ਮੋਗਾ: ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਦੇ ਨਾਲ ਲੱਗਦੇ ਪਿੰਡ ਰਣੀਆਂ ਨੂੰ ਜਾਣ ਵਾਲੀ ਨਹਿਰ 'ਤੇ ਇੱਕ ਪ੍ਰੇਮੀ ਜੋੜੇ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ।ਇਸ ਮਾਮਲੇ ਵਿੱਚ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਮੋਗਾ 'ਚ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ ਇਸ ਘਟਨਾ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਲੜਕੇ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਦੋਨਾਂ ਦੇ ਵਿੱਚ ਪ੍ਰੇਮ ਸਬੰਧ ਸਨ ਪ੍ਰੰਤੂ ਲੜਕੀ ਦਾ ਪਿਤਾ ਦੋਵਾਂ ਦੇ ਵਿਆਹ ਲਈ ਰਾਜ਼ੀ ਨਹੀਂ ਸੀ ।ਲੜਕੀ ਦਾ ਪਿਤਾ ਲੜਕੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਉਨ੍ਹਾਂ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਜੋ ਵੀਡੀਓ ਬਣਾਈ ਹੈ ਉਸ ਦੇ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀ ਹੈ।ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਤਪਤੀਸ਼ ਕਰੇ ਤਾਂ ਉਨ੍ਹਾਂ ਨੂੰ ਪੂਰਨ ਇਨਸਾਫ ਮਿਲ ਸਕੇ।
ਡੀਐਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਨਹਿਰ ਦੇ ਕਿਨਾਰੇ ਇੱਕ ਦਰੱਖਤ ਨਾਲ ਇਕ ਲੜਕਾ ਅਤੇ ਲੜਕੀ ਦੀ ਲਾਸ਼ ਲਟਕ ਰਹੀ ਹੈ। ਉਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ।ਡੀਐਸਪੀ ਨੇ ਦੱਸਿਆ ਕਿ ਲਾਸ਼ਾਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਲੜਕੀ ਦਾ ਨਾਮ ਨੇਹਾ ਗਰੋਵਰ ਹੈ ਜੋ ਕਿ ਮੋਗਾ ਦੇ ਪਿੰਡ ਬੱਧਨੀ ਕਲਾਂ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 18 ਸਾਲ ਹੈ।ਮ੍ਰਿਤਕ ਲੜਕੇ ਦਾ ਨਾਮ ਹੈਪੀ ਸਿੰਘ ਹੈ ਜੋ ਆਪਣੇ ਨਾਨਕੇ ਪਰਿਵਾਰ ਦੇ ਕੋਲ ਰਹਿੰਦਾ ਸੀ ।ਡੀਐੱਸਪੀ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਦੋਨਾਂ ਨੇ ਇੱਕ ਵੀਡੀਓ ਬਣਾਈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸੰਸਕਾਰ ਇਕੱਠਿਆ ਕੀਤਾ ਜਾਵੇ ।
ਪਰ ਪਰਿਵਾਰ ਦੇ ਖਦਸ਼ਿਆਂ ਨੂੰ ਦਰਕਿਨਾਰ ਕਰਦੇ ਹੋਏ ਡੀ.ਐੱਸ.ਪੀ ਨੇ ਆਖਿਆ ਕਿ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਲਾਸ਼ਾਂ ਦਾ ਪੋਸਟਮਾਡਮ ਕਰਵਉਣ ਤੋਂ ਬਾਅਦ ਭਾਰਤੀ ਦੰਡਵਾਲੀ ਦੀ ਧਾਰਾ 174 ਅਧੀਨ ਕਰਵਾਈ ਕੀਤੀ ਜਾ ਰਹੀ ਹੈ।