ਮੋਗਾ :ਮੋਗਾ ਦੇ ਪਿੰਡ ਬੁੱਟਰ ਦੇ ਰਹਿਣ ਵਾਲੇ ਦਵਿੰਦਰ ਸਿੰਘ, ਜਿਸ ਦੇ 50 ਦੇ ਕਰੀਬ ਪਾਲ਼ੇ ਹੋਏ ਨੇ ਜਰਮਨ ਸ਼ੈਫਰਡ ਕੁੱਤੇ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹਨ। ਉਥੇ ਹੀ ਲੋਕ ਦਵਿੰਦਰ ਤੋਂ ਕੁੱਤੇ ਵੀ ਖਰੀਦਦੇ ਹਨ। ਉਨ੍ਹਾਂ ਕਿਹਾ ਕਿ ਇਹ ਜਰਮਨ ਸ਼ੈਫਰਡ ਕੁੱਤੇ ਬਹੁਤ ਬੁੱਧੀਮਾਨ ਹਨ ਅਤੇ ਇਹ ਇੱਕ ਸੁਰੱਖਿਆ ਗਾਰਡ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੀ ਸੁੰਘਣ ਸ਼ਕਤੀ ਵੀ ਕਾਫ਼ੀ ਤੇਜ਼ ਹੈ ਅਤੇ ਇਹ ਹਰ ਇਕ ਗੱਲ ਨੂੰ ਸਮਝਦੇ ਹਨ, ਜਿਵੇਂ ਉਹ ਸਮਝਾਉਂਦਾ ਹੈ। ਦਵਿੰਦਰ ਮੁਤਾਬਕ ਉਨ੍ਹਾਂ ਦੀ ਡਾਈਟ ਵੀ ਜ਼ਿਆਦਾ ਨਹੀਂ ਹੈ ਜਿਵੇਂ ਇੱਕ ਆਮ ਖੁਰਾਕ ਹੁੰਦੀ ਹੈ, ਜਦੋਂ ਕਿ ਪਰਿਵਾਰ ਵਿੱਚ ਰੱਖਣ ਦਾ ਵੀ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਕੋਲ 15 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਦੇ ਕੁੱਤੇ ਹਨ ਅਤੇ ਲੋਕ ਦੂਰ-ਦੂਰ ਤੋਂ ਉਨ੍ਹਾਂ ਤੋਂ ਕੁੱਤੇ ਖਰੀਦਣ ਆਉਂਦੇ ਹਨ। ਦਵਿੰਦਰ ਅਨੁਸਾਰ ਇਹ ਕੁੱਤੇ ਵੀ ਡਾਗ ਸ਼ੋਅ ਲਈ ਤਿਆਰ ਕੀਤੇ ਜਾਂਦੇ ਹਨ।
ਲੋਕਾਂ ਨੇ ਵੀ ਕੀਤੀ ਪ੍ਰਸ਼ੰਸਾ :ਕੁੱਤਿਆਂ ਦੇ ਫਾਰਮ 'ਤੇ ਆਏ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੁੱਤਾ ਬਹੁਤ ਬੁੱਧੀਮਾਨ ਹੈ, ਬਾਕੀ ਤੁਸੀਂ ਕੁੱਤੇ ਨੂੰ ਕਿਵੇਂ ਪਾਲਦੇ ਹੋ ਇਸ 'ਤੇ ਨਿਰਭਰ ਕਰਦਾ ਹੈ। ਕਈ ਲੋਕ ਕੁੱਤੇ ਨੂੰ ਬੰਨ੍ਹ ਕੇ ਜਾਂ ਅੰਦਰ ਰੱਖ ਲੈਂਦੇ ਹਨ ਤਾਂ ਉਹ ਥੋੜ੍ਹੇ ਕੌੜੇ ਸੁਭਾਅ ਦੇ ਹੋ ਜਾਂਦੇ ਹਨ। ਉਥੇ ਹੀ ਪ੍ਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਬਾਈ ਦਵਿੰਦਰ ਸਿੰਘ ਤੋਂ ਦੋ ਢਾਈ ਸਾਲ ਪਹਿਲਾਂ ਕੁੱਤਾ ਲੈਕੇ ਗਏ ਸੀ। ਕਾਫੀ ਲੋਕਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ ਤੇ ਮੇਰੇ ਕੋਲੋਂ ਪੁੱਛਿਆ ਵੀ ਕਿ ਇਹ ਨਸਲ ਕਿੱਥੋਂ ਖਰੀਦੀ ਹੈ। ਇਹ ਕੁੱਤਾ ਮੈਂ ਡੌਗ ਸ਼ੋਅ ਵਿੱਚ ਵੀ ਲੈ ਕੇ ਗਿਆ ਜਿਥੇ ਉਸ ਨੂੰ ਹਰ ਵਾਰ ਪਹਿਲਾ ਸਥਾਨ ਮਿਲਿਆ। ਉਸ ਸਮੇਂ ਬਹੁਤ ਖੁਸ਼ੀ ਹੁੰਦੀ ਹੈ ਇਸ ਕਰਕੇ ਹੀ ਅਸੀਂ ਅੱਜ ਫਿਰ ਬਾਈ ਦਵਿੰਦਰ ਕੋਲ ਕੁੱਤੇ ਦੇਖਣ ਆਏ ਹਾਂ।