ਮੋਗਾ 'ਚ ਕਰੰਟ ਲੱਗਣ ਕਰਕੇ ਨੌਜਵਾਨ ਦੀ ਮੌਤ
ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿੱਚ ਕਰੰਟ ਲੱਗਣ ਕਰਕੇ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੋ ਮਾਸੂਮ ਬੱਚਿਆਂ ਦਾ ਬਾਪ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।
ਮੋਗਾ: ਜਿਲ੍ਹੇ ਦੀ ਸਬ-ਡਵੀਜਨ ਧਰਮਕੋਟ ਅਧੀਨ ਪੈਂਦੇ ਕਸਬਾ ਕੋਟ ਈਸੇ ਖਾਂ ਵਿੱਚ ਕੇਬਲ ਤਾਰ ਵਿੱਚ ਕਰੰਟ ਆਉਣ ਨਾਲ ਇੱਕ 37 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ।
ਕਿਰਾਏ ਦੇ ਮਕਾਨ ਵਿੱਚ ਰਹਿੰਦੇ ਕੁਲਦੀਪ ਸਿੰਘ , ਕੋਟ ਈਸੇ ਖਾਂ ਜਦੋਂ ਘਰ ਵਿੱਚ ਟੀ.ਵੀ. ਦੇਖ ਰਿਹਾ ਸੀ ਤਾਂ ਅਚਾਨਕ ਕੇਬਲ ਦਾ ਸੰਪਰਕ ਟੁੱਟ ਗਿਆ ਅਤੇ ਉਹ ਜਦੋਂ ਕੇਬਲ ਨੂੰ ਚੈੱਕ ਕਰਨ ਲੱਗਾ ਤਾਂ ਕੇਬਲ ਤਾਰ ਵਿੱਚ ਜ਼ੋਰਦਾਰ ਕਰੰਟ ਆਉਣ ਕਰਕੇ ਉਸ ਦੀ ਮੌਤ ਹੋ ਗਈ। ਕੁਲਦੀਪ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।
ਇਸ ਮੌਕੇ ਮ੍ਰਿਤਕ ਕੁਲਦੀਪ ਸਿੰਘ ਦੇ ਭਰਾ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਮਾਸੂਮ ਬੱਚਿਆਂ ਦੇ ਭਵਿੱਖ ਨੂੰ ਮੱਦੇਨਜਰ ਰੱਖਦੇ ਹੋਏ ਇਹਨਾਂ ਦੀ ਮਦਦ ਕੀਤੀ ਜਾਵੇ।
ਏ.ਐੱਸ.ਆਈ. ਕ੍ਰਿਸ਼ਨ ਕੁਮਾਰ ਨੇ ਮੀਡੀਆ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਕੁਦਰਤੀ ਕਾਰਨਾਂ ਕਰਕੇ ਮੌਤ ਹੋਣ ਕਰਕੇ ਧਾਰਾ 174 ਸੀ.ਆਰ.ਪੀ.ਸੀ. ਅਮਲ ਵਿੱਚ ਲਿਆਂਦੀ ਗਈ ਹੈ।