ਪੰਜਾਬ

punjab

By

Published : Oct 19, 2022, 3:07 PM IST

ETV Bharat / state

ਫਿਲੌਰ ਵਿੱਚ ਨਸ਼ਾ ਤਸਕਰਾਂ ਨਾਲ ਪੁਲਿਸ ਦਾ ਸਿੱਧਾ ਮੁਕਾਬਲਾ,ਮੁਕਾਬਲੇ ਦੌਰਾਨ ਪੁਲਿਸ ਮੁਲਜ਼ਮ ਜ਼ਖ਼ਮੀ, ਹਮਲਾਵਰ ਨੂੰ ਕੀਤਾ ਗਿਆ ਗ੍ਰਿਫ਼ਤਾਰ

ਪੁਲਿਸ ਅਕੈਡਮੀ ਫਿਲੌਰ (Police Academy Phillaur) ਵਿਖੇ ਪੁਲਸ ਕਾਂਸਟੇਬਲਾਂ ਤੱਕ ਡਰੱਗਜ਼ ਪਹੁੰਚਾਉਣ ਵਾਲੇ ਰੈਕੇਟ ਵਿੱਚ ਸ਼ਾਮਲ ਇਕ ਸਮੱਗਲਰ ਨੂੰ ਜਦ ਫਿਲੌਰ ਪੁਲਸ ਮੋਗਾ ਦੇ ਪਿੰਡ ਦੁਨੇਕੇ(Dunake village of Moga) ਫੜਨ ਆਈ ਤਾਂ ਇੱਕ ਸ਼ਖਸ ਵੱਲੋਂ ਪੁਲਸ ਉੱਤੇ ਫਾਇਰਿੰਗ ਕੀਤੀ ਗਈ । ਇਸ ਮੁਕਾਬਲੇ ਵਿੱਚ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਮੋਗਾ ਦੇ ਕੋਲ ਇਕ ਪਿੰਡ ਵਿੱਚ ਹੋਏ ਇਸ ਮੁਕਾਬਲੇ ਤੋਂ ਬਾਅਦ ਸਮੱਗਲਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ ।

Direct encounter between the police and drug smugglers in Phillaur, during the encounter, the police accused was injured, the attacker was arrested
ਫਿਲੌਰ ਵਿੱਚ ਨਸ਼ਾ ਤਸਕਰਾਂ ਨਾਲ ਪੁਲਿਸ ਦਾ ਸਿੱਧਾ ਮੁਕਾਬਲਾ,ਮੁਕਾਬਲੇ ਦੌਰਾਨ ਪੁਲਿਸ ਮੁਲਜ਼ਮ ਜ਼ਖ਼ਮੀ, ਹਮਲਾਵਰ ਨੂੰ ਕੀਤਾ ਗਿਆ ਗ੍ਰਿਫ਼ਤਾਰ

ਮੋਗਾ:ਫਿਲੌਰ ਵਿਖੇ ਪੁਲਿਸ ਕਾਂਸਟੇਬਲਾਂ ਤੱਕ ਡਰੱਗਜ਼ ਪਹੁੰਚਾਉਣ ਵਾਲੇ ਇਕ ਸਮੱਗਲਰ ਨਾਲ ਪੰਜਾਬ ਪੁਲਿਸ ਦਾ ਸਿੱਧਾ ਮੁਕਾਬਲਾ (Direct confrontation of Police with smugglers ) ਹੋ ਗਿਆ। ਜਾਣਕਾਰੀ ਮੁਤਾਬਿਕ ਕਰੀਬ 5 ਮਹੀਨੇ ਪਹਿਲਾਂ ਪੁਲਸ ਅਕੈਡਮੀ ਵਿੱਚ ਫੈਲੇ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ 8 ਪੁਲਿਸ ਮੁਲਾਜ਼ਮ ਨਸ਼ਾ ਵੇਚਣ ਅਤੇ ਪੀਣ ਦੇ ਆਦੀ ਪਾਏ ਗਏ ਸਨ, ਜਿਨ੍ਹਾਂ ਨੂੰ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।

ਮਾਮਲੇ ਵਿੱਚ ਜਦੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਪਿੰਡ ਪੰਜਤੇਰਾ ਦੇ ਰਹਿਣ ਵਾਲੇ ਨਿਧੀ ਅਤੇ ਉਸ ਦਾ ਪਤੀ ਗੁਰਦੀਪ ਨਸ਼ੀਲਾ ਪਦਾਰਥ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਪੁਲਿਸ ਨੇ ਸਮੱਗਲਰ ਪਤੀ ਪਤਨੀ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪੁਲਿਸ ਨੇ ਸਮੱਗਲਰ ਦੀ ਪਤਨੀ ਨਿਧੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦਾ ਪਤੀ ਗੁਰਦੀਪ ਪੁਲਿਸ ਤੋਂ ਲੁਕ ਕੇ ਨਸ਼ਾ ਸਮੱਗਲਿੰਗ ਦੇ ਧੰਦੇ ਨੂੰ ਅੰਜਾਮ ਦਿੰਦਾ ਰਿਹਾ ਸੀ।

ਥਾਣਾ ਸਦਰ ਦੇ ਇੰਚਾਰਜ ਨੂੰ ਬੀਤੇ ਦਿਨੀਂ ਸੂਚਨਾ ਮਿਲੀ ਕਿ ਗੁਰਦੀਪ ਨਸ਼ੇ ਦੀ ਵੱਡੀ ਖੇਪ ਲਿਆਉਣ ਦੀ ਤਿਆਰੀ (Preparing to bring a large consignment of drugs) ਵਿੱਚ ਹੈ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਗੁਰਦੀਪ ਨੂੰ ਫੜਣ ਲਈ ਜਾਲ ਵਿਛਾਇਆ ਸੀ, ਜਿਸ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਅਤੇ ਗੁਰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਗੁਰਦੀਪ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਦੂਜਾ ਸਾਥੀ ਗਗਨਦੀਪ ਨਸ਼ੇ ਦੀ ਵੱਡੀ ਖੇਪ ਲੈ ਕੇ ਮੋਗਾ ਨੇੜੇ ਲੁਕਿਆ ਬੈਠਾ ਹੈ।

ਗੁਰਦੀਪ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਸਮੱਗਲਰ ਨੂੰ ਫੜਨ ਲਈ ਮੋਗਾ ਨੇੜੇ ਉਸ ਦੇ ਟਿਕਾਣੇ ਉੱਤੇ ਪਹੁੰਚੀ। ਪੁਲਿਸ ਦੀ ਘੇਰਾਬੰਦੀ ਵੇਖ ਕੇ ਸਮੱਗਲਰ ਨੇ ਪੁਲਿਸ ਪਾਰਟੀ ਉੱੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੌਲਦਾਰ ਜਿਵੇਂ ਹੀ ਸਮੱਗਲਰ ਨੂੰ ਫੜਣ ਲਈ ਉਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਉਸ ਉੱਤੇ ਗੋਲੀ ਚਲਾ ਦਿੱਤੀ। ਹੌਲਦਾਰ ਮਨਦੀਪ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੱਗਲਰ ਨੂੰ ਕਾਬੂ ਕਰ (The smuggler was caught) ਲਿਆ। ਪੁਲਿਸ ਨੇ ਸਮੱਗਲਰ ਗਗਨਦੀਪ ਕੋਲੋਂ ਇਕ ਪਿਸਤੌਲ, ਅੱਧਾ ਕਿੱਲੋ ਹੈਰੋਇਨ ਬਰਾਮਦ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਫਿਲੌਰ ਵਿਖੇ ਲਿਆਂਦਾ ਗਿਆ। ਜ਼ਖ਼ਮੀ ਹੋਏ ਹੌਲਦਾਰ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ:ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 5 ਕਰੋੜ ਦਾ ਲਾਇਆ ਜ਼ੁਰਮਾਨਾ

ABOUT THE AUTHOR

...view details