿੰਮਤਪੁਰਾ ਵਿੱਚ ਕੈਪਟਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ 'ਨਸ਼ਾ ਛੁਡਾਉ' ਕੈਂਪ ਲਗਾਇਆ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਬੋਲੇ ਕਿ 'ਨਸ਼ਾ ਛੁਡਾਉ' ਕਮੇਟੀ ਨਾਲ ਮਿਲ ਕੇ ਨਸ਼ਾ ਤਸਕਰਾਂ 'ਤੇ ਕਾਰਵਾਈ ਜਾਵੇਗੀ।

'ਨਸ਼ਾ ਛੁਡਾਊ' ਕੈਂਪ

By

Published : Jun 12, 2019, 3:12 AM IST

ਮੋਗਾ : ਪੰਜਾਬ ਦੀ ਕੈਪਟਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ 'ਚ ਡੀਐੱਸਪੀ ਗੁਰਦੇਵ ਭੱਲਾ ਵੱਲੋਂ ਵੱਖ-ਵੱਖ ਪਿੰਡਾਂ 'ਚ ਨਸ਼ਾ ਛੁਡਾਉ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਹਿੰਮਤਪੁਰਾ ਵਿਖੇ ਨਸ਼ਾ ਛੁਡਾਉ ਕੈਂਪ ਲਗਾਇਆ ਗਿਆ।
ਡੀਐੱਸਪੀ ਨੇ ਉੱਥੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਜੇ ਕਿਸੇ ਵੱਲੋਂ ਕੀਤੇ ਜਾ ਰਹੇ ਨਸ਼ੇ ਦੇ ਕਾਰੋਬਾਰ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਉ। ਉਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸੂਚਨਾ ਦੇਣ ਵਾਲੇ ਦਾ ਨਾਂਅ-ਪਤਾ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਤਸਕਰ 'ਤੇ ਕਾਨੂੰਨ ਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵੇਖੋ ਵੀਡੀਓ।
ਪਿੰਡ ਦੇ ਸਰਪੰਚ ਪੱਪੂ ਜ਼ੋਸੀ ਨੇ ਕਿਹਾ ਕਿ ਪਿੰਡ 'ਚ ਬਣੀ ਨਸ਼ਾ ਛੁੜਾਉ ਕਮੇਟੀ ਨਾਲ ਮਿਲ ਕੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ ਅਤੇ ਜੇਕਰ ਹੁਣ ਪਿੰਡ 'ਚ ਕੋਈ ਵੀ ਨਸ਼ਾ ਵੇਚੇਗਾ ਤਾਂ ਉਸ ਦੀ ਸੂਚਨਾ ਪੰਚਾਇਤ ਅਤੇ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਜਾਵੇਗੀ। ਨਸ਼ਾ ਵੇਚਣ ਵਾਲੇ ਅਪਰਾਧੀ ਉੱਤੇ ਜਿੱਥੇ ਪਰਚਾ ਦਰਜ ਕਰਵਾ ਕੇ ਸਖ਼ਤ ਕਾਰਵਾਈ ਹੋਵੇਗੀ, ਉੱਥੇ ਹੀ ਜੇਕਰ ਦੋਸ਼ੀ ਦੀ ਕੋਈ ਜ਼ਮਾਨਤ ਕਰਵਾਏਗਾ ਜਾਂ ਦੋਸ਼ੀ ਪਿਛੇ ਪੈਰਵਾਈ ਕਰੇਗਾ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਕਾਰਵਾਈ ਤੋਂ ਆਨਾਕਾਨੀ ਕਰੇਗੀ ਤਾਂ ਪੁਲਿਸ ਵਿਰੁੱਧ ਵੀ ਮੋਰਚਾ ਖੋਲਣ ਤੋਂ ਗੁਰੇਜ ਨਹੀ ਕੀਤਾ ਜਾਵੇਗਾ।
ਕੈਂਪ 'ਚ ਨਸ਼ਾ ਕਰਨ ਵਾਲੇ ਮਰੀਜਾਂ ਦਾ ਚੈੱਕਅੱਪ ਕਰਨ ਲਈ ਸਿਹਤ ਵਿਭਾਗ ਦੀ ਟੀਮ ਵੀ ਪਹੁੰਚੀ ਜਿਸ ਮੌਕੇ ਉਨ੍ਹਾਂ ਕਿਹਾ ਕਿ ਕਈ ਨੌਜਵਾਨ ਆਪਣੀ ਬਦਨਾਮੀ ਤੋਂ ਡਰਦੇ ਇਕੱਠ ਵਿੱਚ ਨਹੀ ਦੱਸਦੇ ਕਿ ਉਹ ਡਰੱਗ ਲੈਦੇ ਹਨ, ਜਿਨਾਂ ਨੂੰ ਸਿਹਤ ਕੇਦਰ 'ਚ ਬੁਲਾ ਕੇ ਜਾਣਕਾਰੀ ਲਈ ਜਾਵੇਗੀ ਕਿ ਉਹ ਕਿ ਕਿਹੜੇ ਨਸ਼ੇ ਦਾ ਸੇਵਨ ਕਰਦੇ ਹਨ। ਜਾਣਕਾਰੀ ਤੋਂ ਬਾਅਦ ਉਸ ਦੀ ਡੋਜ ਮੁਤਾਬਕ ਹੀ ਦਵਾਈ ਦਿੱਤੀ ਜਾਵੇਗੀ।

ABOUT THE AUTHOR

...view details