ਪੰਜਾਬ

punjab

ETV Bharat / state

'ਨਵੇਂ ਵਿਦਿਆਰਥੀਆਂ ਦੇ ਫ੍ਰੀਸ਼ਿਪ ਕਾਰਡ ਆਨਲਾਈਨ ਅਪਲਾਈ ਲਈ ਡਾ.ਅੰਬੇਡਕਰ ਸਕਾਲਰਸ਼ਿਪ ਪੋਰਟਲ ਚਾਲੂ' - ਨਵੇਂ ਵਿਦਿਆਰਥੀਆਂ ਨੂੰ ਫ੍ਰੀਸ਼ਿਪ ਕਾਰਡ ਜਾਰੀ

ਸਾਲ 2022-23 ਦੇ ਨਵੇਂ ਵਿਦਿਆਰਥੀਆਂ ਦੇ ਫ੍ਰੀਸ਼ਿਪ ਕਾਰਡ ਆਨਲਾਈਨ ਅਪਲਾਈ ਲਈ ਡਾ.ਅੰਬੇਡਕਰ ਸਕਾਲਰਸ਼ਿਪ ਪੋਰਟਲ ਚਾਲੂ ਕਰ ਦਿੱਤਾ ਗਿਆ ਹੈ। ਮੋਗਾ ਡੀਸੀ ਵੱਲੋਂ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਸਕੀਮ ਦਾ ਲਾਹਾ ਲੈਣ ਦੀ ਅਪੀਲ ਕੀਤੀ ਗਈ ਹੈ।

ਫ੍ਰੀਸ਼ਿਪ ਕਾਰਡ ਆਨਲਾਈਨ ਅਪਲਾਈ ਲਈ ਡਾ.ਅੰਬੇਡਕਰ ਸਕਾਲਰਸ਼ਿਪ ਪੋਰਟਲ ਚਾਲੂ
ਫ੍ਰੀਸ਼ਿਪ ਕਾਰਡ ਆਨਲਾਈਨ ਅਪਲਾਈ ਲਈ ਡਾ.ਅੰਬੇਡਕਰ ਸਕਾਲਰਸ਼ਿਪ ਪੋਰਟਲ ਚਾਲੂ

By

Published : Apr 30, 2022, 9:39 PM IST

ਮੋਗਾ: ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਸ਼ਡਿਊਲਡ ਕਾਸਟ ਸਕੀਮ ਤਹਿਤ ਐਸ.ਸੀ. ਵਿਦਿਆਰਥੀਆਂ ਲਈ ਸਾਲ 2022-23 ਲਈ ਨਵੇਂ ਵਿਦਿਆਰਥੀਆਂ ਨੂੰ ਫ੍ਰੀਸ਼ਿਪ ਕਾਰਡ ਜਾਰੀ ਕਰਨ ਲਈ ਡਾ.ਅੰਬੇਡਕਰ ਸਕਾਲਰਸ਼ਿਪ ਪੋਰਟਲ ਮਿਤੀ 21-04-2022 ਤੋਂ ਖੋਲ੍ਹ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਫ੍ਰੀਸ਼ਿਪ ਕਾਰਡ ਲਈ ਵੱਧ ਤੋਂ ਵੱਧ ਅਪਲਾਈ ਕਰਨ ਅਤੇ ਸਕਾਲਰਸ਼ਿੱਪ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਯੋਗ ਬਣਾਉਣ। ਉਨ੍ਹਾਂ ਜ਼ਿਲ੍ਹਾ ਮੋਗਾ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਸੰਸਥਾਵਾਂ ਵਿੱਚ ਸਥਾਪਿਤ ਫੈਸਿਲੀਟੇਸ਼ਨ ਸੈਂਟਰਾਂ ਰਾਹੀਂ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਅਪਲਾਈ ਕਰਵਾਉਣ ਵਿੱਚ ਮਦਦ ਕਰਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਫਰੈਸ਼ ਵਿਦਿਆਰਥੀ ਪਹਿਲ ਦੇ ਆਧਾਰ ’ਤੇ ਆਪਣੇ ਆਮਦਨ ਸਰਟੀਫਿਕੇਟ ਬਣਵਾ ਲੈਣ ਤਾਂ ਜੋ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਸਮੇਂ ਕਿਸੇ ਵੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਮੋਗਾ ਹਰਪਾਲ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਫ੍ਰੀਸ਼ਿਪ ਕਾਰਡ ਸਿਰਫ਼ ਫਰੈਸ਼ ਵਿਦਿਆਰਥੀਆਂ ਵੱਲੋਂ ਹੀ ਅਪਲਾਈ ਕੀਤਾ ਜਾਣਾ ਹੈ। ਫ੍ਰੀਸ਼ਿਪ ਕਾਰਡ ਨੂੰ ਰੀਨਿਊ ਕਰਵਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਰੀਨਿਊਨਲ ਵਿਦਿਆਰਥੀਆਂ ਨੂੰ ਨਵਾਂ ਆਮਦਨ ਸਰਟੀਫਿਕੇਟ ਬਣਾਉਣ ਦੀ ਜ਼ਰੂਰਤ ਹੈ ਜਿੰਨ੍ਹਾਂ ਸਮਾਂ ਉਹ ਵਿਦਿਆਰਥੀ ਇੱਕੋ ਹੀ ਕੋਰਸ ਕਰ ਰਿਹਾ ਹੈ।

ਉਹਨਾਂ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਡਾ. ਬੀ.ਆਰ. ਅੰਬੇਡਕਰ ਭਵਨ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਕਿਸੇ ਵੀ ਕੰਮ ਕਾਰ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਵੱਲੋਂ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਲਈ http://www.scholarships.punjab.gov.in ’ਤੇ ਪਹੁੰਚ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:ਦਲਿਤ ਸਰਪੰਚ ਨੂੰ ਪ੍ਰੇਸ਼ਾਨ ਕਰਨ ਵਾਲੇ 'ਆਪ' ਵਿਧਾਇਕ ਖਿਲਾਫ਼ ਦਲਿਤ ਮਹਾਂ ਪੰਚਾਇਤ ਨੇ ਖੋਲ੍ਹਿਆ ਮੋਰਚਾ

ABOUT THE AUTHOR

...view details