ਪੰਜਾਬ

punjab

ETV Bharat / state

ਮੋਗਾ 'ਚ ਡੀਸੀ ਨੇ ਲਹਿਰਾਇਆ ਤਿਰੰਗਾ, 4 ਪੁਲਿਸ ਮੁਲਾਜ਼ਮ ਸਨਮਾਨਤ - ਮੋਗਾ 'ਚ ਡੀਸੀ ਨੇ ਲਹਿਰਾਇਆ ਤਿਰੰਗਾ,

ਅੱਜ ਪੂਰੇ ਦੇਸ਼ 'ਚ 72ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮੋਗਾ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕੋਰੋਨਾ ਕਾਲ 'ਚ ਫਰੰਟ ਲਾਈਨ 'ਤੇ ਲੜਨ ਵਾਲੇ ਯੋਧਿਆਂ ਤੇ ਮੋਗਾ ਦੇ ਚਾਰ ਪੁਲਿਸ ਅਫਸਰ ਡੀਜੀਪੀ ਗੋਲਡ ਡਿਸਕ ਨਾਲ ਸਨਮਾਨਤ ਕੀਤਾ ਗਿਆ।

ਮੋਗਾ 'ਚ ਡੀਸੀ ਨੇ ਲਹਿਰਾਇਆ ਤਿਰੰਗਾ
ਮੋਗਾ 'ਚ ਡੀਸੀ ਨੇ ਲਹਿਰਾਇਆ ਤਿਰੰਗਾ

By

Published : Jan 26, 2021, 10:40 PM IST

ਮੋਗਾ: 72ਵੇਂ ਗਣਤੰਤਰਤਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮੋਗਾ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਕੋਰੋਨਾ ਕਾਲ ਵਿੱਚ ਫ਼ਰੰਟ ਲਾਈਨ 'ਤੇ ਲੜਨ ਵਾਲੇ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਚੁੱਕਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰ ਵੱਲੋਂ ਹੁਣ ਤੱਕ ਲੋਕ ਭਲਾਈ ਲਈ ਕੀਤੇ ਗਏ ਯਤਨਾਂ ਸਬੰਧੀ ਲੋਕਾਂ ਨੂੰ ਜਾਣੂ ਵੀ ਕਰਵਾਇਆ।

ਚਾਰ ਪੁਲਿਸ ਅਫ਼ਸਰ ਡੀਜੀਪੀ ਗੋਲਡ ਡਿਸਕ ਨਾਲ ਸਨਮਾਨਤ

ਡਿਊਟੀ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਮੋਗਾ ਦੀ ਇੱਕ ਮਹਿਲਾ ਸਬ ਇੰਸਪੈਕਟਰ ਪ੍ਰਭਜੋਤ ਕੌਰ ਸਮੇਤ ਤਿੰਨ ਸਹਾਇਕ ਥਾਣੇਦਾਰਾਂ ਨੂੰ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਡੀਜੀਪੀ ਗੋਲਡ ਡਿਸਕ ਨਾਲ ਸਨਮਾਨਤ ਕੀਤਾ ਗਿਆ ਤੇ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਇਸਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਵਧੀਆ ਡਿਊਟੀ ਕਰਨ ਲਈ ਐਸਐਸਪੀ ਵੱਲੋਂ ਵਧਾਈ ਵੀ ਦਿੱਤੀ ਗਈ।

ਦੋ ਬੱਚਿਆਂ ਸਣੇ ਕੋਰੋਨਾ ਕਾਲ ਵਿੱਚ ਫ਼ਰੰਟ ਲਾਈਨ ਦੇ ਯੋਧਿਆਂ ਨੂੰ ਕੀਤਾ ਸਨਮਾਨਤ

ਇਸ ਦੌਰਾਨ ਕੋਰੋਨਾ ਕਾਲ ਵਿੱਚ ਫ਼ਰੰਟ ਲਾਈਨ 'ਤੇ ਲੜਨ ਵਾਲੇ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ। ਕੋਰੋਨਾ ਕਾਲ ਦੌਰਾਨ ਮੋਗਾ ਸ਼ਹਿਰ ਦੇ ਦੋ ਬੱਚਿਆਂ ਨੇ ਆਪਣੀਆਂ ਗੋਲਕਾਂ ਤੋੜ ਕੇ ਸੀਐਮ ਰਿਲੀਫ਼ ਫ਼ੰਡ ਵਿੱਚ ਪੈਸੇ ਜਮ੍ਹਾ ਕਰਵਾਏ ਸਨ। ਉਕਤ ਬੱਚਿਆਂ ਦੀ ਇਸ ਵਿਲੱਖਣ ਪਹਿਲ ਤੋਂ ਉਤਸ਼ਾਹਿਤ ਹੋ ਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਉਨ੍ਹਾਂ ਨੂੰ ਗਣਤੰਤਰਤਾ ਦਿਵਸ ਮੌਕੇ ਪ੍ਰਸੰਸਾ ਪੱਤਰ ਅਤੇ ਸ਼ੀਲਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਤਰ੍ਹਾਂ ਹੀ ਹਰੇਕ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੇ ਆਪਣੇ ਪੱਧਰ ਤੇ ਜੀਅ ਜਾਨ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜੀ ਹੈ।

ABOUT THE AUTHOR

...view details