ਮੋਗਾ :ਵਿਅਕਤੀ ਵਿੱਚ ਕੁਝ ਕਰਨ ਦੀ ਹਿੰਮਤ ਹੈ ਤਾਂ ਉਸ ਲਈ ਸਥਾਨ, ਵਾਤਾਵਰਨ, ਮੌਸਮ ਅਤੇ ਸਹੂਲਤਾਂ ਕੋਈ ਮਾਇਨੇ ਨਹੀਂ ਰੱਖਦੀਆਂ। ਅਜਿਹੀ ਹੀ ਇੱਕ ਮਿਸਾਲ ਪੇਸ਼ ਕੀਤੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਦੁਸਾਂਝ ਦੇ ਕਿਸਾਨ ਜਸਪ੍ਰੀਤ ਸਿੰਘ ਨੇ, ਜਿਸ ਨੇ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਆਪਣੇ 1.25 ਏਕੜ ਵਿੱਚ ਸਟ੍ਰਾਬੇਰੀ ਦੇ ਫਸਲ ਦੀ ਕਾਸ਼ਤ ਕੀਤੀ ਹੈ। ਜਿਵੇਂ ਹੀ ਇਹ ਖ਼ਬਰ ਫਿਰੋਜ਼ਪੁਰ ਦੇ ਐਸਡੀਐਮ ਰਣਜੀਤ ਸਿੰਘ ਤੱਕ ਪਹੁੰਚੀ ਤਾਂ ਉਹ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਮੋਗਾ ਦੇ ਇਸ ਫਾਰਮ ਦਾ ਦੌਰਾ ਕਰਨ ਲਈ ਪਹੁੰਚੇ। ਉਨ੍ਹਾਂ ਇਸ ਨੌਜਵਾਨ ਕਿਸਾਨ ਜਸਪ੍ਰੀਤ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸਾਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੇਤਾਂ ਵਿੱਚ ਕੰਮ ਕਰਨ ਦੀ ਆਦਤ ਪਾ ਲੈਣ, ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ।
Cultivation of strawberries : ਕਿਸਾਨਾਂ ਲਈ ਮਿਸਾਲ ਬਣਿਆ ਜਸਪ੍ਰੀਤ ਸਿੰਘ, 1.25 ਕਿੱਲੇ 'ਚ ਕੀਤੀ ਸਟ੍ਰਾਬੇਰੀ ਦੀ ਕਾਸ਼ਤ - Latest Punjabi News
ਮੋਗਾ ਜ਼ਿਲ੍ਹੇ ਦਾ ਇਕ ਨੌਜਵਾਨ ਕਿਸਾਨ ਆਪਣੇ 1.25 ਕਿੱਲੇ ਸਟ੍ਰਾਬੇਰੀ ਦੀ ਫਸਲ ਦੀ ਕਾਸ਼ ਕੀਤੀ ਹੈ। ਨੌਜਵਾਨ ਦੇ ਇਸ ਹੰਭਲੇ ਦੀ ਐੱਸਡੀਐੱਮ ਵੱਲੋਂ ਸ਼ਲਾਘਾ ਕੀਤੀ ਗਈ ਹੈ।
ਪੰਜਾਬ ਦਾ ਮੌਸਮ ਸਟ੍ਰਾਬੇਰੀ ਦੀ ਕਾਸ਼ਤ ਲਈ ਅਨੁਕੂਲ ਨਹੀਂ :ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਮੌਸਮ ਸਟ੍ਰਾਬੇਰੀ ਦੀ ਕਾਸ਼ਤ ਲਈ ਅਨੁਕੂਲ ਨਹੀਂ ਹੈ, ਜਿਸ ਕਾਰਨ ਇਸ ਫ਼ਸਲ ਦੀ ਕਾਸ਼ਤ ਕਰਨਾ ਇੱਕ ਵੱਡਾ ਜੂਆ ਖੇਡਣ ਵਾਂਗ ਹੈ ਪਰ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੰਮ ਕਰਨ ਦਾ ਜਨੂੰਨ ਹੋਵੇ ਤਾਂ ਜੌਖਮ ਉਠਾਉਣਾ ਪੈਂਦਾ ਹੈ। ਫਾਰਮ ਦਾ ਦੌਰਾ ਕਰਨ ਆਏ ਫਿਰੋਜ਼ਪੁਰ ਦੇ ਐਸਡੀਐਮ ਰਣਜੀਤ ਸਿੰਘ ਨੇ ਕਿਸਾਨ ਜਸਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਿਸਾਨ ਨੂੰ ਸਟ੍ਰੋਬੇਰੀ ਦੀ ਕਾਸ਼ਤ ਕਰ ਕੇ ਇੱਕ ਨਵਾਂ ਤਜਰਬਾ ਕੀਤਾ ਗਿਆ ਹੈ, ਜਦਕਿ ਪੰਜਾਬ ਦੇ ਕਿਸਾਨਾਂ ਲਈ ਵੀ ਇੱਕ ਨਵੀਂ ਰੀਤ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਕੰਮ ਕਰ ਕੇ ਖੁਸ਼ ਨਹੀਂ ਹੈ।
ਜੇਕਰ ਕਿਸਾਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੇ ਖੇਤਾਂ ਵਿੱਚ ਕੰਮ ਕਰਨ ਦੀ ਆਦਤ ਪਾ ਲੈਣ ਤਾਂ ਉਹ ਕਣਕ ਦੇ ਝੋਨੇ ਫ਼ਸਲੀ ਚੱਕਰ ਵਿੱਚੋਂ ਨਿਕਲਣ ਦੇ ਨਾਲ-ਨਾਲ ਭਵਿੱਖ ਵਿੱਚ ਵਿਦੇਸ਼ਾਂ ਵੱਲ ਮੂੰਹ ਕਰਨ ਦੀ ਲੋੜ ਨਹੀਂ ਪਵੇਗੀ।