ਮੋਗਾ: ਨਜ਼ਦੀਕੀ ਪਿੰਡ ਚੂਹੜਚੱਕ ਵਿੱਚ ਬਿਜਲੀ ਮਹਿਕਮੇ ਦੀ ਅਣਗਿਹਲੀ ਕਰਕੇ ਬਿਜਲੀ ਦੇ ਖੰਭੇ ਤੋਂ ਹੋਈ ਸਾਟ ਸਰਕਟ ਨੇ ਕਿਸਾਨਾਂ ਦੀ ਕਰੀਬ 15 ਏਕੜ ਕਣਕ ਦੀ ਫ਼ਸਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਅੱਗ ਲੱਗਣ ਵੇਲੇ ਫ਼ਾਇਰ ਬ੍ਰਿਗੇਡ ਦਾ ਕੋਈ ਵੀ ਕਰਮਚਾਰੀ ਨਹੀਂ ਪੁੱਜਿਆ। ਫ਼ਸਲ ਨੂੰ ਅੱਗ ਵਿੱਚ ਸੜ ਦਾ ਵੇਖ ਕੇ ਪਿੰਡ ਵਾਸੀਆਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਅੱਗ 'ਤੇ ਕਾਬੂ ਪਾਇਆ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ 220ਕੇ.ਵੀ ਲਾਇਨ ਲੰਘਦੀ ਹੈ ਜੋ ਸਪਾਰਕ ਕਰ ਰਹੀ ਹੈ ਪਰ ਮਹਿਕਮੇ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਅਣਗੌਲਿਆ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਇਹ ਦੁਖ਼ਾਤ ਵਾਪਰਿਆ।