ਪੰਜਾਬ

punjab

ETV Bharat / state

ਮੋਗਾ ਵਿਖੇ ਇੱਕ ਨੌਜਵਾਨ ਦੀ ਬੈਡਰੂਮ 'ਚੋਂ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼ - dead body of younster found in moga

ਸੂਤਰਾਂ ਮੁਤਾਬਕ ਮੋਗਾ ਵਿਖੇ ਇੱਕ 29 ਸਾਲਾ ਪਰਮਿੰਦਰ ਨਾਂਅ ਦੇ ਨੌਜਵਾਨ ਵੱਲੋਂ ਘਰ ਵਿੱਚ ਕਰਦ ਨਾਲ ਆਪਣੀ ਧੌਣ ਵੱਢ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ 6 ਸਾਲ ਦੇ ਬੇਟਾ ਵੀ ਹੈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਹਨ।

ਮੋਗਾ ਵਿਖੇ ਇੱਕ ਨੌਜਵਾਨ ਦੀ ਬੈਡਰੂਮ 'ਚੋਂ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼
ਮੋਗਾ ਵਿਖੇ ਇੱਕ ਨੌਜਵਾਨ ਦੀ ਬੈਡਰੂਮ 'ਚੋਂ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼

By

Published : Jul 6, 2020, 6:52 AM IST

ਮੋਗਾ: ਇੱਕ 29 ਸਾਲ ਦੇ ਨੌਜਵਾਨ ਵੱਲੋਂ ਆਪਣੇ ਹੀ ਘਰ ਦੇ ਕਮਰੇ ਵਿੱਚ ਚਾਕੂ ਨਾਲ ਗਲਾ ਵੱਢ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਨੌਜਨਵਾਨ ਪਰਮਿੰਦਰ ਸਿੰਘ ਜਿਸ ਦੀ ਕਿ ਉਮਰ 29 ਸਾਲ ਦੀ ਸੀ, ਨੇ ਆਪਣੇ ਹੀ ਘਰ ਵਿੱਚ ਚਾਕੂ ਨਾਲ ਆਪਣਾ ਗਲਾ ਵੱਢ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।

ਮੋਗਾ ਵਿਖੇ ਇੱਕ ਨੌਜਵਾਨ ਦੀ ਬੈਡਰੂਮ 'ਚੋਂ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼

ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ। ਉਹ ਘਰ ਵਿੱਚ ਇਕੱਲਾ ਹੀ ਸੀ, ਜਦੋਂ ਤੜਕੇ ਉਨ੍ਹਾਂ ਨੇ ਉਸ ਨੂੰ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਆਵਾਜ਼ਾਂ ਦਿੱਤੀਆਂ ਤਾਂ ਉਹ ਬਾਹਰ ਨਾ ਆਇਆ। ਜਦੋਂ ਅਸੀਂ ਅੰਦਰ ਗਏ ਤਾਂ ਇਹ ਘਟਨਾ ਵਾਪਰੀ ਹੋਈ ਸੀ।

ਪਰਿਵਾਰਕ ਮੈਂਬਰਾਂ ਦੀ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ 6 ਸਾਲ ਦੇ ਬੇਟਾ ਵੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਮਨ ਵਿੱਚ ਹੀ ਕੋਈ ਗੱਲ ਲੱਗਦੀ ਹੈ ਅਤੇ ਸਾਨੂੰ ਕਿਸੇ ਉੱਤੇ ਸ਼ੱਕ ਵੀ ਨਹੀਂ ਹੈ।

ਮੌਕਾ ਏ ਵਾਰਦਾਤ ਉੱਤੇ ਪਹੁੰਚੇ ਏ.ਐੱਸ.ਆਈ ਜਸਵੰਤ ਸਿੰਘ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਅਸੀਂ ਬਿਆਨ ਦਰਜ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੇ ਕਰਦ ਨਾਲ ਹੀ ਆਪਣੀ ਧੌਣ ਵੱਢ ਲਈ। ਉਨ੍ਹਾਂ ਦੱਸਿਆ ਛਾਣਬੀਣ ਕਰਨ ਤੋਂ ਬਾਅਦ ਹੀ ਮਾਮਲੇ ਬਾਰੇ ਕੁੱਝ ਕਿਹਾ ਜਾ ਸਕਦਾ ਹੈ।

ABOUT THE AUTHOR

...view details