House Construction in Moga : ਕਦੇ ਦੇਖਿਆ ਦੇਸੀ ਗਾਂ ਦੇ ਗੋਹੇ ਨਾਲ ਬਣਿਆ ਘਰ, ਯਕੀਨ ਨਹੀਂ ਤਾਂ ਵੀਡੀਓ 'ਚ ਦੇਖੋ ਕਮਾਲ ਮੋਗਾ :ਤੁਸੀਂ ਇੱਟਾ, ਬਜ਼ਰੀ ਤੇ ਸੀਮੇਂਟ ਲੋਹੇ ਨਾਲ ਬਣੇ ਘਰ ਦੇਖੇ ਹੋਣਗੇ। ਲੱਕੜ ਦੇ ਬਣੇ ਘਰਾਂ ਵਿੱਚ ਵੀ ਘੁੰਮੇ ਫਿਰੋ ਹੋਵੇਗੇ। ਪਰ ਜੇ ਕੋਈ ਕਹੇ ਕਿ ਦੇਸੀ ਗਾਂ ਦੇ ਗੋਹੇ, ਗੁੜ, ਚੂਨੇ, ਨਿੰਬੂ ਦੇ ਰਸ ਨਾਲ ਵੀ ਘਰ ਬਣ ਸਕਦਾ ਹੈ। ਸ਼ਾਇਦ ਹੀ ਤੁਸੀਂ ਯਕੀਨ ਮੰਨੋਗੇ। ਪਰ ਇਹ ਸੱਚ ਹੈ ਤੇ ਇਸਨੂੰ ਸੱਚ ਕੀਤਾ ਹੈ ਮੋਗੇ ਡਾ. ਵਰਿੰਦਰ ਸਿੰਘ ਭੁੱਲਰ ਨੇ। ਉਨ੍ਹਾਂ ਦੇ ਮੂੰਹੋ ਹੀ ਸੁਣੋ ਇਹ ਸੁਪਨੇ ਵਰਗੀ ਚੀਜ਼ ਕੀਵੇਂ ਸੱਚ ਹੋਈ ਹੈ।
ਮੋਗਾ ਵਿੱਚ ਬਣਿਆ ਹੈ ਅਨੋਖਾ ਘਰ:ਦਰਅਸਲ ਗਲੋਬਲ ਵਾਰਮਿੰਗ ਨੂੰ ਦੇਖਦਿਆਂ ਮੋਗਾ ਦੇ ਕੋਟ ਈਸੇ ਖਾਂ ਵਿੱਚ ਦ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਇੱਕ ਅਨੋਖੀ ਤਰ੍ਹਾਂ ਦਾ ਘਰ ਬਣਾਇਆ ਗਿਆ ਹੈ। 10 ਮਰਲੇ ਵਿੱਚ 6 ਕਮਰਿਆਂ ਵਾਲੇ ਇਸ ਘਰ ਨੂੰ ਬਣਾਉਣ ਵਿੱਚ ਜੋ ਚੀਜ਼ਾਂ ਵਰਤੀਆਂ ਗਈਆਂ ਹਨ, ਉਹ ਵੀ ਹੈਰਾਨ ਕਰਨ ਵਾਲੀਆਂ ਹਨ। ਇਸ ਵਿੱਚ ਦੇਸੀ ਗਾ ਦਾ ਗੋਹਾ, ਚੂਨਾ, ਜਿਪਸਮ, ਗੁੜ, ਨਿੰਬੂ ਦਾ ਰਸ ਅਤੇ ਮੇਥੀ ਆਦਿ ਦੀ ਵਰਤੋਂ ਕੀਤੀ ਗਈ ਹੈ।
ਘਰ ਨੂੰ ਏਅਰਕੰਡੀਸ਼ਨ ਦੀ ਲੋੜ ਨਹੀਂ:ਦ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਇਸ ਘਰ ਦੇ ਮਾਲਕ ਡਾ. ਵਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਵਿਗਿਆਨ 'ਤੇ ਕੰਮ ਕਰ ਰਹੇ ਹਨ। ਜਿਸ ਕਾਰਨ ਉਹ ਬਾਇਓਮਾਸ ਗਲੋਬਲ ਵਾਰਮਿੰਗ ਦੇ ਰਾਸ਼ਟਰੀ ਪੱਧਰ ਦੇ ਕਾਰਕੁਨ ਡਾ: ਸ਼ਿਵਦਰਸ਼ਨ ਮਲਿਕ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਨਾਲ ਆਪਣੀਆਂ ਤਕਨੀਕਾਂ ਸਾਂਝੀਆਂ ਕਰਨ ਤੋਂ ਬਾਅਦ ਉਹ ਕੈਮੀਕਲ ਅਤੇ ਕਾਰਬਨ ਤੋਂ ਬਿਨਾਂ ਇੱਟਾਂ, ਪਲਾਸਟਰ ਅਤੇ ਪੇਂਟ ਬਣਾਉਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਇਸ ਘਰ ਨੂੰ ਨਾ ਤਾਂ ਗਰਮੀਆਂ ਵਿੱਚ ਏਅਰ ਕੰਡੀਸ਼ਨ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਸਰਦੀਆਂ ਵਿੱਚ ਹੀਟਰ ਦੀ।
ਇਹ ਵੀ ਪੜ੍ਹੋ:Police Action Against Drugs: ਪੰਜਾਬ ਵਿੱਚ ਫਿਰ ਚੱਲਿਆ ਨਸ਼ੇ ਦੇ ਖਿਲਾਫ ਪੁਲਿਸ ਦਾ ਵੱਡਾ ਆਪਰੇਸ਼ਨ
ਘਰ ਵਿੱਚ ਬਣਿਆ ਖੂਹ:ਉਨ੍ਹਾਂ ਕਿਹਾ ਕਿ ਇਸ ਘਰ ਵਿੱਚ ਰਹਿ ਕੇ ਅਤੇ ਆਪਣੀ ਖੁਰਾਕ ਨੂੰ ਦਰੁਸਤ ਕਰਕੇ ਕੋਈ ਵੀ ਵਿਅਕਤੀ ਆਪਣੀ ਉਮਰ 100 ਸਾਲ ਤੱਕ ਲਿਜਾ ਸਕਦਾ ਹੈ। ਇਸ ਘਰ ਨੂੰ ਦੇਖਣ ਆਏ ਗੁਰਵਿੰਦਰ ਸਿੰਘ ਅਤੇ ਹਰਸਿਮਰਤ ਸਿੰਘ ਨੇ ਦੱਸਿਆ ਕਿ ਇਸ ਘਰ ਵਿੱਚ ਦਾਖਲ ਹੋ ਕੇ ਲੱਗਦਾ ਹੈ ਕਿ ਸਾਹ ਆਪਣੇ ਆਪ ਆਉਣ ਲੱਗ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਥੇ ਇਹ ਘਰ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ, ਉੱਥੇ ਇਹ ਸਾਡੇ ਪੁਰਾਤਨ ਜੀਵਨ ਨੂੰ ਵੀ ਜੀਉਂਦਾ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਘਰ ਵਿੱਚ ਬਣੇ ਖੂਹ ਦੇ ਮਿੱਠੇ ਜਲ ਦੀ ਵੀ ਸ਼ਲਾਘਾ ਕੀਤੀ।