ਮੋਗਾ:ਅਕਸਰ ਹੀ ਮਾਤਾ-ਪਿਤਾ ਨੂੰ ਰੱਬ ਦੇ ਰੂਪ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਕੁੱਝ ਮਾਪੇ ਇਸ ਦਰਜੇ ਭੁਲਾ ਕੇ ਆਪਣੇ ਬੱਚਿਆਂ ਉੱਤੇ ਹੀ ਕਹਿਰ ਢਾਹ ਦਿੰਦੇ ਹਨ। ਅਜਿਹਾ ਹੀ ਮੋਗਾ ਦੇ ਥਾਣਾ ਮਹਿਣਾ 'ਚ ਰੇਲਵੇ ਲਾਈਨ ਨੇੜੇ 13 ਦਿਨ ਪਹਿਲਾਂ ਢਾਈ ਸਾਲ ਦੇ ਬੱਚੇ ਨੂੰ ਦਫ਼ਨਾਉਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਾਰਵਾਈ ਕਰਦੇ ਹੋਏ ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਤਹਿਸੀਲਦਾਰ ਲਖਵਿੰਦਰ ਸਿੰਘ ਦੀ ਹਾਜ਼ਰੀ 'ਚ ਬੱਚੇ ਦਾ ਪੋਸਟਮਾਰਟਮ ਕਰਵਾਉਣ ਲਈ ਮੋਗਾ ਦੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ ਤੇ ਬਾਕੀ ਜਾਣਕਾਰੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਿਲੇਗੀ।
ਇਨਸਾਨੀਅਤ ਸ਼ਰਮਸਾਰ ! ਨਸ਼ੇੜੀ ਮਾਤਾ-ਪਿਤਾ ਨੇ ਢਾਈ ਸਾਲਾਂ ਬੱਚੇ ਨੂੰ ਰੇਲਵੇ ਲਾਇਨ ਕੋਲ ਦਫ਼ਨਾਇਆ, ਮਾਮਲਾ ਦਰਜ - Thana Mahana
ਮੋਗਾ ਦੇ ਥਾਣਾ ਮਹਿਣਾ 'ਚ ਰੇਲਵੇ ਲਾਈਨ ਨੇੜੇ 13 ਦਿਨ ਪਹਿਲਾਂ ਢਾਈ ਸਾਲ ਦੇ ਬੱਚੇ ਨੂੰ ਦਫ਼ਨਾਉਣ ਦਾ ਮਾਮਲਾ ਸਾਹਮਣੇ ਆਇਆ। ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੇ ਮੁਲਜ਼ਮ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਸ਼ੇੜੀ ਮਾਤਾ-ਪਿਤਾ ਨੇ ਕੀਤਾ ਸ਼ਰਮਸਾਰ ਕਾਰਾ: ਜਾਣਕਾਰੀ ਅਨੁਸਾਰ ਜਿਸ ਵਿਅਕਤੀ ਅਤੇ ਔਰਤ ਨੇ ਇਸ ਮਾਸੂਮ ਬੱਚੇ ਨੂੰ ਦੱਬਿਆ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਦੋਨੋਂ ਜਾਣੇ ਸ਼ਰਾਬ ਪੀਣ ਦੇ ਆਦੀ ਹਾਂ ਅਤੇ ਜਦ ਅਸੀਂ ਭੰਗ ਮਲਣ ਲਈ ਰੇਲਵੇ ਲਾਈਨਾਂ ਕੋਲ ਆਏ ਤਾਂ ਸਾਡੇ ਬੱਚੇ ਨੂੰ ਸੱਪ ਨੇ ਡੰਗ ਲਿਆ। ਜਿਸ ਤੋਂ ਬਾਅਦ ਅਸੀਂ ਬੱਚੇ ਨੂੰ ਉੱਥੇ ਹੀ ਦਫ਼ਨਾ ਦਿੱਤਾ। ਉਹਨਾਂ ਨੇ ਦੱਸਿਆ ਕਿ ਸਾਡੇ ਨਾਲ 3-4 ਜਾਨੇ ਹੋਰ ਵੀ ਸ਼ਰਾਬ ਪੀ ਰਹੇ ਸਨ।
ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ: ਇਸ ਦੌਰਾਨ ਹੀ ਮਹਿਣਾ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਉੱਤੇ ਇਸ ਤੋਂ ਠੀਕ 13 ਦਿਨ ਬਾਅਦ ਮੋਗਾ ਰੇਲਵੇ ਪੁਲਿਸ ਨੇ ਮੋਗਾ ਦੇ ਡਿਊਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ ਦੇ ਨਾਲ ਮਿਲ ਕੇ ਬੱਚੇ ਦੀ ਸੜੀ ਹੋਈ ਲਾਸ਼ ਨੂੰ ਉਸ ਜਗ੍ਹਾ ਤੋਂ ਕਢਵਾਇਆ, ਜਿੱਥੇ ਬੱਚੇ ਨੂੰ ਦੱਬਿਆ ਗਿਆ ਸੀ ਅਤੇ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ। ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਬੱਚੇ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿੱਥੇ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।