ਮੋਗਾ: ਅਜੋਕੇ ਸਮੇਂ ਵਿੱਚ ਨੌਜਵਾਨ ਲੜਕੇ-ਲੜਕੀਆਂ ਦੇ ਦਿਮਾਗ ਐਨੇ ਜ਼ਿਆਦਾ ਟੈਨਸ਼ਨ ਵਿੱਚ ਰਹਿੰਦੇ ਹਨ ਕਿ ਪਤਾ ਨਹੀਂ ਲੱਗਦਾ ਕਿ ਉਹ ਕਿਸ ਵੇਲੇ ਕੋਈ ਵੱਡਾ ਕਦਮ ਚੁੱਕ ਲੈਣ। ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਬੱਧਨੀ ਕਲਾਂ ਦੇ ਪਿੰਡ ਬੁੱਟਰ ਦੇ ਮੁੱਖ ਮਾਰਗ ਦਾ ਹੈ, ਜਿੱਥੇ ਇੱਕ 22 ਸਾਲਾ ਲੜਕੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਕਾਰਨ ਵਾਹਨ ਅੱਗੇ ਆ ਕੇ ਆਤਮ ਹੱਤਿਆ ਕਰ ਲਈ। ਇਸ ਦੌਰਾਨ ਹੀ ਲੜਕੀ ਦੇ ਹੱਥ ਚੁੰਨੀ ਨਾਲ ਬੰਨ੍ਹੇ ਹੋਏ ਸਨ ਅਤੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ।
ਮੋਗਾ 'ਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ ਨੇ ਵਾਹਨ ਅੱਗੇ ਆ ਕੇ ਕੀਤੀ ਖੁਦਕੁਸ਼ੀ - ਮੋਗਾ
ਮੋਗਾ ਦੇ ਪਿੰਡ ਬੱਧਨੀ ਕਲਾਂ ਦੇ ਪਿੰਡ ਬੁੱਟਰ ਦੇ ਮੁੱਖ ਮਾਰਗ 'ਤੇ 22 ਸਾਲਾ ਲੜਕੀ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੜਕੀ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮ੍ਰਿਤਕ ਲੜਕੀ ਜਸਵਿੰਦਰ ਕੌਰ ਦੀ ਉਮਰ 22 ਸਾਲ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਮ੍ਰਿਤਕ ਜਸਵਿੰਦਰ ਕੌਰ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਮਹੀਨਾ ਪਹਿਲਾਂ ਹੀ ਉਸ ਦਾ ਤਲਾਕ ਹੋ ਗਿਆ ਸੀ। ਮ੍ਰਿਤਕ ਲੜਕੀ ਦੀ ਮਾਂ ਨੇ ਉਸ ਦਾ ਇਲਾਜ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਮ੍ਰਿਤਕ ਜਸਵਿੰਦਰ ਕੌਰ ਅਕਸਰ ਆਪਣੀ ਮਾਂ ਦੀ ਕੁੱਟਮਾਰ ਵੀ ਕਰਦੀ ਸੀ।
ਪੁਲਿਸ ਵੱਲੋਂ ਜਾਂਚ ਜਾਰੀ:-ਸ਼ੁੱਕਰਵਾਰ ਰਾਤ ਨੂੰ ਜਸਵਿੰਦਰ ਦੀ ਮਾਤਾ ਪਿੰਡ ਬੁੱਟਰ ਵਿਖੇ ਇੱਕ ਸਿਆਣੇ ਬਾਬੇ ਕੋਲ ਝਾੜਾ ਪਵਾਉਣ ਲੈ ਕੇ ਗਈ ਤਾਂ ਉਕਤ ਲੜਕੀ ਜਸਵਿੰਦਰ ਕੌਰ ਉਸ ਸਮੇਂ ਬੇਕਾਬੂ ਹੋ ਗਈ, ਜਿੱਥੇ ਉਸ ਦੀ ਮਾਂ ਨੇ ਜਸਵਿੰਦਰ ਕੌਰ ਦੇ ਹੱਥ ਤੇ ਪੈਰ ਚੁੰਨੀ ਨਾਲ ਬੰਨ੍ਹ ਦਿੱਤੇ ਸਨ, ਪਰ ਜਸਵਿੰਦਰ ਕੌਰ ਕਿਸੇ ਤਰ੍ਹਾਂ ਤੜਕੇ 2 ਵਜੇ ਉੱਥੋਂ ਭੱਜ ਗਈ ਅਤੇ ਸੜਕ 'ਤੇ ਕਿਸੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਬੱਧਨੀ ਦੀ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਦੋਂ ਗੁਆਂਢੀ ਨੇ ਲੰਘਿਆ ਤਾਂ ਲੜਕੀ ਦੀ ਲਾਸ਼ ਦੇਖ ਕੇ ਉਕਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।